Punjab
Honesty: ਠਾਣਾ ਸਿੰਘ ਇੰਸਾਂ ਦੀ ਇਮਾਨਦਾਰੀ ਦੀ ਹਰ ਪਾਸੇ ਚਰਚਾ, ਜਾਣੋ ਕੀ ਹੈ ਮਾਮਲਾ
ਮੋਬਾਇਲ ਮਾਲਕ ਨੇ ਮੋਬਾਇਲ ਵਾਪਸ ਮਿਲਣ ’ਤੇ ਕੀਤਾ ਪੂਜਨੀਕ ਗੁਰੂ ਜੀ ਦਾ ਧੰਨਵਾਦ
Honesty: (ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇ੍ਰਨਾਵਾਂ ’ਤੇ ਚੱਲਦਿਆਂ ਬਲਾਕ ਗਿੱਦੜਬਾਹਾ ਦੇ ਪ੍ਰੇਮੀ ਠਾਣਾ ਸਿੰਘ ਇੰਸਾਂ ਨੇ ਮੋਬਾਇਲ ਫੋਨ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੋਬਾਇਲ ਭੱਠੇ ’ਤੇ ਕੰਮ ਕਰਨ ਵਾਲੇ ਮਜ਼ਦੂਰ ਦਾ ਸੀ ਜੋ ਟਰੈਕਟਰ ’ਤੇ ਜਾਂਦੇ ਸਮੇਂ ਡਿੱਗ ਪਿਆ। ਪ੍ਰੇਮੀ ਠਾਣਾ ਸਿੰਘ ਇੰਸਾਂ ਨੂੰ ਇਹ ਮੋਬਾਇਲ ਜੰਡੀਆਂ ਵਾਲੀਆਂ ਰੋਡ ਤੋਂ ਮਿਲਿਆ ਸੀ।
ਇਹ ਵੀ ਪੜ੍ਹੋ: CM of Bihar: ਸਮਰਾਟ ਚੌਧਰੀ ਬਣੇ ਬਿਹਾਰ ਦੇ 24ਵੇਂ ਮੁੱਖ ਮੰਤਰੀ, ਰਾਜਪਾਲ ਨੇ ਚੁਕਾਈ ਸਹੁੰ
ਪ੍ਰੇਮੀ ਠਾਣਾ ਸਿੰਘ ਇੰਸਾਂ ਨੇ ਮੋਬਾਇਲ ਫੋਨ ਭੱਠੇ ’ਤੇ ਕੰਮ ਕਰਨ ਵਾਲੇ ਮਜ਼ਦੂਰ ਨੂੰ ਜ਼ਿੰਮੇਵਾਰਾਂ ਦੀ ਹਾਜ਼ਰੀ ਵਿੱਚ ਮੋਬਾਇਲ ਫੋਨ ਵਾਪਸ ਕਰਕੇ ਇਮਾਨਦਾਰੀ ਦਿਖਾਈ। ਮੋਬਾਇਲ ਵਾਪਸ ਮਿਲਣ ’ਤੇ ਮਾਲਕ ਨੇ ਪੂਜਨੀਕ ਗੁਰੂ ਜੀ ਤੇ ਡੇਰਾ ਪ੍ਰੇਮੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਸਮਾਜ ਵਿੱਚ ਵਿਸ਼ਵਾਸ ਅਤੇ ਭਰੋਸਾ ਬਣਾਉਂਦੇ ਹਨ। ਇਹ ਘਟਨਾ ਸਾਬਤ ਕਰਦੀ ਹੈ ਕਿ ਅਜੇ ਵੀ ਸਮਾਜ ਵਿੱਚ ਇਮਾਨਦਾਰ ਲੋਕ ਮੌਜੂਦ ਹਨ, ਜੋ ਹੋਰਨਾਂ ਲਈ ਪ੍ਰੇਰਨਾ ਬਣਦੇ ਹਨ।
