ਭਾਰਤੀ ਜਿੱਤ ‘ਚ ‘ਛੇ’ ਅੰਕੜਾ ਰਿਹਾ ਖ਼ਾਸ

ਸ਼੍ਰੀਕਾਂਤ ਪੋਦਾਰ ਨੇ ਇਸ ਜਿੱਤ ‘ਚ 6 ਅੰਕ ਦੀ ਭੂਮਿਕਾ ‘ਤੇ ਚਾਨਣਾ ਪਾਇਆ

ਬੰਗਲੁਰੂ, 11 ਦਸੰਬਰ ਭਾਰਤ ਨੇ ਆਸਟਰੇਲੀਆ ਵਿਰੁੱਧ ਐਡੀਲੇਡ ਓਵਲ ਮੈਦਾਨ ‘ਚ ਚਾਰ ਟੈਸਟਾਂ ਦੀ ਲੜੀ ਦੇ ਪਹਿਲੇ ਮੈਚ ‘ਚ 31 ਦੌੜਾਂ ਨਾਲ ਜੋ ਜਿੱਤ ਹਾਸਲ ਕੀਤੀ ਉਸ ਵਿੱਚ 6 ਅੰਕ ਦਾ ਮਹੱਤਵਪੂਰਨ ਯੋਗਦਾਨ ਰਿਹਾ ਇਸ ਜਿੱਤ ਨਾਲ ਜੁੜੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ 6 ਅੰਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ ਕ੍ਰਿਕਟ ਅੰਕੜਿਆਂ ਦੇ ਮਾਹਿਰ ਸ਼੍ਰੀਕਾਂਤ ਪੋਦਾਰ ਨੇ ਇਸ ਜਿੱਤ ‘ਚ 6 ਅੰਕ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪਹਿਲਾ ਟੈਸਟ 6 ਦਸੰਬਰ ਨੂੰ ਸ਼ੁਰੂ ਹੋਇਆ ਅਤੇ ਭਾਰਤ ਦੀ ਆਸਟਰੇਲੀਆਈ ਧਰਤੀ ‘ਤੇ ਇਹ ਛੇਵੀਂ ਜਿੱਤ ਹੈ

ਸ਼੍ਰੀਕਾਂਤ ਨੇ ਦੱਸਿਆ ਕਿ ਭਾਤ ਦੇ 86 ਸਾਲਾਂ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਆਸਟਰੇਲੀਆ ‘ਚ ਲੜੀ ਦੇ ਪਹਿਲੇ ਮੈਚ ਜਿੱਤਿਆ ਹੈ ਇਹਨਾਂ 86 ਸਾਲਾਂ ਦਾ ਆਖ਼ਰੀ ਅੰਕ 6 ਹੈ ਆਸਟਰੇਲੀਆ ਦੀਆਂ ਦੋਵੇਂ ਪਾਰੀਆਂ ‘ਚ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਨੇ 6 ਵਿਕਟਾਂ ਹਾਸਲ ਕੀਤੀਆਂ ਜੋ ਆਸਟਰੇਲੀਆ ਦੀ ਧਰਤੀ ‘ਤੇ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਮਾਹਿਰ ਅਨੁਸਾਰ ਪੁਜਾਰਾ ਨੇ ਪਹਿਲੀ ਪਾਰੀ ‘ਚ 123 ਦੌੜਾਂ ਬਣਾਈਆਂ ਜਿਸ ਦਾ ਯੋਗ 6 ਹੈ ਭਾਰਤ ਦੀ ਦੂਸਰੀ ਪਾਰੀ ‘ਚ ਪੁਜਾਰਾ-ਰਹਾਣੇ ਨੇ  ਜੋ ਮਹੱਤਵਪੂਰਨ 87 ਦੌੜਾਂ ਦੀ ਭਾਈਵਾਲੀ ਕੀਤੀ ਉਸ ਦਾ ਯੋਗ 15 ਅਤੇ ਜੋੜ ‘ਤੇ 6 ਬਣਦਾ ਹੈ

ਸ਼੍ਰੀਕਾਂਤ ਅਨੁਸਾਰ ਭਾਰਤ ਪਹਿਲੀ ਪਾਰੀ ‘ਚ ਆਸਟਰੇਲੀਆ ਤੋਂ ਕੀਮਤੀ 15 ਦੌੜਾਂ ਨਾਲ ਅੱਗੇ ਰਿਹਾ ਅਤੇ ਇਸ ਦਾ ਯੋਗ ਵੀ 6 ਬੈਠਦਾ ਹੈ ਭਾਰਤ ਨੇ ਮੈਚ ਦੇ ਆਖ਼ਰੀ ਦਿਨ ਜਿੱਤ ਲਈ 6 ਵਿਕਟਾਂ ਕੱਢੀਆਂ ਅਤੇ ਜਿੱਤ ਹਾਸਲ ਕੀਤੀ ਭਾਰਤ ਨੇ ਮੈਚ 15ਵੇਂ ਸੈਸ਼ਨ ‘ਚ ਜਿੱਤਿਆ ਅਤੇ ਇਸ ਦਾ ਯੋਗ ਵੀ 6 ਹੈ  ਰਿਸ਼ਭ ਪੰਤ ਨੇ ਪਹਿਲੀ ਪਾਰੀ ‘ਚ 6 ਕੈਚ ਲੈਣ ਦਾ ਰਿਕਾਰਡ ਬਣਾਇਆ ਅਤੇ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਦੇ ਕਰੀਅਰ ਦਾ ਇਹ ਛੇਵਾਂ ਟੈਸਟ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।