Nepal ‘ਚ ਬੱਸ ਹਾਦਸੇ ‘ਚ 14 ਦੀ ਮੌਤ
ਸੜਕ ਤੋਂ 100 ਮੀਟਰ ਹੇਠਾਂ ਡਿੱਗੀ ਬੱਸ
ਕਾਠਮਾਂਡੂ, ਏਜੰਸੀ। ਨੇਪਾਲ ਦੇ ਸਿੰਧੂਪਾਲਚੌਕ ਜ਼ਿਲ੍ਹੇ ‘ਚ ਐਤਵਾਰ ਨੂੰ ਇੱਕ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਘੱਟੋ ਘੱਟ 14 ਜਣਿਆਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਜ਼ਿਲ੍ਹਾ ਪੁਲਿਸ ਦਫ਼ਤਰ ਦੇ ਬੁਲਾਰੇ ਗਣੇਸ਼ ਖਨਾਲ ਨੇ ਦੱਸਿਆ ਕਿ 12 ਯਾਤਰੀਆਂ ਦੀ ਮੌਤ ਘਟਨਾ ਸਥਾਨ ‘ਤੇ ਹੋ ਈ ਜਦੋਂ ਕਿ ਦੋ ਹੋਰ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਜ਼ਖਮੀਆਂ ਅਨੁਸਾਰ ਪ੍ਰਾਂਤ 3 ‘ਚ ਸਥਿਤ ਜਿਲ੍ਹੇ ਦੇ ਸੁਨਕੋਸ਼ੀ ਗ੍ਰਾਮੀਣ ਨਗਰ ਪਾਲਿਕਾ ਖੇਤਰ ‘ਚ ਬੱਸ ਸੜਕ ਤੋਂ ਲਗਭਗ 100 ਮੀਟਰ ਹੇਠਾਂ ਜਾ ਡਿੱਗੀ। ਬੱਸ ਧਾਰਮਿਕ ਅਤੇ ਸੈਲਾਨੀ ਸਥਾਨ ਡੋਲਖਾ ਦੇ ਕਲਿਨਚੌਕ ਤੋਂ ਰਾਜਧਾਨੀ ਕਾਠਮਾਂਡੂ ਵੱਲ ਜਾ ਰਹੀ ਸੀ ਕਿ ਰਸਤੇ ‘ਚ ਇਹ ਹਾਦਸਾ ਹੋ ਗਿਆ। ਸ੍ਰੀ ਖਨਾਲ ਨੇ ਕਿਹਾ ਕਿ ਅੰਦਾਜ਼ਾ ਹੈ ਕਿ ਬੱਸ ‘ਚ ਘੱਟੋ ਘੱਟ 32 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਡਰਾਇਵਰ ਫਰਾਰ ਹੋ ਗਿਆ ਜਦੋਂ ਕਿ ਕਡੰਕਟਰ ਗੰਭੀਰ ਜ਼ਖਮੀ ਹੈ। Nepal
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।