Punjab

Malout News: ਸੀਬੀਐਸਈ ਦਸਵੀਂ ਦੇ ਨਤੀਜਿਆਂ ’ਚ ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨਵੇਂ ਰਿਕਾਰਡ ਕਾਇਮ ਕੀਤੇ
Barnala News: ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ 
Mukh Mantri Sehat Bima Yojana: ਸਿਹਤ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ, ਪਰ ਸਿਹਤ ਕਾਰਡ ਰਾਹੀਂ ਇਸਨੂੰ ਸੁਰੱਖਿਅਤ ਜ਼ਰੂਰ ਕੀਤਾ ਜਾ ਸਕਦਾ ਹੈ: ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਜੁੜੀਆਂ ਸਾਰੀਆਂ ਗ਼ਲਤਫ਼ਹਿਮੀਆਂ ਦੂਰ
Punjab News: 70 ਸਾਲਾਂ ਬਾਅਦ ਹੁਸ਼ਿਆਰਪੁਰ ਦੇ ਕੰਢੀ ਖੇਤਰ 'ਚ ਸ਼ਾਨਦਾਰ ਸੜਕਾਂ ਬਣਾਈਆਂ ਜਾਣਗੀਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
BBMB ਦੀਆਂ ਅਸਾਮੀਆਂ ਖੋਲ੍ਹਣ ਦਾ ਕੇਂਦਰ ਦਾ ਕਦਮ ਪੰਜਾਬ ਦੇ ਦਰਿਆਈ ਪਾਣੀਆਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ: ਬਲਤੇਜ ਪੰਨੂ

ਕੋਵਿਡ ਟੀਕਾਕਰਨ ਵਿੱਚ 140.31 ਕਰੋੜ ਟੀਕੇ ਲੱਗੇ

Sach Kahoon Punjabi Desk Picture
Published On

ਕੋਵਿਡ ਟੀਕਾਕਰਨ ਵਿੱਚ 140.31 ਕਰੋੜ ਟੀਕੇ ਲੱਗੇ

ਨਵੀਂ ਦਿੱਲੀ (ਸੱਚ ਕੰਹੂ ਨਿਊਜ) ਦੇਸ਼ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 57 ਲੱਖ ਤੋਂ ਵੱਧ ਕੋਵਿਡ ਟੀਕੇ ਲਗਾਏ ਗਏ ਹਨ। ਇਸ ਨਾਲ ਕੁੱਲ ਟੀਕਾਕਰਨ 140.31 ਕਰੋੜ ਨੂੰ ਪਾਰ ਕਰ ਗਿਆ ਹੈ। ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਦੇਸ਼ ਵਿੱਚ ਪਿਛਲੇ 24 ਘੰਟਿਆ ਵਿੱਚ 57 ਲੱਖ 44 ਹਜ਼ਾਰ 652 ਕੋਵਿਡ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਅੱਜ ਸਵੇਰੇ 7 ਵਜੇ ਤੱਕ 140 ਕਰੋੜ 31 ਲੱਖ 63 ਹਜ਼ਾਰ ਕੋਵਿਡ ਟੀਕੇ ਦਿੱਤੇ ਜਾ ਚੁੱਕੇ ਹਨ।

ਦੇਸ਼ ਵਿੱਚ ਕੁਲ 66 ਕਰੋੜ 98 ਲੱਖ 9 ਹਜ਼ਾਰ 616 ਕੋਵਿਡ ਟੈਸਟ ਹੋਏ ਹਨ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ ਦੇ ਨਵੇਂ ਸੰਸਕਰਣ ਓਮੀਕ੍ਰੋਨ ਦੇ ਕੁੱਲ 358 ਮਾਮਲੇ 17 ਰਾਜਾਂ ਵਿੱਚ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 114 ਸੰਕਰਮਣ ਤੋਂ ਮੁਕਤ ਹੋ ਗਏ ਹਨ। ਮਹਾਰਾਸ਼ਟਰ ਵਿੱਚ ਓਮੀਕ੍ਰੋਨ ਦੇ ਸਭ ਤੋਂ ਵੱਧ 88 ਮਾਮਲੇ ਸਾਹਮਣੇ ਆਏ ਹਨ। ਦਿੱਲੀ ਵਿੱਚ 67 ਅਤੇ ਤੇਲੰਗਾਨਾ ਵਿੱਚ 38 ਲੋਕ ਓਮੀਕ੍ਰੋਨ ਨਾਲ ਸੰਕਰਮਿਤ ਪਾਏ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਣ ਦੇ 6650 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਸ ਸਮੇਂ ਦੇਸ਼ ਵਿੱਚ 77 ਹਜ਼ਾਰ 516 ਕੋਵਿਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਹ ਸੰਕਰਮਿਤ ਮਾਮਲਿਆਂ ਦਾ 0.22 ਫੀਸਦੀ ਹੈ। ਇਸੇ ਮਿਆਦ ਵਿੱਚ, 7051 ਲੋਕ ਕੋਵਿਡ ਤੋਂ ਮੁਕਤ ਹੋ ਗਏ ਹਨ। ਹੁਣ ਤੱਕ ਕੁਲ 3 ਕਰੋਡ 42 ਲੱਖ 15 ਹਜ਼ਾਰ 977 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਦਰ 98.40 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ 11 ਲੱਖ 65 ਹਜ਼ਾਰ 887 ਕੋਵਿਡ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਕੁਲ 66 ਕਰੋੜ 98 ਲੱਖ 9 ਹਜ਼ਾਰ ਕੋਵਿਡ ਟੈਸਟ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Latest News

Malout News: ਸੀਬੀਐਸਈ ਦਸਵੀਂ ਦੇ ਨਤੀਜਿਆਂ ’ਚ ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਨਵੇਂ ਰਿਕਾਰਡ ਕਾਇਮ ਕੀਤੇ
Share Market: ਅਮਰੀਕਾ-ਈਰਾਨ ਤਣਾਅ ਘੱਟ ਹੋਣ ਨਾਲ ਸਟਾਕ ਮਾਰਕੀਟ ’ਚ ਹਰਿਆਲੀ, ਸੈਂਸੈਕਸ ਨੇ ਫੜੀ ਤੇਜ਼ੀ

Related Posts