ਕਿਸਾਨ ਸੰਸਦ ’ਚ ਹਿੱਸਾ ਲੈਣ ਲਈ ਖੇਤੀ ਬਚਾਓ ਸੰਘਰਸ਼ ਕਮੇਟੀ ਦਾ 14ਵਾਂ ਅੰਤਿਮ ਮਹਿਲਾਵਾਂ ਦਾ ਜੱਥਾ ਦਿੱਲੀ ਰਵਾਨਾ

ਕਿਸਾਨ ਸੰਸਦ ’ਚ ਹਿੱਸਾ ਲੈਣ ਲਈ ਖੇਤੀ ਬਚਾਓ ਸੰਘਰਸ਼ ਕਮੇਟੀ ਦਾ 14ਵਾਂ ਅੰਤਿਮ ਮਹਿਲਾਵਾਂ ਦਾ ਜੱਥਾ ਦਿੱਲੀ ਰਵਾਨਾ

ਰਤੀਆ (ਤਰਸੇਮ ਸੈਣੀ/ਸ਼ਾਮਵੀਰ)। ਸਾਂਝੇ ਕਿਸਾਨੇ ਮੋਰਚੇ ਦੇ ਸੱਦੇ ’ਤੇ ਖੇਤੀ ਬਚਾਓ ਸੰਘਰਸ਼ ਕਮੇਟੀ ਹਰਿਆਣਾ ਦਾ ਅੱਜ ਅੰਤਿਮ ਤੇ 14ਵਾਂ ਅਤੇ ਅੰਤਿਮ ਮਹਿਲਾਵਾਂ ਦਾ ਤਿੰਨ ਮੈਂਬਰੀ ਜੱਥਾ ਕਿਸਾਨ ਸੰਸਦ ਮਾਰਚ ’ਚ ਹਿੱਸਾ ਲੈਣ ਲਈ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਤੋਂ ਦਿੱਲੀ ਲਈ ਰਵਾਨਾ ਹੋਇਆ ਜਿਸ ’ਚ ਢਾਣੀ ਜਾਖਲ ਦਾਦੀ ਤੋਂ ਜਸਵਿੰਦਰ ਕੌਰ ਖੋਰ, ਰਤੀਆ ਤੋਂ ਗੁਰਜੀਤ ਕੌਰ ਮਾਨ ਤੇ ਨਾਹਰਕਾ ਮੁਹੱਲਾ ਤੋਂ ਸੁਖਮਹਿੰਦਰ ਕੌਰ ਸ਼ਾਮਲ ਹਨ।

ਰਵਾਨਗੀ ਦੇ ਸਮੇਂ ਕਿਸਾਨ ਏਕਤਾ ਜਿੰਦਾਬਾਦ ਭਾਜਪਾ ਸਰਕਾਰ ਮੁਰਦਾਬਾਦ, ਤਿੰਨੇ ਕਾਲੇ ਕਾਨੂੰਨ ਵਾਪਸ ਲਓ’ ਦੇ ਨਾਅਰਰਿਆਂ ਦਰਮਿਆਨ ਖੇਤੀ ਬਚਾਓ ਸੰਘਰਸ਼ ਕਮੇਟੀ ਹਰਿਆਣਾ ਦੇ ਮੈਂਬਰਾਂ ਵੱਲੋਂ ਫੁੱਲ ਮਾਲਾਵਾਂ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ’ਤੇ ਇਕਬਾਲ ਸਿੰਘ ਖੋਖਰ, ਸਾਬਕਾ ਸਰਪੰਚ ਦਰੀਆ ਸਿੰਘ ਪੂਨੀਆ, ਜਸਪਾਲ ਸਿੰਘ ਨਿੱਜਰ ਉਰਫ਼ ਪਾਲੀ, ਗੁਰਨਾਮ ਸਿੰਘ ਧਾਲੀਵਾਲ, ਰਾਜ ਸਿੰਘ ਨਾਹਰਕਾ ਮੁਹੱਲਾ, ਜਸਪਾਲ ਸਿੰਘ ਬਰਾੜ, ਕੰਵਲਜੀਤ ਸਿੰਘ ਮਾਨ, ਸਾਧੂ ਸਿੰਘ ਹਿਸਾਰੀਆ ਤੇ ਤੇਜਿੰਦਰ ਸਿੰਘ ਔਜਲਾ ਆਦਿ ਮੈਂਬਰ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ