ਨਸ਼ਾ ਮੁਕਤੀ ਲਈ 40 ਹਜ਼ਾਰ ਬੱਚੇ ਸ੍ਰੀ ਦਰਬਾਰ ਸਾਹਿਬ ਵਿਖੇ ਕਰਨਗੇ ਅਰਦਾਸ : ਨੌਨਿਹਾਲ ਸਿੰਘ

Amritsar News

15 ਅਕਤੂਬਰ ਤੋਂ ਸ਼ੁਰੂ ਹੋ ਰਹੀ ਕ੍ਰਿਕੇਟ ਲੀਗ ਵਿੱਚ ਖੇਡਣਗੇ 15 ਹਜ਼ਾਰ ਬੱਚੇ

(ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੀ ਕਾਮਯਾਬੀ ਲਈ 18 ਅਕਤੂਬਰ ਨੂੰ 40 ਹਜ਼ਾਰ ਤੋਂ ਵੱਧ ਬੱਚੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਅਰਦਾਸ ਬੇਨਤੀ ਕਰਨਗੇ। ਪੁਲਿਸ ਕਮਿਸ਼ਨਰ ਸ: ਨੌਨਿਹਾਲ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਜਿੰਨੇ ਜ਼ਿਆਦਾ ਲੋਕ ਅਰਦਾਸ ਵਿਚ ਸ਼ਾਮਲ ਹੋਣਗੇ, ਓਨੀ ਜਲਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਦੁਆਵਾਂ ਸੁਣੀਆਂ ਜਾਣਗੀਆਂ। Amritsar News

ਇਸ ਪਹਿਲਕਦਮੀ ਲਈ ਆਡੀਓ-ਵਿਜ਼ੁਅਲ ਲਾਂਚ ਕਰਦੇ ਹੋਏ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ’ਦ ਹੋਪ ਇਨੀਸ਼ੀਏਟਿਵ’ ਵਿੱਚ ਅਰਦਾਸ ਨਾਲ ਹੋਣ ਵਾਲੀ ਸ਼ੁਰੂਆਤ ਵਿੱਚ ਜ਼ਿਲ੍ਹੇ ਭਰ ਦੇ 55 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 40,000 ਤੋਂ ਵੱਧ ਸਕੂਲੀ ਬੱਚੇ ਪਹੁੰਚਣਗੇ। ਉਨਾਂ ਦੱਸਿਆ ਕਿ ਇਹ ਬੱਚੇ ਸ੍ਰੀ ਦਰਬਾਰ ਸਾਹਿਬ ਨੂੰ ਚਾਰਾਂ ਪਾਸਿਆਂ ਤੋਂ ਆਉਂਦੇ ਰਸਤਿਆਂ ਤੋਂ ਆਉਣਗੇ ਅਤੇ ਇਸ ਵਿੱਚ ਹਰੇਕ ਭਾਈਚਾਰੇ ਦੇ ਬੱਚੇ ਸ਼ਮੂਲੀਅਤ ਕਰਨਗੇ।  Amritsar News()

ਇਹ ਵੀ ਪੜ੍ਹੋ : ਭਾਜਪਾ ਨੂੰ ਵੱਡਾ ਝਟਕਾ:  ਤਿੰਨ ਸਾਬਕਾ ਮੰਤਰੀ, ਵਿਧਾਇਕ ਅਤੇ 8 ਸੀਨੀਅਰ ਆਗੂ ਕਾਂਗਰਸ ’ਚ ਸ਼ਾਮਲ

ਉਨਾਂ ਦੱਸਿਆ ਕਿ “ਇਸ ਉਪਰਾਲੇ ਦਾ ਨਾਮ ਦਿ ਹੋਪ ਇਨੀਸ਼ੀਏਟਿਵ ਰੱਖਿਆ ਗਿਆ ਹੈ ਕਿਉਂਕਿ ਇਹ ਪੰਜਾਬ ਦੇ ਵਸਨੀਕਾਂ ਵਿੱਚ ਇੱਕ ਨਵੀਂ, ਸਾਰਥਕ ਅਤੇ ਸਿਹਤਮੰਦ ਜ਼ਿੰਦਗੀ ਦੀ ਉਮੀਦ ਪੈਦਾ ਕਰਦਾ ਹੈ। ਸੂਬਾ ਕਈ ਸਾਲਾਂ ਤੋਂ ਨਸ਼ਿਆਂ ਕਾਰਨ ਡਰ ਅਤੇ ਮੌਤ ਦੇ ਕਾਲੇ ਸਾਏ ਹੇਠ ਜਿਉਂ ਰਿਹਾ ਹੈ। ਹੁਣ ਇਨਾਂ ਪਰਛਾਵਿਆਂ ਤੋਂ ਬਾਹਰ ਨਿਕਲ ਕੇ ਰੌਸ਼ਨੀ ਵਿੱਚ ਆਉਣ ਦਾ ਸਮਾਂ ਆ ਗਿਆ ਹੈ।

ਉਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਬਣਾਏ ਗਏ 40 ਕ੍ਰਿਕਟ ਮੈਦਾਨਾਂ ਵਿੱਚ ਹੋਣ ਵਾਲੇ ਮੈਚਾਂ ਵਿੱਚ ਅੰਮ੍ਰਿਤਸਰ ਅਤੇ ਪੰਜਾਬ ਦੇ ਪੇਸ਼ੇਵਰ ਅਤੇ ਪ੍ਰਸਿੱਧ ਕ੍ਰਿਕਟਰਾਂ ਤੋਂ ਹਰੇਕ ਉਮਰ ਵਰਗ ਦੇ ਬੱਚੇ ਜਿਨਾਂ ਵਿੱਚ ਲੜਕਿਆਂ, ਲੜਕੇ ਅਤੇ ਇੱਥੋਂ ਤੱਕ ਕਿ ਅਪਾਹਿਜ ਵਿਅਕਤੀ ਵੀ ਭਾਗ ਲੈਣਗੇ। ਉਨਾਂ ਕਿਹਾ ਕਿ ਹੁਣ ਤੱਕ ਲੜਕੀਆਂ ਦੀਆਂ ਅੱਠ ਟੀਮਾਂ ਸਮੇਤ 900 ਟੀਮਾਂ ਨੇ ਰਜਿਸਟਰੇਸ਼ਨ ਕਰਵਾ ਲਈ ਹੈ।

ਕ੍ਰਿਕੇਟ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ 15,000 ਦੇ ਕਰੀਬ ਬੱਚਿਆਂ ਨੂੰ ਮੁਫ਼ਤ ਟੀ-ਸ਼ਰਟਾਂ ਅਤੇ ਕ੍ਰਿਕੇਟ ਕਿੱਟ ਵੰਡੀਆਂ

ਉਨਾਂ ਕਿਹਾ ਕਿ ਕ੍ਰਿਕੇਟ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ 15,000 ਦੇ ਕਰੀਬ ਬੱਚਿਆਂ ਨੂੰ ਮੁਫ਼ਤ ਟੀ-ਸ਼ਰਟਾਂ ਅਤੇ ਕ੍ਰਿਕੇਟ ਕਿੱਟ ਵੰਡੀਆਂ ਜਾਣਗੀਆਂ। ਉਨਾਂ ਕਿਹਾ ਕਿ ਇਹ ਮੈਚ ਛੇ ਲੀਗਾਂ ਵਿੱਚ ਹੋਣਗੇ, ਜਿਨਾਂ ਵਿੱਚ ਜਜ਼ਬਾ ਕ੍ਰਿਕਟ ਲੀਗ, ਫੱਟਾ ਕ੍ਰਿਕਟ ਲੀਗ, ਸਕੂਲ ਕ੍ਰਿਕਟ ਲੀਗ, ਮਹਿਲਾ ਲੀਗ ਅਤੇ ਲੀਡਰਜ਼ ਕ੍ਰਿਕਟ ਲੀਗ ਸ਼ਾਮਲ ਹਨ। ਭਾਗ ਲੈਣ ਵਾਲਿਆਂ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜੇਤੂਆਂ ਨੂੰ 15 ਲੱਖ ਦੇ ਕਰੀਬ ਨਕਦ ਇਨਾਮ ਦਿੱਤੇ ਜਾਣਗੇ ਅਤੇ ਹਰ ਇੱਕ ਵਰਗ ਵਿੱਚ ਟਰਾਫੀ ਦਿੱਤੀ ਜਾਵੇਗੀ, ਜਦਕਿ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਨੂੰ ਮੈਡਲ ਵੀ ਦਿੱਤੇ ਜਾਣਗੇ। (Amritsar News)

ਉਨਾਂ ਕਿਹਾ ਕਿ ਭਾਗੀਦਾਰਾਂ ਦੀ ਉਮਰ 14 ਸਾਲ ਅਤੇ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਤਾਂ ਜੋ ਵੱਖ-ਵੱਖ ਸਮਾਗਮਾਂ ਦੀ ਸਾਰਥਕਤਾ ਨੂੰ ਸਮਝ ਸਕਣ ਅਤੇ ਇਹਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਣ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨਾਮ ਦਾ ਇੱਕ ਹਿੱਸਾ ਮੀਡੀਆ ਲਈ ਵੀ ਰਾਖਵਾਂ ਰੱਖਿਆ ਗਿਆ ਹੈ, ਕਿਉਂਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਦ ਹੋਪ ਇਨੀਸ਼ੀਏਟਿਵ ਨੂੰ ਕਵਰ ਕਰਨ ਵਾਲੇ ਮੀਡੀਆ ਕਰਮਚਾਰੀਆਂ ਅਤੇ ਮੀਡੀਆ ਹਾਊਸਾਂ ਨੂੰ ਵੱਖ-ਵੱਖ ਪੁਰਸਕਾਰਾਂ ਅਤੇ ਮਾਨਤਾਵਾਂ ਰਾਹੀਂ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਉਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਉਨ੍ਹਾਂ ਦੇ ਬੱਚੇ ਅਕਾਲ ਤਖ਼ਤ ਵਿਖੇ ਅਰਦਾਸ ਕਰਨ ਲਈ ਮੌਜੂਦ ਹੋਣਗੇ, ਤੁਸੀਂ ਇਸ ਮਕਸਦ ਲਈ ਬਣਾਏ ਗਏ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਆਨਲਾਈਨ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰੋ ਅਤੇ ਸਾਡਾ ਉਤਸ਼ਾਹ ਵਧਾਓ।