ਹਲਾਤ ਤਨਾਅਪੂਰਨ, ਮੇਰਠ ਦੇ ਏਡੀਜੀ ਮੌਕੇ ‘ਤੇ ਪਹੁੰਚੇ, ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ
ਬੁਲੰਦਸ਼ਹਿਰ | ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ‘ਚ ਕਥਿਤ ਤੌਰ ‘ਤੇ ਗਊ ਹੱਤਿਆ ‘ਤੇ ਵਿਵਾਦ ਮੱਚ ਗਿਆ ਹੈ, ਜਿਸ ‘ਚ ਇੱਕ ਪੁਲਿਸ ਇੰਸਪੈਕਟਰ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਇਸ ਹਿੰਸਾ ‘ਚ ਦੋ ਵਿਅਕਤੀ ਜ਼ਖਮੀ ਵੀ ਹੋਏ ਹਨ ਇਹ ਹਿੰਸਾ ਅਜਿਹੇ ਸਮੇਂ ਹੋਈ ਜਦੋਂ ਖੇਤਰ ‘ਚ ਤਿੰਨ ਦਿਨਾਂ ਤੋਂ ਚੱਲ ਰਹੀ ਮੁਸਲਿਮ ਭਾਈਚਾਰੇ ਦੇ ਇਜਤਿਮਾ ਦੀ ਸਮਾਪਤੀ ਸੀ ਹੁਣ ਹਾਲਾਤ ਕਾਬੂ ‘ਚ ਹਨ ਪੁਲਿਸ ਸੂਤਰਾਂ ਨੇ ਦੱਸਿਆ ਕਿ ਸਿਆਨਾ ਖੇਤਰ ਦੇ ਮਹਾਵ ਪਿੰਡ ‘ਚ ਸਵੇਰੇ ਇੱਕ ਖੇਤਰ ‘ਚ ਕਥਿੱਤ ਤੌਰ ‘ਤੇ ਗਊ ਦੇ ਅੰਗ ਮਿਲੇ ਸਨ, ਜਿਸ ‘ਤੇ ਗੁੱਸੇ ‘ਚ ਪਿੰਡ ਵਾਸੀਆਂ ਦਾ ਸਾਥ ਦੇਣ ਕੁਝ ਹਿੰਦੂ ਸੰਗਠਨ ਅੱਗੇ ਆ ਗਏ
ਭੜਕੀ ਭੀੜ ਨੇ ਅੰਗਾਂ ਨੂੰ ਟਰੈਕਟਰ-ਟਰਾਲੀ ‘ਚ ਭਰ ਕੇ ਸਿਆਨਾ ਬੁਲੰਦਸ਼ਹਿਰ ਰਾਜਮਾਰਗ ‘ਤੇ ਸਥਿੱਤ ਚਿੰਗਰਾਵਠੀ ਪੁਲਿਸ ਚੌਂਕੀ ਨੇੜੇ ਜਾਮ ਲਗਾ ਦਿੱਤਾ ਰੋਹ ‘ਚ ਆਈ ਭੀੜ ਗਊ ਤਸਕਰਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀ ਸੀ ਪੁਲਿਸ ਨੇ ਜਾਮ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਪੁਲਿਸ ‘ਤੇ ਪੱਥਰਬਾਜ਼ੀ ਕਰ ਦਿੱਤੀ ਭੀੜ ਨੇ ਪੁਲਿਸ ਚੌਂਕੀ ‘ਚ ਭੰਨਤੋੜ ਕੀਤੀ ਤੇ ਚੌਂਕੀ ਦਾ ਸਮਾਨ ਬਾਹਰ ਕੱਢ ਕੇ ਅੱਗ ਦੇ ਹਵਾਲੇ ਕਰ ਦਿੱਤਾ ਗੁਸਾਈ ਭੀੜ ਨੂੰ ਭਜਾਉਣ ਲਈ ਪੁਲਿਸ ਨੇ ਹਵਾ ‘ਚ ਫਾਈਰਿੰਗ ਕੀਤੀ, ਜਿਸ ਨਾਲ ਭੜਕੀ ਭੀੜ ਨੇ ਪੁਲਿਸ ‘ਤੇ ਪੱਥਰ ਵਰ੍ਹਾ ਦਿੱਤੇ ਇਸ ਹਮਲੇ ‘ਚ ਸਿਆਨਾ ਕੋਤਵਾਲੀ ਇੰਚਾਰਜ ਸੁਬੋਧ ਕੁਮਾਰ ਸਿੰਘ ਗੰਭੀਰ ਜ਼ਖਮੀ ਹੋ ਗਏ ਜ਼ਖਮੀ ਪੁਲਿਸ ਅਧਿਕਾਰੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ Police
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।