180 ਦੀ ਰਫ਼ਤਾਰ ਨਾਲ ਦੌੜੀ ਪਟੜੀ ‘ਤੇ ਟ੍ਰੇਨ

Train, Speed, Runs, Track

ਭਾਰਤੀ ਰੇਲਵੇ ਨੇ ਬਣਾਇਆ ਰਫ਼ਤਾਰ ਦਾ ਨਵਾਂ ਰਿਕਾਰਡ

ਨਵੀਂ ਦਿੱਲੀ, (ਏਜੰਸੀ)। ਦੇਸ਼ ਦੇ ਪਹਿਲੀ ਬਿਨਾ ਇੰਜਣ ਵਾਲੇ ਟ੍ਰੇਨ ਨੇ ਆਪਣੇ ਮਾਪਦੰਡ 180 ਕਿਮੀ/ਘੰਟੇ ਦੇ ਰਫ਼ਤਾਰ ਨੂੰ ਪਿੱਛੇ ਛੱਡਦਿਆਂ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਟ੍ਰੇਨ ਨੇ ਇਹ ਕਾਰਨਾਮਾ ਕੋਟਾ ਤੋਂ ਸਵਾਈ ਮਾਧੋਪੁਰ ਦਰਮਿਆਨ ਟਰਾਇਲ ਰਨ ਦੌਰਾਨ ਕੀਤਾ ਉਂਜ ਤਕਨੀਕੀ ਤੌਰ ‘ਤੇ ਇਸ ਟ੍ਰੇਨ ਨੂੰ 160 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਾÀਣ ਲਈ ਬਣਾਇਆ ਗਿਆ ਹੈ।

180 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪਟੜੀ ‘ਤੇ ਦੌੜਨ ਤੋਂ ਬਾਅਦ ਟੀ-18 ਟ੍ਰੇਨ ਦੇਸ਼ ਦੀ ਸਭ ਤੋਂ ਤੇਜ਼ ਰਫ਼ਤਾਰ ਟ੍ਰੇਨ ਹੋ ਗਈ ਹੈ ਇਸ ਸਬੰਧੀ ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕੀਤਾ ਹੈ ਜਿਸ ‘ਚ ਟ੍ਰੇਨ ਦੇ ਟਰਾਈਲ ਰਨ ਦਾ ਵੀਡੀਓ ਹੈ ਰੇਲ ਮੰਤਰੀ ਪਿਊਸ਼ ਗੋਇਲ ਨੇ ਇਸ ਟ੍ਰੇਨ ਸਬੰਧੀ ਦੱਸਿਆ ਕਿ ਉਨ੍ਹਾਂ ਉਮੀਦ ਹੈ ਕਿ ਅਗਲੇ ਸਾਲ ਜਨਵਰੀ ਤੋਂ ਇਹ ਰੇਲ-ਸੇਵਾ ‘ਚ ਆ ਜਾਵੇਗੀ ਉਨ੍ਹਾਂ ਕਿਹਾ ਕਿ ਹਾਲਾਂਕਿ ਟ੍ਰੇਨ ਦਾ ਟਰਾਇਲ ਰਨ ਤਿੰਨ ਮਹੀਨਿਆਂ ਦਾ ਹੁੰਦਾ ਹੈ ਪਰ ਟੀ-18 ਦਾ ਟਰਾਇਲ ਰਨ ਕਾਫ਼ੀ ਤੇਜ਼ੀ ਨਾਲ ਹੋ ਰਿਹਾ ਹੈ ਇਸ ਟ੍ਰੇਨ ‘ਚ 16-17 ਕੋਚ ਹੋਣਗੇ ਟ੍ਰੇਨ-18 ਦਾ ਪਹਿਲੀ ਵਾਰ ਟੈਸਟ 29 ਅਕਤੂਬਰ ਨੂੰ ਕੀਤਾ ਗਿਆ ਸੀ ਇਹ ਦੇਸ਼ ਦੀ ਪਹਿਲੀ ਬਿਨਾ ਇੰਜਣ ਵਾਲੀ ਸੇਮੀ ਹਾਈਸਪੀਡ ਟ੍ਰੇਨ ਹੈ।

ਟ੍ਰੇਨ-18 ‘ਚ ਹਨ ਇਹ ਸਹੂਲਤਾਂ

ਟ੍ਰੇਨ 18 ਇੰਟਰ ਕਨੈਕਟੇਡ, ਆਟੋਮੇਟਿਕ ਦਰਵਾਜਾ, ਵਾਈ-ਫਾਈ ਤੇ ਇੰਫੋਟੇਮੈਂਟ, ਜੀਪੀਐਸ ਅਧਾਰਿਤ ਯਾਤਰਾ ਸੂਚਨਾ ਪ੍ਰਣਾਲੀ, ਘੁੰਮਣ ਵਾਲੀਆਂ ਸੀਟਾਂ, ਜੈਵ ਵੈਕਿਓਮ ਪ੍ਰਣਾਲੀ ਤੇ ਮਾਡਯੂਲਰ ਪਖਾਨੇ ਨਾਲ ਲੈਸ ਹੈ ਸਾਲ 2018 ‘ਚ ਟ੍ਰੇਨ ਬਣਨ ਦੀ ਵਜ੍ਹਾ ਕਾਰਨ ਇਸ ਦਾ ਨਾਂਅ ਟੀ-18 ਦਿੱਤਾ ਗਿਆ ਹੈ ਟ੍ਰੇਨ ਦਾ ਭਾਰ ਕਾਫ਼ੀ ਘੱਟ ਹੋਵੇਗਾ, ਕੋਚ ਦੀ ਪੂਰੀ ਬਾਡੀ ਐਲੂਮੀਨੀਅਮ ਦੀ ਬਣਾਈ ਗਈ ਹੈ।