Diwali Celebration 2024: ਯੂਥ ਵੀਰਾਂਗਨਾਂਵਾਂ ਨੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

Diwali-Celebration-2024
ਬਠਿੰਡਾ: ਯੂਥ ਵਲੰਟੀਅਰਾਂ ਬੱਚਿਆਂ ਨੂੰ ਮਿਠਾਈ ਅਤੇ ਹੋਰ ਸਮਾਨ ਵੰਡਦੀਆਂ ਹੋਈਆਂ ਤਸਵੀਰ : ਸੁਖਨਾਮ

Diwali Celebration 2024: (ਸੁਖਨਾਮ) ਬਠਿੰਡਾ। ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਦੀਆਂ ਵਲੰਟੀਅਰਾਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਸਥਾਨਕ ਪਰਸ ਰਾਮ ਨਗਰ ਵਿਖੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਮਠਿਆਈ ਅਤੇ ਹੋਰ ਦੀਵਾਲੀ ਦਾ ਸਮਾਨ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਸੰਸਥਾ ਵਲੰਟੀਅਰ ਸੁਖਵੀਰ ਕੌਰ ਨੇ ਕਿਹਾ ਕਿ ਅੱਜ ਸਾਡੀ ਸੰਸਥਾ ਦੇ ਮੈਂਬਰਾਂ ਵੱਲੋਂ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਦੀਵਾਲੀ ਦੇ ਸ਼ੁੱਭ ਮੌਕੇ ’ਤੇ ਮਠਿਆਈ ਵੰਡੀ ਗਈ ਹੈ, ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ ਮਠਿਆਈ ਦੇ ਨਾਲ-ਨਾਲ ਦੀਵੇ ਅਤੇ ਪਟਾਕੇ ਆਦਿ ਵੀ ਦਿੱਤੇ ਗਏ ਹਨ।

ਯੂਥ ਵਲੰਟੀਅਰਾਂ ਨੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਆਮ ਜਨ ਨੂੰ ਵੀ ਅਪੀਲ ਕੀਤੀ ਕਿ ਉਹ ਖੁਸ਼ੀ ਦੇ ਮੌਕਿਆਂ ਨੂੰ ਜ਼ਰੂਰਤਮੰਦ ਬੱਚਿਆਂ ਨਾਲ ਮਿਲ ਕੇ ਮਿਲਾਉਣ, ਇਸ ਨਾਲ ਤਿਉਹਾਰਾਂ ਦੀਆਂ ਖੁਸ਼ੀਆਂ ਕਈ ਗੁਣਾ ਵਧ ਜਾਂਦੀਆਂ ਹਨ। ਬੱਚੇ ਮਠਿਆਈ ਅਤੇ ਹੋਰ ਸਮਾਨ ਪ੍ਰਾਪਤ ਕਰਕੇ ਬਹੁਤ ਖੁਸ਼ ਨਜ਼ਰ ਆਏ। ਯੂਥ ਵਲੰਟੀਅਰਾਂ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਵੀ ਖੋਲ੍ਹੇ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਆਰਥਿਕ ਤੰਗੀ ਕਾਰਨ ਪੜ੍ਹ ਨਹੀਂ ਸਕਦਾ ਤਾਂ ਉਸ ਬੱਚੇ ਨੂੰ ਪੜ੍ਹਨ ’ਚ ਵੀ ਮੱਦਦ ਕੀਤੀ ਜਾਂਦੀ ਹੈ। ਇਸ ਮੌਕੇ ਯੂਥ ਵਲੰਟੀਅਰਾਂ ਅਨੂ, ਪ੍ਰੇਮ, ਕਰਮਜੀਤ, ਵੀਨਾਕਸ਼ੀ, ਨੈਨਸੀ, ਦਿਨੇਸ਼, ਸੰਤੋਸ਼, ਦਿਲੀਸ਼ਾ, ਸਿਮਰਨ ਅਤੇ ਹੋਰ ਮੈਂਬਰਾਂ ਹਾਜ਼ਰ ਸਨ। Diwali Celebration 2024