ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਗੈਂਗਸਟਰ ਨਾਲ ਸ...

    ਗੈਂਗਸਟਰ ਨਾਲ ਸਬੰਧ ਰੱਖਣ ਵਾਲੇ 5 ਵਿਅਕਤੀ ਗ੍ਰਿਫਤਾਰ

    Arrested, Connection, Gangster, Arrest

    ਤਰਨਤਾਰਨ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਤਰਨਤਾਰਨ ਦੀ ਪੁਲਸ ਨੇ ਸਰਗਰਮ ਬਦਮਾਸ਼ ਜੱਗੂ ਭਗਵਾਨਪੁਰੀਆਂ ਨਾਲ ਸਬੰਧ ਰੱਖਣ ਵਾਲੇ ਬਦਮਾਸ਼ ਰੋਸ਼ਨ ਹੁੰਦਲ ਨੂੰ 4 ਸਾਥੀਆਂ ਅਤੇ ਹਥਿਆਰਾਂ ਸਣੇ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਜੱਗਰੋਸ਼ਨ ਸਿੰਘ ਉਰਫ ਰੋਸ਼ਨ ਸਿੰਘ ਹੁੰਦਲ ਪੁੱਤਰ ਹਰਵਿੰਦਰ ਸਿੰਘ, ਸੰਮਾਂ ਪਹਿਲਵਾਨ ਉਰਫ ਸਰਵਣ ਸਿੰਘ ਪੁੱਤਰ ਨਿਰਵੈਲ ਸਿੰਘ, ਲਵਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ, ਸੁਖਦੇਵ ਸਿੰਘ ਪੁੱਤਰ ਤਾਰਾ ਸਿੰਘ ਤੇ ਏਕਮ ਸਿੰਘ ਪੁੱਤਰ ਖੁਸ਼ਵੰਤ ਸਿਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਐੱਸ.ਪੀ. ਧਰੁਵ ਦਹੀਆ ਨੇ ਕਿਹਾ ਕਿ 5 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਦਾ ਸਬੰਧ ਜੱਗੂ ਪਗਵਾਨਪੁਰੀਆ ਨਾਲ ਹੈ। ਜਦਕਿ ਅਜੇ 5 ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। Gangster

    ਗ੍ਰਿਫਤਾਰੀ ਦੌਰਾਨ ਉਕਤ ਬਦਮਾਸ਼ਾਂ ਤੋਂ 4 ਡੀ.ਬੀ.ਬੀ.ਐੱਲ. ਰਾਈਫਲਜ਼, 315 ਬੋਰ ਦੀਆਂ 2 ਰਾਈਫਲਜ਼, 32 ਬੋਰ ਦੀਆਂ 2 ਰਿਵਾਲਵਰ, 32 ਬੋਰ ਦੀ 2 ਪਿਸਟਲ,  97 ਡੀ.ਬੀ.ਬੀ.ਐੱਲ. ਪਾਈਫਲਜ਼ ਰੌਂਦ, 315 ਬੋਰ ਰਾਈਫਲਜ਼ ਦੇ 41 ਰੌਂਦ, 32 ਬੋਰ ਦੀ ਰਿਵਾਲਵਰ ਦੇ 28 ਰੌਂਦ ਅਤੇ 32 ਬੋਰ ਪਿਸਟਲ ਦੇ 17 ਰੌਂਦ ਬਰਾਮਦ ਹੋਏ ਹਨ। ਹਥਿਆਰਾਂ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਉਕਤ ਬਦਮਾਸ਼ਾਂ ਤੋਂ ਹੋਰ ਵੀ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਹੋ ਸਕਦੇ ਹਨ। (Tarn Taran News)

    LEAVE A REPLY

    Please enter your comment!
    Please enter your name here