ਯੂਪੀ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 40 ਲੋਕਾਂ ਦੀ ਮੌਤ

ਯੂਪੀ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 40 ਲੋਕਾਂ ਦੀ ਮੌਤ

ਲਖਨਊ (ਏਜੰਸੀ)। ਉੱਤਰੀ ਭਾਰਤ ਵਿੱਚ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਬਿਜਲੀ ਨੇ ਤੂਫਾਨ ਮਚਾ ਦਿੱਤਾ ਹੈ। ਉੱਤਰ ਪ੍ਰਦੇਸ਼ ਵਿੱਚ ਵੱਖ ਵੱਖ ਥਾਵਾਂ ਤੇ ਬਿਜਲੀ ਦੇ ਵੱਖ ਵੱਖ ਹਾਦਸਿਆਂ ਵਿੱਚ 40 ਲੋਕਾਂ ਦੀ ਜਾਨ ਚਲੀ ਗਈ। ਇਸ ਦੌਰਾਨ ਕਾਨਪੁਰ ਅਤੇ ਇਸ ਦੇ ਨਾਲ ਲੱਗਦੇ ਜ਼ਿਲਿ੍ਹਆਂ ਵਿਚ 18, ਪ੍ਰਯਾਗਰਾਜ ਵਿਚ 14, ਕੌਸ਼ੰਬੀ ਵਿਚ 4, ਆਗਰਾ ਵਿਚ 3, ਉਨਾਵ ਵਿਚ ਦੋ, ਪ੍ਰਤਾਪਗੜ, ਵਾਰਾਣਸੀ ਅਤੇ ਰਾਏਬਰੇਲੀ ਵਿਚ ਇਕ ਇਕ ਵਿਅਕਤੀ ਦੀ ਮੌਤ ਹੋ ਗਈ।

ਕਈ ਥਾਵਾਂ ਤੇ ਬਿਜਲੀ ਡਿੱਗਣ ਕਾਰਨ ਪਸ਼ੂਆਂ ਦੀ ਵੀ ਮੌਤ ਹੋ ਗਈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਅਗਲੇ ਰਿਸ਼ਤੇਦਾਰਾਂ ਲਈ ਸਰਕਾਰ ਵੱਲੋਂ ਹਰੇਕ ਨੂੰ 4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਆਮਰ ਦੇ ਕਿਲ੍ਹੇ ਨੇੜੇ ਵਾਚ ਟਾਵਰ ਤੇ ਚੜ੍ਹ ਕੇ ਸੈਲਫੀ ਲੈ ਰਹੇ ਲੋਕਾਂ ਤੇ ਬਿਜਲੀ ਡਿੱਗਣ ਦੀ ਘਟਨਾ ਚ 8 ਲੋਕਾਂ ਦੀ ਮੌਤ ਵੀ ਹੋ ਗਈ। ਭਾਰਤ ਦੇ ਮੌਸਮ ਵਿਭਾਗ ਨੇ ਪਹਿਲਾਂ ਹੀ ਸੋਮਵਾਰ ਸਵੇਰ ਤੱਕ ਉੱਤਰੀ ਭਾਰਤ ਦੇ ਕਈਂ ਥਾਵਾਂ ਤੇ ਤੇਜ਼ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ।

ਰਾਜਸਥਾਨ ਵਿੱਚ ਵੀ ਢਾਇਆ ਕਹਿਰ

ਰਾਜਸਥਾਨ ਦੇ ਕਈ ਹਿੱਸਿਆਂ ਵਿਚ ਬਿਜਲੀ ਦੀ ਵੱਖ ਵੱਖ ਘਟਨਾਵਾਂ ਵਿਚ ਸੱਤ ਬੱਚਿਆਂ ਸਣੇ 10 ਲੋਕ ਮਾਰੇ ਗਏ ਅਤੇ 13 ਜ਼ਖਮੀ ਹੋ ਗਏ। ਉਤਰਾਖੰਡ ਵਿਚ ਭਾਰੀ ਬਾਰਸ਼ ਕਾਰਨ ਆਏ ਜ਼ਮੀਨ ਖਿਸਕਣ ਕਾਰਨ ਇਕ ਪਿੰਡ ਵਿਚ ਇਕ ਘਰ ਡਿੱਗਣ ਨਾਲ ਇਕ ਅੱਠ ਸਾਲ ਦੇ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਕਈ ਥਾਵਾਂ ਤੇ ਮੀਂਹ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।