ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 6, 2026
More
    Home Breaking News ਸਾਰਿਆਂ ਦਾ ਭਲਾ...

    ਸਾਰਿਆਂ ਦਾ ਭਲਾ ਮੰਗੋ ਅਤੇ ਕਰੋ : ਪੂਜਨੀਕ ਗੁਰੂ ਜੀ

    Saint Dr. MSG
    Saint Dr. MSG

     ਸਾਰਿਆਂ ਦਾ ਭਲਾ ਮੰਗੋ ਅਤੇ ਕਰੋ : Saint Dr MSG

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਇਨਸਾਨ ਸੁਖ, ਸ਼ਾਂਤੀ ਪਰਮਾਨੰਦ ਚਾਹੁੰਦਾ ਹੈ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਉਸ ਨੂੰ ਸੁਖ ਮਿਲੇ, ਅਸੀਮ ਸ਼ਾਂਤੀ ਮਿਲੇ, ਪਰਮਾਨੰਦ ਮਿਲੇ, ਜ਼ਿੰਦਗੀ ਬਹਾਰ ਵਾਂਗ ਲੰਘੇ, ਕੋਈ ਕਮੀ ਨਾ ਰਹੇ।

    Saint Dr MSG ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿੰਨੀਆਂ ਮਰਜ਼ੀ ਇੱਛਾਵਾਂ ਰੱਖ ਸਕਦਾ ਹੈ ਪਰ ਜਦੋਂ ਇੱਛਾਵਾਂ ਵਧਦੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਮੱਕੜਜਾਲ ਇਨਸਾਨ ਨੂੰ ਘੇਰ ਲੈਂਦਾ ਹੈ, ਇਨਸਾਨ ਨੂੰ ਬਰਬਾਦ ਕਰਨ ਲੱਗਦਾ ਹੈ ਇਸ ਲਈ ਸਿਮਰਨ ਕਰੋ, ਸੇਵਾ ਕਰੋ, ਦੀਨ-ਦੁਖੀਆਂ ਦੀ ਮੱਦਦ ਕਰੋ, ਸਾਰਿਆਂ ਦਾ ਭਲਾ ਮੰਗੋ ਅਤੇ ਭਲਾ ਕਰੋ ਸਾਰਿਆਂ ਨਾਲ ਬੇਗਰਜ, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸੇ ਦਾ ਦਿਲ ਨਾ ਦੁਖਾਓ ਸੇਵਾ ਸਿਮਰਨ ਕਰਦੇ ਹੋਏ ਰੂਹਾਨੀਅਤ ਅਤੇ ਇਨਸਾਨੀਅਤ ਦੇ ਰਾਹ ’ਤੇ ਅੱਗੇ ਵਧਦੇ ਜਾਓ ਤਾਂ ਮਾਲਕ ਅੰਦਰ ਬਾਹਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਦਾ।

    ਕਿਸੇ ਦਾ ਦਿਲ ਨਾ ਦੁਖਾਓ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ ਇੱਕ ਹੀ ਤਾਕਤ ਹੈ, ਇੱਕ ਹੀ ਸ਼ਕਤੀ ਹੈ, ਜੋ ਇੱਕ ਹੁੰਦੇ ਹੋਏ ਵੀ ਦੋਵਾਂ ਜਹਾਨਾਂ ਦੀ ਖ਼ਬਰ ਰੱਖਦਾ ਹੈ ਸਾਰੀ ਤ੍ਰਿਲੋਕੀ ਇਨਸਾਨ, ਪੌਦੇ, ਜੀਵ-ਜੰਤੂ, ਬਹੁਤ ਸਾਰੀਆਂ ਜੂਨਾਂ ਹਨ ਪਤਾ ਨਹੀਂ ਇਨ੍ਹਾਂ ਦੀ ਕਿੰਨੀ ਗਿਣਤੀ ਹੈ ਇਹ ਤਾਂ ਇੱਕ ਤ੍ਰਿਲੋਕੀ ਦੀ ਗੱਲ ਹੈ ਅਜਿਹੀਆਂ ਸੈਂਕੜੇ ਤ੍ਰਿਲੋਕੀਆਂ, ਇਹ ਸਾਡੇ ਧਰਮਾਂ ’ਚ ਲਿਖਿਆ ਹੈ ਅਗਲਾ ਜਹਾਨ ਜਿੱਥੇ ਆਤਮਾਵਾਂ ਵਾਸ ਕਰਦੀਆਂ ਹਨ, ਇੱਥੇ ਉਨ੍ਹਾਂ ਦੀ ਸਜ਼ਾ ਦਾ, ਖੁਸ਼ੀ ਦਾ, ਸਵਰਗ-ਨਰਕ ਦਾ, ਸਾਰਾ ਸਿਸਟਮ ਉਥੇ ਹੈ।

    ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਿੰਨੀ ਹੈਰਾਨੀ ਹੈ ਕਿ ਇੱਕ ਹੀ ਸਾਰਿਆਂ ਨੂੰ ਦੇਖ ਰਿਹਾ ਹੈ ਅਤੇ ਉਹ ਇੱਕ ਹੀ ਸਾਰਿਆਂ ਦੇ ਅੰਦਰ ਮੌਜ਼ੂਦ ਹੈ ਕਮਾਲ ਹੈ ਉਸ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਰੱਬ ਦਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿਸ ਤਰ੍ਹਾਂ ਪਾਣੀ ਨੂੰ ਜਲ, ਆਬ, ਨੀਰ, ਵਾਸ਼ਰ ਕਹਿਣ ਨਾਲ ਉਸ ਦਾ ਸਵਾਦ ਨਹੀਂ ਬਦਲਦਾ ਉਸੇ ਤਰ੍ਹਾਂ ਉਸ ਸੁਪਰੀਮ ਪਾਵਰ ਨੂੰ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ, ਪ੍ਰਭੂ ਕਿੰਨੇ ਵੀ ਨਾਂਅ ਦੇ ਦਿਓ ਉਹ ਇੱਕ ਸੀ ਇੱਕ ਹੈ ਅਤੇ ਹਮੇਸ਼ਾ ਇੱਕ ਹੀ ਰਹੇਗਾ ਅਤੇ ਉਹ ਹੀ ਇੱਕ ਅਜਿਹੀ ਸ਼ਕਤੀ ਹੈ ਜੋ ਇਨਸਾਨ ਨੂੰ ਸਾਰੀਆਂ ਖੁਸ਼ੀਆਂ ਦਿੰਦੀ ਹੈ ਇਸ ਲਈ ਉਸ ਦਾ ਸਿਮਰਨ ਕਰੋ, ਭਗਤੀ-ਇਬਾਦਤ ਕਰੋ ਤਾਂ ਕਿ ਉਸ ਦੀਆਂ ਖੁਸ਼ੀਆਂ ਨਾਲ ਤੁਸੀਂ ਨਿਹਾਲ ਹੋ ਸਕੋ, ਅੰਦਰੋਂ-ਬਾਹਰੋਂ ਮਾਲਕ ਰਹਿਮੋ-ਕਰਮ ਨਾਲ ਮਾਲਾਮਾਲ ਕਰੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here