ਅਫਗਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਅਫਸੋਸ ਨਹੀਂ: ਬਿਡੇਨ
ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ (Joe Biden) ਨੇ ਕਿਹਾ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਉਹਨਾਂ ਨੂੰ ਅਫਸੋਸ ਨਹੀਂ ਹੈ ਕਿਉਂਕਿ 20 ਸਾਲ ਬਾਅਦ ਉੱਥੋਂ ਨਿਕਲਣਾ ਕੋਈ ਆਸਾਨ ਰਸਤਾ ਨਹੀਂ ਹੈ। ਸ੍ਰੀ ਬਿਡੇਨ ਨੇ ਆਪਣੇ ਕਾਰਜਕਾਲ ਦੀ ਪਹਿਲੀ ਵਰੇ੍ਹਗੰਢ ਮੌਕੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਇਹ ਗੱਲ ਕਹੀ। ਅਮਰੀਕੀ ਫੌਜਾਂ ਦੀ ਵਾਪਸੀ ਦੇ ਸਬੰਧ ਵਿੱਚ ਉਨ੍ਹਾਂ ਕਿਹਾ, ‘‘ਆਪਣਾ ਹੱਥ ਓਠਾਓ, ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਇੱਕ ਸਰਕਾਰ ਦੇ ਅਧੀਨ ਅਫਗਾਨਿਸਤਾਨ ਨੂੰ ਇੱਕਜੁੱਟ ਕਰ ਸਕੇਗਾ।’’
ਉਹਨਾਂ ਨੇ (Joe Biden) ਜ਼ੋਰ ਦੇ ਕੇ ਕਿਹਾ ਕਿ ਅਫਗਾਨਿਸਾਤਨ ਵਿੱਚ ਅਮਰੀਕੀ ਬਲਾਂ ਲਈ ਹਫਤਾਵਰੀ ਇੱਕ ਅਰਬ ਡਾਲਰ ਖਰਚਣ ਦੇ ਬਾਵਜੂਦ, ਸ਼ਾਂਤੀਪੂਰਨ ਹੱਲ ਦੀ ਕੋਈ ਗਾਰੰਟੀ ਨਹੀਂ ਹੈ। ‘‘ਸਵਾਲ ਇਹ ਹੈ ਕਿ ਕੀ ਮੈਂ ਅਫਗਾਨਿਸਤਾਨ ਵਿੱਚ ਹਰ ਹਫ਼ਤੇ ਇੰਨਾ ਪੈਸਾ ਖਰਚ ਕਰ ਸਕਦਾ ਹਾਂ,’’ ਉਹਨਾਂ ਨੇ ਜਵਾਬੀ ਸਵਾਲ ਕੀਤਾ। ਉਹਨਾਂ ਨੇ ਕਿਹਾ, ‘‘20 ਸਾਲ ਬਾਅਦ ਅਫਗਾਨਿਸਤਾਨ ਤੋਂ ਆਸਾਨੀ ਨਾਲ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੈ। ਅਤੇ ਮੈਂ ਜੋ ਕੀਤਾ ਉਸਦਾ ਮੈਨੂੰ ਕੋਈ ਪਛਤਾਵਾ ਨਹੀਂ ਹੈ।’’ ਅਮਰੀਕੀ ਰਾਸ਼ਟਰਪਤੀ ਨੇ ਅਫਗਾਨਿਸਤਾਨ ਤੋਂ ਵਾਪਸੀ ਦੌਰਾਨ ਫੌਜੀਆਂ ਦੇ ਮਾਰੇ ਜਾਣ ’ਤੇ ਸੋਗ ਪ੍ਰਗਟ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ