ਯੂਥ ਵੀਰਾਂਗਣਾਵਾਂ ਵੱਲੋਂ 21 ਲੋੜਵੰਦ ਬੱਚਿਆਂ ਨੂੰ ਜੁਰਾਬਾਂ ’ਤੇ ਬੂਟ ਵੰਡੇ

Distributed Socks and Boots Sachkahoon

ਯੂਥ ਵੀਰਾਂਗਣਾਵਾਂ ਵੱਲੋਂ 21 ਲੋੜਵੰਦ ਬੱਚਿਆਂ ਨੂੰ ਜੁਰਾਬਾਂ ’ਤੇ ਬੂਟ ਵੰਡੇ

(ਵਿਜੈ ਸਿੰਗਲਾ) ਭਵਾਨੀਗੜ੍ਹ। ਯੂਥ ਵੀਰਾਂਗਣਾਏਂ ਰਜਿ : ਦੀ ਇਕਾਈ ਭਵਾਨੀਗੜ੍ਹ ਵੱਲੋਂ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਖੁਸ਼ੀ ਵਿੱਚ ’ਤੇ ਅੱਤ ਦੀ ਪੈ ਰਹੀ ਸਰਦੀ ਮੁੱਖ ਰੱਖਦਿਆਂ ਝੁੱਗੀ ਝੌਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਦੇ ਅਤਿ ਲੋੜਵੰਦ ਬੱਚਿਆਂ ਨੂੰ ਜੁਰਾਬਾਂ ’ਤੇ ਬੂਟ ਵੰਡੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਉਕਤ ਸੰਸਥਾ ਦੀ ਆਗੂ ਜੋਤੀ ਰਾਣੀ ਨੇ ਦੱਸਿਆ ਕਿ ਝੁੱਗੀ ਝੌਪੜੀਆਂ ਵਿੱਚ ਰਹਿੰਦੇ ਬਹੁਤ ਹੀ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ 21 ਜੋੜੇ ਬੂਟਾਂ ਦੇ ਵੰਡੇ ਗਏ ਹਨ। ਇਸ ਨਾਲ ਬੱਚਿਆਂ ਦੇ ਚੇਹਰਿਆਂ ’ਤੇ ਖੁਸ਼ੀ ਦੇਖੀ ਗਈ। ਉਕਤ ਸੰਸਥਾ ਵੱਲੋਂ ਸਮਾਜਿਕ ਬੁਰਾਈਆਂ ਜਿਵੇਂ ਭਰੂਣ ਹੱਤਿਆ, ਨਸ਼ੇ ਆਦਿ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਪਿੰਡਾਂ ਸ਼ਹਿਰਾਂ ਵਿੱਚ ਰੈਲੀਆਂ ਕੱਢੀਆ ਜਾਂਦੀਆਂ ਹਨ। ਇਸ ਤੋਂ ਇਲਾਵਾ ਮੁਫ਼ਤ ਸਿਲਾਈ ਸੈਂਟਰ ਖੋਲ੍ਹਣਾ, ਗਰੀਬ ਪਰਿਵਾਰ ਦੇ ਬੱਚਿਆਂ ਨੂੰ ਮੁਫ਼ਤ ਟਿਊੂਸ਼ਨ ਪੜਾੳ੍ਹਣਾ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ, ਖੂਨਦਾਨ ਕਰਨਾ, ਬੱਚਿਆਂ ’ਤੇ ਬਜ਼ੁਰਗਾਂ ਨੂੰ ਸਰਦੀ ਤੋਂ ਬਚਾਅ ਲਈ ਕੱਪੜੇ ਬੂਟ ਆਦਿ ਵੰਡਣਾ ਸ਼ਾਮਿਲ ਹੈ। ਇਸ ਮੌਕੇ ਦੀਪਾ ਰਾਣੀ, ਸ਼ੈਲੀ ਰਾਣੀ, ਕੋਮਲ ਰਾਣੀ ਤੋਂ ਇਲਾਵਾ ਸੰਸਥਾ ਦੀਆਂ ਹੋਰ ਵੀ ਮੈਂਬਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ