ਦੇਸ਼ ‘ਚ ਆਰਥਿਕ ਸਥਿਤੀ ਖ਼ਰਾਬ ਹੋਣ ਕਾਰਨ ਹੋ ਰਹੇ ਹਨ ਪ੍ਰਦਰਸ਼ਨ
ਖਾਤੁਰਮ (ਏਜੰਸੀ)। ਸੁਡਾਨ (Sudan) ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੇਸ਼ ‘ਚ ਇੱਕ ਹਫ਼ਤੇ ਤੱਕ ਚੱਲੇ ਪ੍ਰਦਰਸ਼ਨ ‘ਚ 19 ਜਣਿਆਂ ਦੀ ਮੌਤ ਹੋ ਗਈ। ਸੁਡਾਨ ਦੇ ਸੂਚਨਾ ਮੰਤਰੀ ਤੇ ਸਰਕਾਰ ਦੇ ਬੁਲਾਰੇ ਬੁਸ਼ਰਾ ਗੁਮਾ ਅਰੋ ਨੇ ਵੀਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਪ੍ਰਦਰਸ਼ਨਾਂ ਦੌਰਾਨ ਹੋਣ ਵਾਲੀਆਂ ਝੜਪਾਂ ‘ਚ 19 ਜਣਿਆਂ ਦੀ ਮੌਤ ਹੋਈ ਹੈ ਇਨ੍ਹਾਂ ‘ਚ ਦੋ ਸੁਰੱਖਿਆ ਬਲਾਂ ਦੇ ਜਵਾਨ ਸ਼ਾਮਲ ਹਨ। ਸੁਰੱਖਿਆ ਬਲ ਦੇ 187 ਤੇ 219 ਆਮ ਨਾਗਰਿਕ ਜਖ਼ਮੀ ਹੋਏ ਹਨ। ਸੁਡਾਨ ਦੇ ਮੰਤਰੀਖ ਨੇ ਵਿਦੇਸ਼ਾਂ ‘ਚ ਦੋਸ਼ ਲਾਇਆ ਕਿ ਦੂਜੇ ਦੇਸ਼ ਪ੍ਰਦਰਸ਼ਨਾ ‘ਚ ਮਰੇ ਗਏ ਲੋਕਾਂ ਦੀ ਗਿਣਤੀ ਵਧਾ ਚੜ੍ਹਾ ਕੇ ਪੇਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰਾਜਧਾਨੀ ਖਾਤੁਰਮ ਸਮੇਤ ਪੂਰੇ ਸੁਡਾਨ ‘ਚ ਦੇਸ਼ ਦੀ ਬਦਹਾਲ ਆਰਥਿਕ ਸਥਿਤੀ, ਜ਼ਰੂਰੀ ਵਸਤੂਆਂ ਦੀ ਮਹਿੰਗਾਈ ਨੂੰ ਲੈ ਕੇ ਪਿਛਲੇ ਇੱਕ ਹਫ਼ਤੇ ਤੋਂ ਪ੍ਰਦਰਸ਼ਨ ਹੋ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।