7 ਘੰਟੇ ਤੱਕ ਚਲਿਆ ਏ.ਐਸ.ਆਈ. ਦੇ ਹੱਥ ਦਾ ਸਫ਼ਲ ਅਪਰੇਸ਼ਨ

 ਹੁਣ ਤੱਕ ਦਾ ਸਭ ਤੋਂ ਔਖਾ ਅਪਰੇਸ਼ਨ, ਹੱਥ ਵਿੱਚ ਖੂਨ ਦੀ ਸਪਲਾਈ ਸ਼ੁਰੂ, ਉਮੀਦ ਬਰਕਰਾਰ : ਪੀਜੀਆਈ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪਟਿਆਲਾ ਵਿਖੇ ਨਿਹੰਗਾ ਵਲੋਂ ਕੀਤੇ ਗਏ ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਏ.ਐਸ.ਆਈ. ਹਰਜੀਤ ਸਿੰਘ ਦੇ ਹੱਥ ਦਾ ਅਪਰੇਸ਼ਨ ਪੀਜੀਆਈ ਵਿਖੇ 7 ਘੰਟੇ ਤੋਂ ਜਿਆਦਾ ਸਮੇਂ ਦੌਰਾਨ ਸਫ਼ਲ ਹੋ ਗਿਆ ਹੈ। ਪੀਜੀਆਈ ਦੇ ਡਾਕਟਰਾਂ ਵਲੋਂ ਹਰਜੀਤ ਸਿੰਘ ਦੀ ਕਲਾਈ ਨੂੰ ਮੁੜ ਤੋਂ ਜੋੜ ਦਿੱਤਾ ਹੈ ਅਤੇ ਇਹ ਕਾਫ਼ੀ ਜਿਆਦਾ ਮੁਸ਼ਕਿਲ ਅਪਰੇਸ਼ਨ ਸੀ। ਅਪਰੇਸ਼ਨ ਦੌਰਾਨ ਬਰੀਕ ਨਸਾ ਨੂੰ ਜੋੜਨ ਦੇ ਨਾ ਹੀ ਹੱਡੀ ਨੂੰ ਵੀ ਹੱਥ ਨਾਲ ਜੋੜਨਾ ਸੀ। ਹੱਥ ਵਿੱਚ ਖੂਨ ਦੀ ਸਪਲਾਈ ਜਾਰੀ ਹੋ ਗਈ ਹੈ ਅਤੇ ਡਾਕਟਰਾਂ ਨੂੰ ਉਮੀਦ ਹੈ ਕਿ ਜਲਦ ਹੀ ਹਰਜੀਤ ਸਿੰਘ ਠੀਕ ਹੋਣਗੇ ਅਤੇ ਪਹਿਲਾਂ ਵਾਂਗ ਉਨ੍ਹਾਂ ਦਾ ਹੱਥ ਕੰਮ ਕਰ ਪਾਏਗਾ।

ਪੀਜੀਆਈ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵੇਰੇ ਹੀ ਡੀਜੀਪੀ ਦਿਨਕਰ ਗੁਪਤਾ ਵਲੋਂ ਫੋਨ ਆਉਣ ਤੋਂ ਤੁਰੰਤ ਬਾਅਦ ਹੀ ਡਾਇਰੈਕਟਰ ਪੀਜੀਆਈ ਵਲੋਂ ਆਪਣੇ ਮਾਹਿਰ ਪਲਾਸਟਿਕ ਸਰਜਨ ਸਣੇ ਹੋਰ ਮਾਹਿਰਾਂ ਦੀ ਟੀਮ ਦਾ ਗਠਨ ਕਰਦੇ ਹੋਏ ਪਹਿਲਾਂ ਹੀ ਤਿਆਰੀ ਕਰਨ ਦਾ ਆਦੇਸ਼ ਜਾਰੀ ਕਰ ਦਿੱਤੇ ਸਨ ਤਾਂ ਪੀਜੀਆਈ ਵਿਖੇ ਪੁੱਜਣ ਦੇ ਨਾਲ ਹੀ ਏ.ਐਸ.ਆਈ.  ਹਰਜੀਤ ਸਿੰਘ ਦੇ ਹੱਥ ਨੂੰ ਜੋੜਨ ਲਈ ਅਪਰੇਸ਼ਨ ਦੀ ਕਾਰਵਾਈ ਉਲੀਕ ਦਿੱਤੀ ਜਾਵੇ।

ਦੱਸਿਆ ਜਾ ਰਿਹਾ ਹੈ ਕਿ ਡਾ. ਸੁਨੀਲ ਗਾਬਾ ਅਤੇ ਡਾ. ਜੈਰੀ ਆਰ. ਜੋਹਨ ਸਣੇ ਡਾਕਟਰ ਮਯੰਕ ਅਤੇ ਡਾ. ਚੰਦਰਾ ਸਣੇ ਕੁਲ 9 ਡਾਕਟਰ ਅਤੇ ਅੱਧੀ ਦਰਜਨ ਨਰਸਾਂ ਦੀ ਟੀਮ ਨੇ ਇਸ ਅਪਰੇਸ਼ਨ ਨੂੰ ਲਗਭਗ 7 ਘੰਟੇ ਦੌਰਾਨ ਕਰਦੇ ਹੋਏ ਸਫ਼ਲਤਾ ਹਾਸਲ ਕੀਤੀ ਹੈ।
ਪੀਜੀਆਈ ਦਾ ਕਹਿਣਾ ਹੈ ਕਿ ਖੱਬੇ ਹੱਥ ਨੂੰ ਮੁਕੰਮਲ ਮੁੜ ਤੋਂ ਜੋੜ ਦਿੱਤਾ ਗਿਆ ਹੈ ਅਤੇ ਅਪਰੇਸ਼ਨ ਲਗਭਗ 10 ਵਜੇ ਸ਼ੁਰੂ ਕੀਤਾ ਗਿਆ ਸੀ, ਜਿਹੜਾ ਕਿ 7 ਘੰਟੇ ਤੋਂ ਜਿਆਦਾ ਚਲਦੇ ਹੋਏ ਲਗਭਗ 5:30 ‘ਤੇ ਖਤਮ ਹੋਇਆ ਹੈ। ਪੀਜੀਆਈ ਵਲੋਂ ਦੱਸਿਆ ਕਿ ਇਹ ਸਰਜਰੀ ਕਾਫ਼ੀ ਜਿਆਦਾ ਚੈਲੰਜ ਸੀ ਪਰ ਡਾਕਟਰਾਂ ਨੇ ਮਿਹਨਤ ਕਰਦੇ ਹੋਏ ਸਫ਼ਲਤਾ ਨਾਲ ਅਪਰੇਸ਼ਨ ਕੀਤਾ ਗਿਆ ਹੈ। ਪੀਜੀਆਈ ਨੇ ਦੱਸਿਆ ਕਿ ਹੱਥ ਵਿੱਚ ਚੰਗੀ ਸਰਕੂਲੇਸ਼ਨ ਦੇ ਨਾਲ ਹੀ ਗਰਮਾਹਟ ਬਰਕਰਾਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।