ਸੁਡਾਨ ‘ਚ ਐਮਰਜੈਂਸੀ ਦਾ ਐਲਾਨ

Emergency, Declared, In, Sudan

ਅਟਬਾਰਾ ‘ਚ ਪ੍ਰਦਰਸ਼ਨ ਤੋਂ ਬਾਅਦ ਐਲਾਨੀ ਐਮਰਜੈਂਸੀ

ਖਾਰਤੁਮ, ਏਜੰਸੀ। ਸੁਡਾਨ ਦੀ ਸਰਕਾਰ ਨੇ ਬੁੱਧਵਾਰ ਨੂੰ ਨਾਹਰ ਅਲ ਨੀਲ ਪ੍ਰਾਂਤ ਦੇ ਅਟਬਾਰਾ ਸ਼ਹਿਰ ‘ਚ ਹੋਏ ਪ੍ਰਦਰਸ਼ਨ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸੁਡਾਨ ਦੇ ਅਸ਼ਰੂਕ ਨੇਟ ਨੇ ਇਹ ਜਾਣਕਾਰੀ ਦਿੱਤੀ। ਨਾਹਰ ਅਲ ਨੀਲ ਪ੍ਰਾਂਤ ਦੇ ਬੁਲਾਰੇ ਇਬ੍ਰਾਹਿਮ ਮੁਖਤਾਰ ਨੇ ਦੱਸਿਆ ਕਿ ਸਰਕਾਰ ਦੀ ਸੁਰੱਖਿਆ ਏਜੰਸੀ ਦੀ ਬੈਠਕ ਤੋਂ ਬਾਅਦ ਅਗਲੇ ਆਦੇਸ਼ ਤੱਕ ਆਪਾਤਕਾਲ ਦਾ ਐਲਾਨ ਕੀਤਾ ਗਿਆ ਅਤੇ ਸ਼ਹਿਰ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਅਟਬਾਰਾ ਸ਼ਹਿਰ ‘ਚ ਸਾਰੇ ਮਿਡਲ ਅਤੇ ਹਾਈ ਸਕੂਲਾਂ ‘ਚ ਜਮਾਤਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਸਮਾਚਾਰ ਏਜੰਸੀ ਸਨਾ ਅਨੁਸਾਰ ਸੁਡਾਨ ‘ਚ ਸੱਤਾਧਾਰੀ ਨੈਸ਼ਨਲ ਕਾਂਗਰਸ ਪਾਰਟੀ (ਐਨਸੀਪੀ) ਨੇ ਅਲਬਾਟਾ ਸ਼ਹਿਰ ‘ਚ ਹੋਏ ਪ੍ਰਦਰਸ਼ਨਾਂ ਦੀ ਸਖ਼ਤ ਨਿੰਦਾ ਕੀਤੀ ਹੈ। ਐਨਸੀਪੀ ਦੇ ਬੁਲਾਰੇ ਇਬ੍ਰਾਹਿਮ ਅਲ ਸਿਦਿਕ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਪਰ ਤਬਾਹੀ ਦੀ ਕਾਰਵਾਈ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਸਥਾਨਕ ਟੀਵੀ ਰਿਪੋਰਟ ਅਨੁਸਾਰ ਅਟਬਾਰਾ ‘ਚ ਪ੍ਰਦਰਸ਼ਨਾਂ ਦੌਰਾਨ ਸੱਤਾਧਾਰੀ ਪਾਰਟੀ ਦੇ ਮੁੱਖ ਦਫ਼ਤਰ, ਸਥਾਨਕ ਸਰਕਾਰ ਦੇ ਮੁੱਖ ਦਫ਼ਤਰ ਅਤੇ ਪੈਟਰੋਲ ਪੰਪ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ ਸੀ। ਅਟਬਾਰਾ ਸ਼ਹਿਰ ‘ਚ ਪ੍ਰਦਰਸ਼ਨ ਸ਼ਾਂਤੀਪੂਰਵਕ ਤਰੀਕੇ ਨਾਲ ਸ਼ੁਰੂ ਹੋਏ ਪਰ ਬਾਅਦ ‘ਚ ਇਹਨਾ ਨੇ ਹਿੰਸਕ ਅਤੇ ਤਬਾਹਕਾਰੀ ਰੂਪ ਧਾਰ ਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।