ਸਾਡੇ ਨਾਲ ਸ਼ਾਮਲ

Follow us

13.1 C
Chandigarh
Monday, February 16, 2026
More
    Home Breaking News ਏਟੀਐਮ ਬਦਲ ਕੇ ...

    ਏਟੀਐਮ ਬਦਲ ਕੇ ਠੱਗੇ 30,500 ਰੁਪਏ, ਕੇਸ ਦਰਜ

    Sirsa News

    ਏਟੀਐਮ ਬਦਲ ਕੇ ਠੱਗੇ 30,500 ਰੁਪਏ, ਕੇਸ ਦਰਜ

    (ਸੱਚ ਕਹੂੰ ਨਿਊਜ਼) ਜੁਲਾਨਾ। ਪੌਲੀ ਪਿੰਡ ਦੇ ਮੋਹਿਤ ਦਾ ਏਟੀਐਮ ਕਾਰਡ ਬਦਲ ਕੇ ਕਿਸੇ ਨੇ ਉਸ ਦੇ ਖਾਤੇ ’ਚੋਂ 30,500 ਰੁਪਏ ਕੱਢ ਲਏ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੌਲੀ ਪਿੰਡ ਦੇ ਮੋਹਿਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 28 ਜਨਵਰੀ ਨੂੰ ਉਹ ਖਾਤੇ ’ਚੋਂ ਰੁਪਏ ਕੱਢਵਾਉਣ ਲਈ ਜੁਲਾਨਾ ਆਇਆ ਹੋਇਆ ਸੀ।

    ਜੀਂਦ-ਰੋਹਤਕ ਮਾਰਗ ’ਤੇ ਸਥਿਤ ਏਟੀਐਮ ਕਾਰਡ ਰਾਹੀਂ ਉਹ ਪੈਸੇ ਕੱਢਵਾਉਣ ਲੱਗਿਆ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਧੋਖੇ ਨਾਲ ਉਸ ਦਾ ਏਟੀਐਮ ਕਾਰਡ ਬਦਲ ਲਿਆ ਤੇ ਉਸ ਦੇ ਖਾਤੇ ’ਚੋਂ 30,500 ਰੁਪਏ ਕੱਢ ਲਏ ਗਏ। ਜਦੋਂ ਉਸਨੇ ਬੈਂਕ ’ਚ ਖਾਤਾ ਚੈਕ ਕਰਵਾਇਆ ਤਾਂ ਖਾਤੇ ’ਚ ਪੈਸੇ ਨਹੀਂ ਸਨ। ਇਹ ਪੈਸੇ ਏਟੀਐਮ ਤੋਂ ਕੱਢੇ ਗਏ ਸਨ। ਉਸ ਦੇ ਕੋਲ ਜੋ ਏਟੀਐਮ ਹੈ ਉਹ ਕੰਮ ਨਹੀਂ ਕਰ ਰਿਹਾ ਹੈ। ਕਿਸੇ ਨੇ ਰੁਪਏ ਕੱਢਦੇ ਸਮੇਂ ਉਸਦਾ ਏਟੀਐਮ ਬਦਲਿਆ ਹੈ। ਪੁਲਿਸ ਨੇ ਸ਼ਿਕਾਇਤ ਦਰਜ ਕਰ ਕਰਦਿਆਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here