225 ਵਿਧਵਾ ਤੇ ਬੇਸਹਾਰਾ ਔਰਤਾਂ ਦੇ ਘਰਾਂ ’ਚ ਰਾਸ਼ਨ ਪਹੁੰਚਾਇਆ
ਕੋਟਕਪੂਰਾ (ਅਜੈ ਮਨਚੰਦਾ)। ਸੂਬੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਨਿਸ਼ਕਾਮ ਸੇਵਾ ਸੰਮਤੀ (ਰਜਿ.) (Nishkam Seva Samiti Kotakpura) ਕੋਟਕਪੂਰਾ ਜੋ ਕਿ ਇਲਾਕੇ ਦੀਆਂ ਵਿਧਵਾ ਤੇ ਬੇਸਹਾਰਾ ਔਰਤਾਂ ਨੂੰ ਹਰ ਮਹੀਨੇ ਰਸੋਈ ਦੀ ਜਰੂਰਤ ਦਾ ਸਾਰਾ ਵੰਡ ਕੇ ਉਨਾਂ ਲਈ ਵਰਦਾਨ ਸਿੱਧ ਹੋਈ ਹੈ। ਸੰਮਤੀ ਦੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਯੋਗ ਅਗਵਾਈ ਹੇਠ 231ਵੇਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਕੀਤਾ ਗਿਆ।
ਇਸ ਸਮਾਗਮ ਦੇ ਮੁੱਖ ਮਹਿਮਾਨ ਮੁਰਾਰੀ ਲਾਲ ਗੋਇਲ ਆੜਤੀ ਨਵੀਂ ਦਾਣਾ ਮੰਡੀ ਕੋਟਕਪੂਰਾ ਸਨ, ਇਸ ਸਮੇਂ ਉਨਾਂ ਦੇ ਨਾਲ ਤਨੁਜ ਗੋਇਲ ਅਤੇ ਵਿਨਮਰ ਵੀ ਹਾਜਰ ਸਨ। ਸੰਮਤੀ ਦੀ ਵਧੀਆ ਕਾਰ ਗੁਜਾਰੀ ਅਤੇ ਪਾਰਦਰਿਸ਼ਤਾ ਤੋਂ ਪ੍ਰਭਾਵਿਤ ਹੋ ਕੇ ਇੱਕ ਮਾਤਾ ਜੀ ਨੇ 1 ਲੱਖ 25 ਰੁਪਏ ਬਾਬਤ ਵਿਧਵਾ ਔਰਤਾਂ ਦੇ ਰਾਸ਼ਨ ਲਈ ਨਗਦ ਦਾਨ ਦਿੱਤੇ ਤਾਂ ਸੰਮਤੀ ਦੇ ਮੈਂਬਰਾਂ ਨੇ ਉਨ੍ਹਾਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ।
ਮੁੱਖ ਮਹਿਮਾਨ ਨੇ ਵੀ ਗੁਪਤਦਾਨ ਦਿੱਤਾ, ਉਪਰੰਤ ਉਨਾਂ ਨੇ ਸਤੰਬਰ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਉਪਰੰਤ ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾ ਕੇ ਕੋਟਕਪੂਰਾ ਸ਼ਹਿਰ ਅਤੇ ਇਸ ਦੇ ਨਜ਼ਦੀਕੀ 25 ਪਿੰਡਾਂ ਦੀਆਂ 225 ਵਿਧਵਾ ਤੇ ਬੇਸਹਾਰਾ ਔਰਤਾਂ ਦੇ ਘਰਾਂ ’ਚ ਜਾ ਕੇ ਰਾਸ਼ਨ ਵੰਡਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਮਾਸਟਰ ਹਰਬੰਸ ਲਾਲ ਸ਼ਰਮਾ, ਟੀਆਰ ਅਰੋੜਾ, ਡਾ. ਸੁਰਿੰਦਰ ਗਲਹੋਤਰਾ, ਵਰਿੰਦਰ ਕਟਾਰੀਆ, ਡਾ. ਮਹੰਮਦ ਬਸ਼ੀਰ, ਦਲਜਿੰਦਰ ਸਿੰਘ ਸੰਧੂ, ਸ਼ਾਮ ਲਾਲ ਸਿੰਗਲਾ, ਸੁਭਾਸ਼ ਮਿੱਤਲ, ਮਨਮੋਹਨ ਸਿੰਘ ਚਾਵਲਾ, ਅਮਰਜੀਤ ਸਿੰਘ ਮਿੰਟੂ, ਕੁਲਭੂਸ਼ਣ ਕੌੜਾ, ਸੋਮ ਨਾਥ ਗਰਗ ਐਸਡੀਓ, ਗੁਰਦੀਪ ਸਿੰਘ ਮੈਨੇਜਰ, ਨਛੱਤਰ ਸਿੰਘ ਇੰਸਪੈਕਟਰ, ਬੂਟਾ ਸਿੰਘ ਪੂਰਬਾ, ਨਛੱਤਰ ਸਿੰਘ ਲਾਇਬ੍ਰੇਰੀਅਨ, ਸੰਜੀਵ ਧਿੰਗੜਾ, ਕੁਲਦੀਪ ਕੁਮਾਰ, ਸਰਬਜੀਤ ਸਿੰਘ ਹਨੀ ਸਮੇਤ ਸੰਮਤੀ ਮੈਂਬਰ ਵੀ ਹਾਜਰ ਸਨ। ਅੰਤ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਮਤੀ ਦਾ 232ਵਾਂ ਰਾਸ਼ਨ ਵੰਡ ਸਮਾਗਮ 2 ਅਕਤੂਬਰ ਨੂੰ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ