ਹੜ੍ਹਾਂ ਨਾਲ ਡੁੱਬ ਰਿਹੈ ਪੰਜਾਬ, ਕੋਠੀ ‘ਚ ਅਰਾਮ ਫ਼ਰਮਾਉਂਦੇ ਰਹੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ

Punjab Flooded, Resting, Kothi, Minister Gurpreet Singh Kangarh

ਮਾਲ, ਮੁੜ ਵਸੇਬਾ ਤੇ ਆਫਤ ਪ੍ਰਬੰਧਨ ਦੀ ਜ਼ਿੰਮੇਵਾਰੀ ਹੈ ਸ. ਕਾਂਗੜ ਕੋਲ ਪਰ ਨਹੀਂ ਗਏੇ ਚੰਡੀਗੜ੍ਹ ਤੋਂ ਬਾਹਰ | Gurpreet Singh Kangarh

  • ਪਿਛਲੇ ਮਹੀਨੇ ਵੀ ਸੰਗਰੂਰ ਤੇ ਬਠਿੰਡਾ ‘ਚ ਖਰਾਬ ਹਾਲਾਤ ਦਾ ਜਾਇਜ਼ਾ ਲੈਣ ਨਹੀਂ ਗਏ ਸਨ ਕਾਂਗੜ | Gurpreet Singh Kangarh
  • ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਤ ਇਲਾਕਿਆਂ?ਦਾ ਦੌਰਾ ਕੀਤਾ ਪਰ ਵਿਭਾਗੀ ਮੰਤਰੀ ਨਹੀਂ ਗਏ | Gurpreet Singh Kangarh

ਚੰਡੀਗੜ੍ਹ (ਅਸ਼ਵਨੀ ਚਾਵਲਾ)। ਹੜ੍ਹ ਦੀ ਮਾਰ ਕਾਰਨ ਪੰਜਾਬ ਦੇ ਕਈ ਇਲਾਕੇ ਡੁੱਬਣ ਕਿਨਾਰੇ ਹੋਏ ਪਏ ਹਨ। ਇਸ ਸਥਿਤੀ ‘ਚ ਪੰਜਾਬੀਆਂ ਦੀ ਮਦਦ ਕਰਨ ਦੀ ਬਜਾਇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਆਪਣੀ ਕੋਠੀ ‘ਚ ਬੈਠੇ ਆਰਾਮ ਫ਼ਰਮਾਉਂਦੇ ਰਹੇ। ਮਾਲ, ਮੁੜ੍ਹ ਵਸੇਬਾ ਤੇ ਆਫਤ ਪ੍ਰਬੰਧਨ ਵਿਭਾਗ ਦੀ ਜ਼ਿੰਮੇਵਾਰੀ ਸਾਂਭੀ ਬੈਠੇ ਗੁਰਪ੍ਰੀਤ ਕਾਂਗੜ ਨੇ ਪਿਛਲੇ 2 ਦਿਨਾਂ ਵਿੱਚ ਇੱਕ ਵੀ ਇਹੋ ਜਿਹੀ ਥਾਂ ਦਾ ਦੌਰਾ ਨਹੀਂ ਕੀਤਾ, ਜਿੱਥੇ ਹੜ੍ਹਾਂ ਕਾਰਨ ਲੋਕ ਕਾਫ਼ੀ ਜ਼ਿਆਦਾ ਨਾ ਸਿਰਫ਼ ਪਰੇਸ਼ਾਨ ਹਨ, ਸਗੋਂ ਘਰੋਂ ਬੇਘਰ ਤੱਕ ਹੋ ਗਏ ਹਨ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ ਦਿਖਾਉਂਦੇ ਹੋਏ ਪੰਜਾਬ ਦੇ ਕਈ ਇਲਾਕੇ ‘ਚ ਦੌਰਾ ਕਰਦੇ ਹੋਏ 100 ਕਰੋੜ ਰੁਪਏ ਦੀ ਰਾਹਤ ਦਾ ਵੀ ਐਲਾਨ ਕਰ ਦਿੱਤਾ ਹੈ ਪਰ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਜਿਹੜੇ ਵਿਭਾਗ ਦੀ ਜ਼ਿੰਮੇਵਾਰੀ ਸੀ, ਉਸ ਵਿਭਾਗ ਦੇ ਅਧਿਕਾਰੀ ਤੇ ਵਿਭਾਗੀ ਕੈਬਨਿਟ ਮੰਤਰੀ ਕਿਤੇ ਵੀ ਦਿਖਾਈ ਨਹੀਂ ਦਿੱਤਾ।

ਇਹ ਵੀ ਪੜ੍ਹੋ : ਈਪੀਐੱਫ਼ਓ ਗਾਹਕਾਂ ਲਈ ਖੁਸ਼ਖਬਰੀ : ਜਾਣੋ ਖਾਤਿਆਂ ਵਿੱਚ ਕਦੋਂ ਆਵੇਗਾ ਵਿਆਜ ਦਾ ਪੈਸਾ?

ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਘੱਗਰ ਦਰਿਆ ‘ਚ ਪਾਣੀ ਚੜ੍ਹਨ ਕਾਰਨ ਸੰਗਰੂਰ ਤੇ ਬਠਿੰਡਾ ਵਿਖੇ ਹੜ੍ਹ ਵਰਗੀ ਸਥਿਤੀ ਪੈਦਾ ਹੋਈ ਸੀ ਤਾਂ ਉਸ ਸਮੇਂ ਵੀ ਗੁਰਪ੍ਰੀਤ ਕਾਂਗੜ ਵੱਲੋਂ ਕਿਸੇ ਵੀ ਥਾਂ ਦਾ ਦੌਰਾ ਨਹੀਂ ਕੀਤਾ ਗਿਆ ਸੀ। ਸਿਰਫ਼ ਚੰਡੀਗੜ੍ਹ ਬੈਠ ਕੇ ਕੁਝ ਬਿਆਨ ਹੀ ਜਾਰੀ ਕੀਤੇ ਸਨ। ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਪੰਜਾਬ ਭਰ ਵਿੱਚ ਹੋ ਰਹੀ ਤੇਜ਼ ਬਰਸਾਤ ਤੋਂ ਬਾਅਦ ਕਾਫ਼ੀ ਥਾਂਵਾਂ ‘ਤੇ ਸਥਿਤੀ ਕਾਫ਼ੀ ਜ਼ਿਆਦਾ ਗੰਭੀਰ ਬਣੀ ਹੋਈ ਹੈ।

ਸਭ ਤੋਂ ਜ਼ਿਆਦਾ ਮਾਰ ਰੋਪੜ ਇਲਾਕੇ ਦੇ ਪਿੰਡਾਂ ਨੂੰ ਪੈ ਰਹੀ ਹੈ, ਜਿੱਥੇ ਦੋ ਦਰਜਨ ਤੋਂ ਜ਼ਿਆਦਾ ਪਿੰਡ ਵੀ ਖ਼ਾਲੀ ਕਰਵਾ ਲਏ ਗਏ ਹਨ ਪਰ ਹੜ੍ਹ ਕਾਰਨ ਕਾਫ਼ੀ ਜਿਆਦਾ ਮਾਲੀ ਨੁਕਸਾਨ ਹੋਇਆ ਹੈ। ਰੋਪੜ ਜ਼ਿਲ੍ਹੇ ਵਿੱਚ ਭਾਰੀ ਬਰਬਾਦੀ ਤੋਂ ਬਾਅਦ ਹੁਣ ਸਤਲੁਜ ਦਰਿਆ ਨਾਲ ਲੱਗਦੇ ਇਲਾਕੇ ਤੇ ਪਿੰਡਾਂ ਸਣੇ ਫਿਰੋਜ਼ਪੁਰ ‘ਚ ਹਰੀਕੇ ਹੈੱਡਵਰਕਸ ਵਿਖੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਵੱਡਾ ਨੁਕਸਾਨ ਹੋਣ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਕਾਰਨ ਇਸ ਇਲਾਕੇ ‘ਚ ਵੀ 2 ਦਰਜਨ ਤੋਂ ਜ਼ਿਆਦਾ ਪਿੰਡ ਖ਼ਾਲੀ ਕਰਵਾ ਲਏ ਗਏ ਹਨ।

ਹੜ੍ਹ ਦੇ ਕਾਰਨ ਪੈ ਰਹੀ ਇਸ ਕੁਦਰਤੀ ਮਾਰ ਮੌਕੇ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਕੰਮ ਕਰਨ ਵਾਲੇ ਮਾਲ, ਮੁੜ੍ਹ ਵਸੇਬਾ ਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ ਹੀ ਸਭ ਤੋਂ ਜ਼ਿਆਦਾ ਸੁਸਤੀ ਦਿਖਾਈ ਜਾ ਰਹੀ ਹੈ। ਇਸ ਵਿਭਾਗ ਦੇ ਅਧਿਕਾਰੀ ਨਾ ਹੀ ਤੇਜ਼ੀ ਨਾਲ ਕੰਮ ਕਰ ਰਹੇ ਹਨ ਤਾਂ ਵਿਭਾਗੀ ਮੰਤਰੀ ਗੁਰਪ੍ਰੀਤ ਕਾਂਗੜ ਆਪਣੀ ਕੋਠੀ ‘ਚ ਰਹੇ। ਸੋਮਵਾਰ ਨੂੰ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਹੜ੍ਹ ਪ੍ਰਭਾਵਿਤ ਇਲਾਕੇ ਦੇ ਦੌਰੇ ‘ਤੇ ਸਨ ਤਾਂ ਠੀਕ ਉਸੇ ਸਮੇਂ ਸਾਰਾ ਦਿਨ ਗੁਰਪ੍ਰੀਤ ਕਾਂਗੜ ਆਪਣੀ ਕੋਠੀ ਵਿਖੇ ਅਰਾਮ ਫਰਮਾ ਰਹੇ ਸਨ। ਹਾਲਾਂਕਿ ਮੁੱਖ ਮੰਤਰੀ ਦੇ ਚੰਡੀਗੜ੍ਹ ਵਾਪਸੀ ਕਰਨ ਤੋਂ ਬਾਅਦ ਮੀਟਿੰਗ ਲਈ ਗੁਰਪ੍ਰੀਤ ਕਾਂਗੜ ਮੁੱਖ ਮੰਤਰੀ ਰਿਹਾਇਸ਼ ਵਿਖੇ ਜ਼ਰੂਰ ਗਏ ਸਨ। ਜਦੋ ਇਸ ਸਬੰਧੀ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ?ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।