ਨਜਾਇਜ਼ ਮਾਈਨਿੰਗ ਦੇ ਦੋਸ਼ ‘ਚ 7 ਨਾਮਜ਼ਦ

ਦੋ ਟਰੈਕਟਰ ਟਰਾਲੇ ਕੀਤੇ ਬਰਾਮਦ

ਫਿਰੋਜ਼ਪੁਰ, (ਸਤਪਾਲ ਥਿੰਦ) । ਹਲਕਾ ਗੁਰੂਹਰਸਹਾਏ ਦੇ ਪਿੰਡ ਨੋ ਬਹਿਰਾਮ ਸ਼ੇਰ ਸਿੰਘ ਵਾਲਾ ‘ਚ ਚੱਲ ਰਹੇ ਰੇਤ ਦੇ ਨਜਾਇਜ਼ ਖੱਡੇ ‘ਤੇ ਛਾਪੇਮਾਰੀ (Illegal Mining) ਕਰਦਿਆ ਥਾਣਾ ਗੁਰੂਹਰਸਹਾਏ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਦਿਆ ਰੇਤਾ ਦੇ ਭਰੇ ਦੋ ਟਰੈਕਟਰ ਟਰਾਲੇ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਰੇਤਾ ਕੱਢ ਕੇ ਅੱਗੇ ਵੇਚਣ ਵਾਲਿਆ ਸਮੇਤ ਕੁੱਲ 7 ਜਾਣਿਆਂ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦੇ ਹੋਏ  ਏਐੱਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਰਮਜੀਤ ਸਿੰਘ ਆਪਣੇ ਮੁੱਚਲਕਾ ਖਾਤੇ ਵਾਲੀ ਜ਼ਮੀਨ ਵਿਚ ਨਾਜਾਇਜ਼ ਰੇਤਾ ਦਾ ਖੱਡਾ ਲਗਾ ਕੇ ਕਾਫੀ ਟਰੈਕਟਰ ਟਰਾਲੀਆਂ ਨਾਲ ਚੋਰੀ ਛੁਪੇ ਨਾਜਾਇਜ਼ ਮਾਈਨਿੰਗ ਕਰਵਾ ਰਿਹਾ ਹੈ ਅਤੇ ਕਾਲਾ ਸਿੰਘ, ਮੁਖਤਿਆਰ ਸਿੰਘ ਪੁੱਤਰ ਬੰਤਾ ਸਿੰਘ, ਸੁਭਾਸ਼ ਸਿੰਘ , ਮੁਖਤਿਆਰ ਸਿੰਘ  ਵਾਸੀਅਨ ਨੋ ਬਹਿਰਾਮ ਸ਼ੇਰ ਸਿੰਘ ਵਾਲਾ, ਬੂਟਾ ਸਿੰਘ ਵਾਸੀ ਰਾਣਾ ਪੰਜ ਗਰਾਈਂ ਅਤੇ ਕੁਲਦੀਪ ਸਿੰਘ ਵਾਸੀ ਸਰੂਪੇਵਾਲਾ ਉਤਾੜ ਟਰੈਕਟਰ ਟਰਾਲੀਆਂ ‘ਤੇ ਅੱਗੇ ਰੇਤਾ ਵੇਚਣ ਦਾ ਕੰਮ ਕਰਦੇ ਹਨ । ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਮੌਕੇ ‘ਤੇ ਰੇਡ ਕਰਦਿਆ ਕੁਲਦੀਪ ਸਿੰਘ ਨੂੰ ਕਾਬੂ ਕੀਤਾ ਗਿਆ ਤੇ ਮੌਕੇ ਤੋਂ 2 ਟਰੈਕਟਰ ਸਮੇਤ ਟਰਾਲੇ ਰੇਤਾ ਨਾਲ ਭਰੇ ਹੋਏ ਬਰਾਮਦ ਕੀਤੇ ਗਏ। ਪੁਲਿਸ ਨੇ ਉਕਤ 7 ਜਾਣਿਆ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।