ਮੁੱਖ ਮੰਤਰੀ ਚੰਨੀ ਦੇ ਹੱਕ ’ਚ 2 ਤੇ ਸਿੱਧੂ ਦੇ ਹੱਕ ’ਚ ਸਨ ਸਿਰਫ 6 ਐਮਐਲਏ (Sunil Jakhar )
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ਪਾਰਟੀ ’ਚ ਆਏ ਦਿਨ ਕੋਈ ਨਾ ਕੋਈ ਵਿਵਾਦ ਹੁੰਦਾ ਰਹਿੰਦਾ ਹੈ। ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ’ਚ ਕਈ ਵਾਰੀ ਆਪਸੀ ਫੁੱਟ ਵੀ ਸਾਹਮਣੇ ਆਈ ਹੈ। ਇਸ ਦੌਰਾਨ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਇੱਕ ਨਵਾਂ ਬਿਆਨ ਦੇ ਕੇ ਪੰਜਾਬ ਦੀ ਸਿਆਸਤ ’ਚ ਭੂਚਾਲ ਲਿਆ ਦਿੱਤਾ ਹੈ। ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਕਾਂਗਰਸ ਨੇ ਮੁੱਖ ਮੰਤਰੀ ਲਈ ਵੋਟਿੰਗ ਕਰਵਾਈ ਸੀ। ਜਿਸ ’ਚੋਂ 79 ਵਿਧਾਇਕਾਂ ’ਚੋਂ 42 ਉਨਾਂ ਕੇ ਹੱਕ ’ਚ ਸਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ’ਚ 2 ਤੇ ਸਿੱਧੂ ਦੇ ਹੱਕ ’ਚ 6 ਐਮਐਲਏ ਸਨ। ਇੰਨੇ ਵਿਧਾਇਕਾਂ ਦਾ ਸਾਥ ਮਿਲਣ ਦੇ ਬਾਵਜ਼ੂਦ ਉਹ ਮੁੱਖ ਮੰਤਰੀ ਨਹੀਂ ਬਣ ਸਕੇ। ਉਨਾਂ ਕਿਹਾ ਕਿ ਉਨਾਂ ਤੋਂ ਬਾਅਦ ਦੂਜੇ ਨੰਬਰ ’ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ 16 ਵੋਟਾਂ ਮਿਲੀਆਂ ਸਨ। ਪੰਜਾਬ ’ਚ ਵੋਟਾਂ ਨੂੰ ਲੈ ਕੇ ਹਾਲੇ ਤੱਕ ਸੀਐਮ ਚਿਹਰਾ ਨਹੀਂ ਐਲਾਨਿਆ ਹੈ। ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ’ਚ ਗਰਮੀ ਜ਼ਰੂਰ ਲਿਆ ਦਿੱਤੀ ਹੈ। ਸੁਨੀਲ ਜਾਖੜ ਦਾ ਇਹ ਬਿਆਨ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵਾ ਠੋਕ ਰਿਹਾ ਹੈ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨਾ ਬਣ ਸਕਣ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਉਨਾਂ ਨੂੰ ਉੁਪ ਮੁੱਖ ਮੰਤਰੀ ਲਈ ਆਫਰ ਕੀਤਾ ਸੀ। ਹਾਲਾਂਕਿ ਜਾਖੜ ਨੇ ਕਾਂਗਰਸ ਵਿਧਾਇਕਾਂ ਤੇ ਹਾਈਕਮਾਨ ਦਾ ਧੰਨਵਾਦ ਵੀ ਕੀਤਾ।
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਸੁਨੀਲ ਜਾਖੜ ਦਾ ਮੁੱਖ ਮੰਤਰੀ ਬਣਨਾ ਤੈਅ ਸੀ। ਕਾਂਗਰਸ ਹਾਈਕਮਾਨ ਨੇ ਉਨਾਂ ਬੰਗਲੌਰ ਤੋਂ ਵਾਪਸ ਬੁਲਾਇਆ ਸੀ। ਹਾਲਾਂਕਿ ਆਖਰੀ ਸਮੇਂ ’ਚ ਕਾਂਗਰਸ ਆਗੂ ਅੰਬਿਕਾ ਸੋਨੀ ਨੇ ਕਹਿ ਦਿੱਤਾ ਕਿ ਪੰਜਾਬ ਸਿੱਖ ਸਟੇਟ ਹੈ ਤੇ ਉੱਥੇ ਸੀਐਮ ਚਿਹਰਾ ਸਿੱਖ ਹੋਣਾ ਚਾਹੀਦਾ ਹੈ। ਸੁਨੀਸ ਜਾਖੜ ਹਿੰਦੂ ਹੈ ਇਸ ਲਈ ਕਾਂਗਰਸ ਨੇ ਆਖਰੀ ਸਮੇਂ ’ਚ ਫੈਸਲਾ ਬਦਲ ਲਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ