ਰੰਜਨ ਗੋਗੋਈ ਤੇ ਐਸ ਕੇ ਕੌਲ ਦੀ ਬੈਂਚ ਨੇ ਪਟੀਸ਼ਨ ਕੀਤੀ ਰੱਦ
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਵਿੱਤ ਮੰਤਰੀ ਅਰੁਣ ਜੇਤਲੀ ਖਿਲਾਫ਼ ਭਾਰਤੀ ਰਿਜ਼ਰਵ ਬੈਂਕ ਦੀ ਸੁਰੱਖਿਅਤ ਪੂੰਜੀ ਦੀ ‘ਲੁੱਟ’ ਨਾਲ ਸਬੰਧਿਤ ਇੱਕ ਪਟੀਸ਼ਨ ਰੱਦ ਕਰਦਿਆਂ ਇਸ ਨੂੰ ਦਾਇਰ ਕਰਨ ਵਾਲੇ ਵਕੀਲ ਮਨੋਹਰ ਲਾਲ ਸ਼ਰਮਾ ‘ਤੇ ਪੰਜਾਹ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਮੁੱਖ ਜੱਜ ਰੰਜਨ ਗੋਗੋਈ ਤੇ ਜੱਜ ਐਸ ਕੇ ਕੌਲ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਜਦੋਂ ਤੱਕ ਜ਼ੁਰਮਾਨੇ ਦੀ ਰਾਸ਼ੀ ਅਦਾ ਨਹੀਂ ਕੀਤੀ ਜਾਂਦੀ, ਸੁਪਰੀਮ ਕੋਰਟ ਦੀ ਰਜਿਸਟਰੀ ਸ੍ਰੀ ਸ਼ਰਮਾ ਵੱਲੋਂ ਦਾਖਲ ਕੀਤੀ ਗਈ ਕਿਸੇ ਵੀ ਪਟੀਸ਼ਨ ਨੂੰ ਸਵੀਕਾਰ ਨਹੀਂ ਕਰੇਗੀ ਬੈਂਚ ਨੇ ਪਟੀਸ਼ਨ ਰੱਦ ਕਰਦਿਆਂ ਕਿਹਾ, ‘ਸਾਨੂੰ ਇਸ ਪਟੀਸ਼ਨ ‘ਤੇ ਸੁਣਵਾਈ ਕਰਨ ਦੀ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ ਹੈ ਸ਼ਰਮਾ ਨੇ ਲੋਕਹਿੱਤ ਪਟੀਸ਼ਨ ‘ਚ ਜੇਤਲੀ ‘ਤੇ ਦੋਸ਼ ਲਾਇਆ ਕਿ ਉਹ ਭਾਰਤੀ ਰਿਜ਼ਰਵ ਬੈਂਕ ਦੀ ਸੁਰੱਖਿਅਤ ਪੂੰਜੀ ‘ਲੁੱਟ’ ਰਹੇ ਹਨ ਮੁੱਖ ਜੱਜ ਨੈ ਕਿਹਾ, ‘ਤੁਸੀਂ ਚਾਹੁੰਦੇ ਹੋ ਕਿ ਅਸੀਂ ਵਿੱਤ ਮੰਤਰੀ ਨੂੰ ਰੋਕ ਦੇਈਏ ਤਸੀਂ ਕੁਝ ਚੰਗੇ ਕੰਮ ਕੀਤੇ ਹਨ ਪ੍ਰੰਤੂ ਤੁਸੀਂ ਆਪਣੀ ਭਰੋਸੇਯੋਗਤਾ ਨੂੰ ਕਿਉਂ ਖਰਾਬ ਕਰ ਰਹੇ ਹੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।