ਕੁਮਾਰ ਵਿਸ਼ਵਾਸ ਪੁੱਜੇ ਹਾਈਕੋਰਟ ਤੇ ਕੱਲ੍ਹ ਰੂਪਨਗਰ ‘ਚ ਪੁਲਿਸ ਅੱਗੇ ਪੇਸ਼ ਹੋਏਗੀ ਅਲਕਾ ਲਾਂਬਾ

visvas

 ਪੰਜਾਬ ਪੁਲਿਸ ਨੇ ਦਰਜ਼ ਕੀਤੀ ਗਈ ਐਫਆਈਆਰ ਦੇ ਮਾਮਲੇ ’ਚ ਜਾਂਚ ਲਈ ਦਿੱਤਾ ਸੀ ਨੋਟਿਸ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਅਦ ਪੰਜਾਬ ਵਿੱਚ ਦਰਜ਼ ਹੋਏ ਪੁਲਿਸ ਮਾਮਲੇ ਵਿੱਚ ਕੁਮਾਰ ਵਿਸ਼ਵਾਸ ਪੁਲਿਸ ਅੱਗੇ ਪੇਸ਼ ਹੋਣ ਦੀ ਥਾਂ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੁੱਜ ਗਏ ਹਨ, ਜਦੋਂ ਕਿ ਕਾਂਗਰਸੀ ਲੀਡਰ ਅਤੇ ਸਾਬਕਾ ਵਿਧਾਇਕ ਅਲਕਾ ਲਾਂਬਾ ਅੱਜ ਰੂਪ ਨਗਰ ਵਿਖੇ ਪੰਜਾਬ ਪੁਲਿਸ ਦੇ ਸਾਹਮਣੇ ਪੇਸ਼ ਹੋਵੇਗੀ। ਅਲਕਾ ਲਾਂਬਾ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਪੁਲਿਸ ਅੱਗੇ ਪੇਸ਼ ਹੋਣ ਲਈ ਆ ਰਹੇ ਹਨ। ਅਲਕਾ ਲਾਂਬਾ ਦਿੱਲੀ ਦੇ ਰਹਿਣ ਵਾਲੀ ਹੈ, ਜਦੋਂਕਿ ਕੁਮਾਰ ਵਿਸ਼ਵਾਸ ਦਾ ਗਾਜੀਆਬਾਦ ਵਿੱਚ ਘਰ ਹੈ। ਇਨਾਂ ਦੋਵਾਂ ਖ਼ਿਲਾਫ਼ ਪੰਜਾਬ ਦੇ ਰੂਪਨਗਰ ਵਿੱਚ ਇੱਕ ਦਰਜ਼ ਐਫਆਈਆਰ ਵਿੱਚ ਨਾਅ ਆਇਆ ਹੈ। (Alka Lamba & Vishwas )

ਕੁਮਾਰ ਵਿਸ਼ਵਾਸ ਵੱਲੋਂ ਹਾਈਕੋਰਟ ਵਿੱਚ ਪਾਈ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਨਾਂ ਦੇ ਖ਼ਿਲਾਫ਼ ਦਰਜ਼ ਕੀਤੀ ਗਈ ਐਫਆਈਆਰ ਕਾਨੂੰਨੀ ਪ੍ਰਕਿਰਿਆ ਦਾ ਗਲਤ ਇਸਤੇਮਾਲ ਅਤੇ ਰਾਜਨੀਤੀ ਤੋਂ ਪ੍ਰੇਰਿਤ ਮਾਮਲਾ ਹੈ। ਕੁਮਾਰ ਵਿਸ਼ਵਾਸ ਦੀ ਪਟੀਸ਼ਨ ਅਜੇ ਲਿਸਟ ਨਹੀਂ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੁਮਾਰ ਵਿਸ਼ਵਾਸ ਦੀ ਇਸ ਪਟੀਸ਼ਨ ’ਤੇ ਸੁਣਵਾਈ ਹੋ ਸਕਦੀ ਹੈ।

ਇਥੇ ਹੀ ਅਲਕਾ ਲਾਂਬਾ ਕੱਲ੍ਹ ਪੇਸ਼ ਹੋਣ ਜਾ ਰਹੀ ਹੈ ਤਾਂ ਉਨਾਂ ਨਾਲ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਵੀ ਮੌਜੂਦ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਅਲਕਾ ਲਾਂਬਾ ਦੇ ਨਾਲ ਰੂਪ ਨਗਰ ਪੁਲਿਸ ਥਾਣੇ ਵਿੱਚ ਜਾਣਗੇ ਤਾਂ ਨਵਜੋਤ ਸਿੱਧੂ ਵੀ ਮੌਕੇ ’ਤੇ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ