ਲੋਕਾਂ ਦੀ ਵੱਡੀ ਮੰਗ ਪੂਰੀ ਕੀਤੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ : ਜਗਦੀਪ ਕੰਬੋਜ ਗੋਲਡੀ
Jalalabad News: (ਰਜਨੀਸ਼) ਜਲਾਲਾਬਾਦ। ਜਲਾਲਾਬਾਦ ਦੇ ਨਾਲ ਲੱਗਦੇ 44 ਪਿੰਡਾਂ ਇੱਕ ਵੱਡੀ ਸਮੱਸਿਆ ਦਾ ਹਲ ਕਰਦੇ ਆ ਪੰਜਾਬ ਸਰਕਾਰ ਵੱਲੋਂ 44 ਪਿੰਡਾਂ ਨੂੰ ਪੂਰਨ ਰੂਪ ਜਲਾਲਾਬਾਦ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ। ਇੱਥੇ ਵਰਣਨਯੋਗ ਹੈ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਹਲਕੇ ਦੇ 44 ਪਿੰਡ ਜੋ ਕਿ ਗੁਰੂਹਰਸਹਾਏ ਬਲਾਕ ਵਿਚ ਸ਼ਾਮਿਲ ਹੋ ਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਹਿੱਸਾ ਸਨ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਜਲਾਲਾਬਾਦ ਬਲਾਕ ਨਾਲ ਜੋੜ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦਾ ਵਿਸੇਸ਼ ਤੌਰ ’ਤੇ ਧੰਨਵਾਦ ਕੀਤਾ। ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪਹਿਲਾਂ ਇਨ੍ਹਾਂ 44 ਪਿੰਡਾਂ ਦੇ ਲੋਕ ਬਹੁਤ ਪ੍ਰੇਸ਼ਾਨ ਸਨ ਅਤੇ ਦੋ ਜ਼ਿਲ੍ਹਿਆਂ ਵਿਚ ਵੰਡੇ ਹੋਏ ਸਨ। ਇਸ ਕਾਰਨ ਜਿੱਥੇ ਆਮ ਲੋਕ ਪ੍ਰੇਸ਼ਾਨ ਸਨ ਉਥੇ ਹੀ ਪ੍ਰਸ਼ਾਸਨਿਕ ਪੱਧਰ ’ਤੇ ਵੀ ਕਈ ਉਲਝਣਾ ਸਨ ਜਿਸ ਕਾਰਨ ਇੰਨ੍ਹਾਂ 44 ਪਿੰਡਾਂ ਵਿਚ ਪੇਂਡੂ ਵਿਕਾਸ ਨਾਲ ਸਬੰਧਤ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿਚ ਦਿੱਕਤ ਆਉਂਦੀ ਸੀ।
ਇਹ ਵੀ ਪੜ੍ਹੋ: Land Pooling Scheme: ਕਿਸਾਨਾਂ ਦੀ ਗੱਲ ਮੰਨ ਕੇ ਮਾਨ ਸਰਕਾਰ ਨੇ ਲੈਂਡ ਪੁਲਿੰਗ ਪਾਲਿਸੀ ਵਾਪਸ ਲਈ : ਗਿੱਲ
ਇਸ ਤੋਂ ਬਿਨ੍ਹਾਂ ਇਹ ਪਿੰਡ ਭੌਤਿਕ ਤੌਰ ’ਤੇ ਜਲਾਲਾਬਾਦ ਦੇ ਨੇੜੇ ਹਨ ਪਰ ਇੰਨ੍ਹਾਂ ਨੂੰ ਪੇਂਡੂ ਵਿਕਾਸ ਵਿਭਾਗ ਵੱਲੋਂ ਗੁਰੂ ਹਰਸਹਾਏ ਬਲਾਕ ਨਾਲ ਜੋੜਿਆ ਹੋਇਆ ਸੀ। ਇਸੇ ਤਰ੍ਹਾਂ ਇਹ ਪਿੰਡਾਂ ਦੇ ਲੋਕ ਪ੍ਰਭਾਵਿਤ ਹੋ ਰਹੇ ਸਨ ਅਤੇ ਲੰਬੇ ਸਮੇਂ ਤੋਂ ਜਲਾਲਾਬਾਦ ਬਲਾਕ ਨਾਲ ਜੋੜੇ ਜਾਣ ਦੀ ਮੰਗ ਕਰ ਰਹੇ ਸਨ। ਵਿਧਾਇਕ ਨੇ ਆਖਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਇਹੀ ਖਾਸ਼ੀਅਤ ਹੈ ਕਿ ਇਹ ਲੋਕ ਰਾਏ ਅਨੁਸਾਰ ਫੈਸਲੇ ਕਰਦੀ ਹੈ ਅਤੇ ਲੋਕਾਂ ਦੀ ਮੰਗ ਮੰਨ ਕੇ ਸਰਕਾਰ ਨੇ ਇੰਨ੍ਹਾਂ 44 ਪਿੰਡਾਂ ਨੂੰ ਜਲਾਲਾਬਾਦ ਬਲਾਕ ਨਾਲ ਜੋੜ ਦਿੱਤਾ ਹੈ। Jalalabad News