ਰਿਹਾਇਸ਼ੀ ਇਮਾਰਤ ‘ਚ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ

Five People Die, Due To Fire, In Residential Building

16 ਮੰਜਿਲਾ ਇਮਾਰਤ ਦੀ 10ਵੀਂ ਮੰਜਿਲ ‘ਤੇ ਲੱਗੀ ਅੱਗ

ਮੁੰਬਈ, ਏਜੰਸੀ। ਮੁੰਬਈ ਦੇ ਉਪਨਗਰੀ ਇਲਾਕੇ ਚੇਂਬੂਰ ਸਥਿਤ ਇੱਕ ਬਹੁਮੰਜਿਲਾ ਇਮਾਰਤ ‘ਚ ਵੀਰਵਾਰ ਰਾਤ ਅੱਗ ਲੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜਖਮੀ ਹੋ ਗਏ। ਚੇਂਬੂਰ ਦੇ ਗਣੇਸ਼ ਗਾਰਡਨ ਦੇ ਕੋਲ ਸਥਿਤ ਹਾਊਸਿੰਗ ਸੁਸਾਇਟੀ ਸਰਗਮ ਸੁਸਾਇਟੀ ਦੀ 16 ਮੰਜਿਲਾ ਇਮਾਰਤ ਦੀ 10ਵੀਂ ਮੰਜਿਲ ‘ਤੇ ਲੱਗੀ ਅੱਗ ਦੇਖਦੇ ਹੀ ਫੈਲ ਗਈ। ਇਸ ਹਾਦਸੇ ‘ਚ ਪੰਜ ਬਜ਼ੁਰਗਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਬਜ਼ੁਰਗ ਨੂੰ ਸਾਹ ਲੈਣ ‘ਚ ਦਿੱਕਤ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇੱਕ ਫਾਇਰ ਬ੍ਰਿਗੇਡ ਕਰਮੀ ਵੀ ਹਸਪਤਾਲ ‘ਚ ਭਰਤੀ ਹੈ ਜਿਸ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ।

ਮ੍ਰਿਤਕਾਂ ਦੀ ਪਹਿਚਾਣ ਸੁਨੀਤਾ ਜੋਸ਼ੀ (72), ਬਾਲਚੰਦਰ ਜੋਸ਼ੀ (72), ਸੁਮਨ ਸ੍ਰੀਨਿਵਾਸ ਜੋਸ਼ੀ (83), ਸਰਲਾ ਸੁਰੇਸ਼ ਗਾਂਗਰ (52) ਅਤੇ ਲਕਸ਼ਮੀਬੇਨ ਪ੍ਰੇਮਜੀ ਗਾਂਗਰ (83) ਦੇ ਰੂਪ ‘ਚ ਹੋਈ ਹੈ। ਫਾਇਰ ਬ੍ਰਿਗੇਡ ਵਿਭਾਗ ਦੇ 15 ਵਾਹਨਾਂ ਨੂੰ ਅੱਗ ਬੁਝਾਉਣ ਦੇ ਕੰਮ ‘ਚ ਲਗਾਇਆ ਗਿਆ ਹੈ ਅਤੇ ਕੁਝ ਘੰਟਿਆਂ ‘ਚ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਕਰ ਲਿਆ ਗਿਆ। ਸ਼ੁਰੂਆਤ ‘ਚ ਇਸ ਅੱਗ ਨੂੰ ਲੈਵਲ 2 ਦਾ ਮੰਨਿਆ ਗਿਆ ਸੀ ਪਰ ਬਾਅਦ ‘ਚ ਇਯ ਨੂੰ ਲੇਵਲ 3 ਘੋਸ਼ਿਤ ਕਰ ਦਿੱਤਾ ਗਿਆ। ਇੱਕ ਫਾਇਰ ਬ੍ਰਿਗੇਡ ਕਰਮੀ ਵੀ ਹਸਪਤਾਲ ‘ਚ ਭਰਤੀ ਹੈ ਜਿਸ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।