ਇਨਸਾਨ ਨੂੰ ਰਾਮ-ਨਾਮ ਬਣਾਉਂਦੈ ਚਿੰਤਾਮੁਕਤ : ਪੂਜਨੀਕ ਗੁਰੂ ਜੀ

Makes Man, Ram Naam, Worried, Guru Ji

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਸਾਰੀ ਉਮਰ ਖੁਸ਼ੀਆਂ ’ਚ ਜਿਉਣਾ ਚਾਹੁੰਦਾ ਹੈ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਸ ਮਾਤਲੋਕ ’ਚ ਪਾਉਣਾ ਚਾਹੁੰਦਾ ਹੈ, ਸੰਸਾਰ ’ਚ ਰਹਿੰਦੇ ਹੋਏ ਭਾਵੇਂ ਹਨ੍ਹੇਰਾ ਆਵੇ ਜਾਂ ਪ੍ਰਕਾਸ਼ ਪਰ ਇਨਸਾਨ ’ਤੇ ਉਸਦਾ ਕੋਈ ਅਸਰ ਨਾ ਹੋਵੇ, ਇਸ ਲਈ ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ ਦਾ ਨਾਮ ਜਪੋ ਇਹੀ ਅਜਿਹਾ ਉਪਾਅ ਹੈ ਜੋ ਆਤਮਾ ਨੂੰ ਅਜਿਹਾ ਆਤਮਬਲ ਦਿੰਦਾ ਹੈ ਕਿ ਇਨਸਾਨ ਨੂੰ ਪਰੇਸ਼ਾਨੀ, ਡਰ, ਭੈਅ, ਚਿੰਤਾ ਨਹੀਂ ਰਹਿੰਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਗਵਾਨ ਨਿਰਭੈ ਹੈ ਜੋ ਇਨਸਾਨ ਜਿਸਦਾ ਵੀ ਸੰਗ ਕਰਦਾ ਹੈ। (Saint Dr. MSG)

ਉਹ ਉਹੋ ਜਿਹਾ ਹੀ ਬਣ ਜਾਂਦਾ ਹੈ ਜੇਕਰ ਤੁਸੀਂ ਪਰਮਾਤਮਾ ਦੀ ਸੁਹਬਤ ਕਰੋਗੇ ਤਾਂ ਪਰਮਾਤਮਾ ਦਾ ਰੰਗ ਤੁਹਾਡੇ ’ਤੇ ਲਾਜ਼ਮੀ ਚੜ੍ਹੇਗਾ ਇਸ ਲਈ ਉਸ ਨਿਰਭੈ ਦਾ ਸੰਗ ਕਰੋ ਤਾਂ ਕਿ ਜ਼ਿੰਦਗੀ ’ਚ ਜੇਕਰ ਕੋਈ ਡਰ ਰਹੇ ਤਾਂ ਸਿਰਫ਼ ਭਗਵਾਨ ਦਾ ਦੂਜੇ ਪਾਸੇ, ਇਨਸਾਨ ਨੂੰ ਕੋਈ ਹੋਰ ਡਰ ਹੁੰਦਾ ਹੈ ਤਾਂ ਉਹ ਤਿਲ-ਤਿਲ ਕਰਕੇ ਮਰਦਾ ਹੈ ਜ਼ਿੰਦਗੀ ਬੋਝ ਲੱਗਣ ਲੱਗਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਤੁਸੀਂ ਸਵੇਰੇ-ਸ਼ਾਮ ਰੋਜ਼ਾਨਾ ਦੇ ਕੰਮ ਕਰਦੇ ਹੋ, ਉਸੇ ਤਰ੍ਹਾਂ ਰਾਮ-ਨਾਮ ਜਪਣ ਲਈ ਸਮਾਂ ਨਿਰਧਾਰਿਤ ਕਰੋ ਸਵੇਰੇ-ਸ਼ਾਮ ਅੱਧਾ-ਅੱਧਾ ਘੰਟਾ ਸਿਮਰਨ ਕਰੋ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਲਈ ਕੀ ਤੁਸੀਂ ਦਿਨ ਦੇ 24 ਘੰਟਿਆਂ ’ਚੋਂ 1 ਘੰਟਾ ਮਾਲਕ ਦੀ ਯਾਦ ’ਚ ਨਹੀਂ ਲਾ ਸਕਦੇ? ਬਾਕੀ 23 ਘੰਟੇ ਆਪਣਾ ਕੰਮ ਕਰਦੇ ਰਹੋ। (Saint Dr. MSG)

ਇਹ ਵੀ ਪੜ੍ਹੋ : ਵਿਧਾਇਕਾਂ ’ਤੇ ਮਿਹਰਬਾਨ ਹੋਈ ‘ਆਪ ਸਰਕਾਰ’

ਜਦੋਂ ਤੁਸੀਂ ਫਿਲਮ ਵੇਖਦੇ ਹੋ ਤਾਂ ਵੀ 3-4 ਘੰਟੇ ਬਰਬਾਦ ਕਰ ਦਿੰਦੇ ਹੋ ਅਸੀਂ ਗਰੰਟੀ ਦਿੰਦੇ ਹਾਂ ਕਿ ਤੁਸੀਂ ਲਗਾਤਾਰ 2-3 ਮਹੀਨੇ ਸਿਮਰਨ ਕਰਕੇ ਵੇਖੋ, ਤੁਹਾਨੂੰ ਉਹ ਚੀਜ਼ ਮਿਲੇਗੀ ਕਿ ਤੁਸੀਂ ਖ਼ੁਦ ਦੱਸੋਗੇ, ਕਿਸੇ ਨੂੰ ਪੁੱਛਣ ਦੀ ਲੋੜ ਵੀ ਨਹੀਂ ਪਵੇਗੀ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਜਦੋਂ ਸਿਮਰਨ ਕਰਨ ਬੈਠਦਾ ਹੈ ਤਾਂ ਲੱਗਦਾ ਹੈ ਕਿ ਸਾਰੀ ਦੁਨੀਆਂ ਦਾ ਬੋਝ ਉਸਦੇ ਸਿਰ ’ਤੇ ਪੈ ਗਿਆ ਹੋਵੇ, ਅਜਿਹਾ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਕੈਦਖਾਨੇ ’ਚ ਕੈਦ ਕਰ ਲਿਆ ਹੋਵੇ, ਜਦੋਂਕਿ ਨਿੰਦਾ-ਚੁਗਲੀ, ਲੱਤ ਖਿਚਾਈ, ਮੰਦਾ ਬੋਲਣ-ਕਰਨ ’ਚ ਸਮਾਂ ਕਿਵੇਂ ਚਲਿਆ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਅਤੇ ਬਦਲੇ ’ਚ ਕੁਝ ਵੀ ਨਹੀਂ ਮਿਲਦਾ ਅੱਜ ਹਰ ਕਿਸੇ ਦਾ ਅਜਿਹਾ ਹੀ ਹਾਲ ਹੈ। (Saint Dr. MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਸੀਂ ਇੰਝ ਹੀ ਸਰਸਾ ਕਾਲਜ ’ਚ ਚਰਚਾ ਕਰ ਰਹੇ ਸੀ ਬੱਚਿਆਂ ਨੇ ਕਿਹਾ ਕਿ ਤੁਸੀਂ ਜਦੋਂ ਵੀ ਆਓ ਤਾਂ ਸਾਡੀ ਇੱਕ ਬੁਰੀ ਆਦਤ ਨੂੰ ਛੁਡਵਾ ਦਿਓ ਅਸੀਂ ਕਿਹਾ ਕਿ ਚਲੋ, ਠੀਕ ਹੈ ਤੁਸੀਂ ਨਿੰਦਾ-ਚੁਗਲੀ ਕਰਨੀ ਛੱਡ ਦਿਓ ਤਾਂ ਕੁਝ ਬੱਚਿਆਂ ਨੇ ਕਿਹਾ ਕਿ ਨਿੰਦਾ-ਚੁਗਲੀ ਛੱਡ ਦਿੱਤੀ, ਤਾਂ ਕਰਾਂਗੇ ਕੀ? ਤਾਂ ਜ਼ਰਾ ਤੁਸੀਂ ਵੀ ਸੋਚੋ ਕਿ ਜ਼ਿੰਦਗੀ ’ਚ ਚੁਗਲੀ-ਨਿੰਦਾ ਨੂੰ ਕੱਢ ਦਈਏ ਤਾਂ ਵੇਖੋ ਕਿ ਤੁਸੀਂ ਕੀ ਕਰਦੇ ਹੋ? ਅੱਜ-ਕੱਲ੍ਹ ਆਦਮੀ ਵੀ ਨਿੰਦਾ-ਚੁਗਲੀ ਕਰਦੇ ਹਨ ਪਰ ਮਾਤਾ-ਭੈਣਾਂ ਜ਼ਿਆਦਾ ਚੁਗਲੀਆਂ ਕਰਦੀਆਂ ਹਨ ਜਾਂਦੇ ਤਾਂ ਹਨ ਸਬਜ਼ੀ ਪੁੱਛਣ ਅਤੇ ਲੱਗ ਜਾਂਦੇ ਹਨ। (Saint Dr. MSG)

ਇਹ ਵੀ ਪੜ੍ਹੋ : ਭੂਚਾਲ ਨਾਲ ਕੰਬੀ ਧਰਤੀ, ਲੋਕ ਘਰਾਂ ’ਚੋਂ ਨਿੱਕਲੇ ਬਾਹਰ

ਤੇਰੀ ਸੱਸ ਮਾੜੀ, ਤੇਰੀ ਨੂੰਹ ਮਾੜੀ, ਤੇਰਾ ਪਤੀ ਮਾੜਾ ਅੱਜ ਜਾਣ ਦੀ ਵੀ ਲੋੜ ਨਹੀਂ ਹੈ ਮੋਬਾਇਲ ਨਾਲ ਹੀ ਕੰਮ ਚੱਲ ਜਾਂਦਾ ਹੈ ਪਰ ਤੁਸੀਂ ਕੀ ਲੈਣਾ ਹੈ ਜੋ ਬੁਰਾ ਹੈ ਉਹ ਜਾਣੇ, ਉਸਦਾ ਕੰਮ ਜਾਣੇ, ਪਰ ਜਦੋਂ ਤੱਕ 2-4 ਸੁਣਾ ਨਾ ਲਵੇ ਤਾਂ ਚੈਨ ਹੀ ਨਹੀਂ ਆਉਂਦਾ ਤਾਂ ਕਹਿਣ ਦਾ ਮਤਲਬ ਹੈ ਕਿ ਨਿੰਦਾ-ਚੁਗਲੀ ’ਚ ਸਮਾਂ ਬਰਬਾਦ ਕਰ ਦਿੰਦੇ ਹਨ ਅਤੇ ਮਿਲਦਾ ਕੁਝ ਵੀ ਨਹੀਂ ਇਸ ਲਈ ਸਵੇਰੇ-ਸ਼ਾਮ ਅੱਧਾ-ਅੱਧਾ ਘੰਟਾ ਸਮਾਂ ਨਿਸ਼ਚਿਤ ਕਰ ਲਓ ਕਿ ਇਸ ਸਮੇਂ ’ਚ ਸਿਮਰਨ ਕਰਾਂਗੇ ਸਿਮਰਨ ਕਰਨ ਨਾਲ ਇਨਸਾਨ ਦੇ ਅੰਦਰ ਆਤਮ ਵਿਸ਼ਵਾਸ ਆਉਂਦਾ ਹੈ ਅਤੇ ਆਤਮਵਿਸ਼ਵਾਸ ਦੁਆਰਾ ਇਨਸਾਨ ਤਮਾਮ ਖੁਸ਼ੀਆਂ ਹਾਸਲ ਕਰ ਸਕਦਾ ਹੈ ਸਿਮਰਨ ਕਰਨ ਨਾਲ ਅਜਿਹੀ ਹਿੰਮਤ ਆ ਜਾਂਦੀ ਹੈ ਕਿ ਤੁਸੀਂ ਪਹਾੜ ਵਰਗੇ ਕਰਮ ਨੂੰ ਵੀ ਕੰਕਰ ’ਚ ਬਦਲ ਸਕਦੇ ਹੋ।