Road Accident: ਥਾਰ ਨੇ ਸਕੂਟਰੀ ਨੂੰ ਮਾਰੀ ਟੱਕਰ, 2 ਜਣਿਆਂ ਦੀ ਹੋਈ ਮੌਤ

Road Accident

Road Accident: ਮੋਗਾ (ਵਿੱਕੀ ਕੁਮਾਰ)। ਕਸਬਾ ਕੋਟ ਈਸੇ ਖਾਂ-ਜ਼ੀਰਾ ਰੋਡ ’ਤੇ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਦੇ ਚਾਲਕ ਨੇ ਇਕ ਸਕੂਟਰੀ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ’ਚ ਸਕੂਟਰੀ ਸਵਾਰ ਇੱਕ ਵਿਅਕਤੀ ਤੇ ਇੱਕ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਗੱਡੀ ਨੂੰ ਕਬਜ਼ੇ ’ਚ ਲੈ ਕੇ ਉਸ ਦੇ ਫ਼ਰਾਰ ਹੋਏ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ ਪਤਨੀ ਸੋਨੂੰ ਸਿੰਘ ਵਾਸੀ ਤਲਵੰਡੀ ਨੌ ਬਹਾਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਗਿਆ ਕਿ ਉਸ ਦੀ ਮਾਤਾ ਗੁਰਮੇਲ ਕੌਰ ਨੂੰ ਰਾਜਿੰਦਰ ਕੁਮਾਰ ਉਰਫ ਰਾਜੂ ਅਪਣੀ ਸਕੂਟਰੀ ’ਤੇ ਕੋਟ ਈਸੇ ਖਾਂ ਤੋਂ ਪਿੰਡ ਤਲਵੰਡੀ ਨੌ ਬਹਾਰ ਛੱਡਣ ਆ ਰਿਹਾ ਸੀ। Road Accident

ਇਹ ਖਬਰ ਵੀ ਪੜ੍ਹੋ : ਸੜਕ ਕਿਨਾਰੇ ਕਬਜ਼ੇ ਹਟਾਉਣ ਗਏ ASI ਨਾਲ ਹੋਈ ‘ਹੱਥੋਪਾਈ’

ਜਦ ਉਨ੍ਹਾਂ ਦੀ ਸਕੂਟਰੀ ਛਾਬੜਾ ਪੈਲਿਸ ਨੇੜੇ ਪੁੱਜੀ ਤਾਂ ਜ਼ੀਰਾ ਵਾਲੇ ਪਾਸਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਦੇ ਚਾਲਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ’ਚ ਦੋਵੇਂ ਸਕੂਟਰੀ ਸਵਾਰ ਹੇਠਾਂ ਡਿੱਗ ਪਏ ਤੇ ਸੱਟਾਂ ਜ਼ਿਆਦਾ ਲੱਗਣ ਕਰ ਕੇ ਉਸ ਦੀ ਮਾਤਾ ਗੁਰਮੇਲ ਕੌਰ ਤੇ ਰਜਿੰਦਰ ਕੁਮਾਰ ਉਰਫ ਰਾਜੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟੱਕਰ ਮਾਰਨ ਵਾਲੀ ਥਾਰ ਗੱਡੀ ਦਾ ਚਾਲਕ ਮੌਕੇ ਗੱਡੀ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਗੱਡੀ ਨੂੰ ਕਬਜ਼ੇ ’ਚ ਲੈ ਕੇ ਉਸ ਦੇ ਫ਼ਰਾਰ ਹੋਏ ਅਣਪਛਾਤੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। Road Accident