ਗੁਰੂ ਜੀ ਕੁਝ ਲੋਕ ਚੰਗੇ ਬਣ ਕੇ ਫਾਇਦਾ ਉਠਾਉਂਦੇ ਹਨ? ਅਜਿਹੇ ਲੋਕਾਂ ਦੀ ਪਛਾਣ ਕਿਵੇਂ ਕਰੀਏ?

Saint Dr MSG

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸਾਧ-ਸੰਗਤ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਕੀਤੀ ਜਗਿਆਸਾ ਸ਼ਾਂਤ

ਸਵਾਲ : ਕੁਝ ਲੋਕ ਚੰਗੇ ਬਣ ਕੇ ਫਾਇਦਾ ਉਠਾਉਂਦੇ ਹਨ? ਅਜਿਹੇ ਲੋਕਾਂ ਦੀ ਪਛਾਣ ਕਿਵੇਂ ਕਰੀਏ?
ਪੂਜਨੀਕ ਗੁਰੂ ਜੀ: ਅੱਛਾਈ ਅਤੇ ਬੁਰਾਈ ਦੀ ਪਛਾਣ ਉਦੋਂ ਹੀ ਹੋ ਸਕਦੀ ਹੈ ਜਦੋਂ ਤੁਹਾਡੇ ਅੰਦਰ ਆਤਮਬਲ ਹੋਵੇਗਾ, ਆਤਮਗਿਆਨ ਹੋਵੇਗਾ ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਤੁਸੀਂ ਸੇਵਾ ਅਤੇ ਸਿਮਰਨ ਕਰਦੇ ਹੋ ਇੱਕ ਕਹਾਵਤ ਵੀ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਤਾਂ ਉਸੇ ਦੇ ਅਨੁਸਾਰ ਜੋ ਦਿਸਦੇ ਹਨ, ਕਈ ਵਾਰ ਉਹ ਅੱਛੇ ਨਹੀਂ ਹੁੰਦੇ ਅਤੇ ਜੋ ਨਹੀਂ ਦਿਸਦੇ ਕਈ ਵਾਰ ਉਹ ਅੱਛੇ ਹੋ ਜਾਂਦੇ ਹਨ

ਹਰ ਕਾਲਾ ਬੱਦਲ ਵਰ੍ਹਦਾ ਨਹੀਂ ਅਤੇ ਜੋ ਵਰ੍ਹਦੇ ਹਨ ਉਹ ਗੱਜਦੇ ਨਹੀਂ ਅਤੇ ਗੱਜਣ ਵਾਲੇ ਕਦੇ-ਕਦੇ ਹੀ ਵਰ੍ਹਦੇ ਹਨ ਸੋ ਕਹਿਣ ਦਾ ਮਤਲਬ ਜੇਕਰ ਕਿਸੇ ਦੀ ਪਛਾਣ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਨਾਲ ਕੁਝ ਅਜਿਹਾ ਵਿਹਾਰ ਰੱਖੋ ਕਿ ਤੁਹਾਡਾ ਨੁਕਸਾਨ ਨਾ ਹੋਵੇ ਅਤੇ ਤੁਸੀਂ ਉਸ ਨੂੰ ਪੜ੍ਹ ਵੀ ਸਕੋ ਯਕੀਨ ਤਾਂ ਕਰਨਾ ਪੈਂਦਾ ਹੈ ਸਮਾਜ ਵਿਚ, ਪਰ ਇੱਕਦਮ ਕਿਸੇ ’ਤੇ 100 ਫੀਸਦੀ ਯਕੀਨ ਨਾ ਕਰੋ, ਸਿਵਾਏ ਰਾਮ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੇ, ਉਸ ਦੇ ਕਿਸੇ ਸੰਤ, ਪੀਰ-ਫ਼ਕੀਰ ਦੇ ਨਹੀਂ ਤਾਂ ਤੁਸੀਂ ਧੋਖਾ ਖਾ ਸਕਦੇ ਹੋ

ਸਵਾਲਾਂ ਦੇ ਜਵਾਬ (Saint Dr MSG)

ਸਵਾਲ: ਪਾਪਾ ਜੀ ਗੁੱਸੇ ਹੋ ਜਾਂਦਾ ਹਾਂ, ਫ਼ਿਰ ਬੋਲੇ ਬਿਨਾਂ ਰਿਹਾ ਵੀ ਨਹੀਂ ਜਾਂਦਾ ਅਤੇ ਉਹ ਲੋਕ ਫਾਇਦਾ ਉਠਾਉਂਦੇ ਹਨ, ਕੀ ਕਰਾਂ?
ਪੂਜਨੀਕ ਗੁਰੂ ਜੀ: ਤਾਂ ਗੁੱਸੇ ਹੀ ਨਾ ਹੋਇਆ ਕਰੋ ਬੇਟਾ ਕਿਸ ਨੇ ਆਖਿਆ ਹੈ ਗੁੱਸੇ ਹੋਣ ਲਈ ਤੁਸੀਂ ਕੰਟਰੋਲ ਕਰੋ ਆਪਣੇ-ਆਪ ’ਤੇ ਫ਼ਿਰ ਬੋਲੇ ਬਿਨਾਂ ਰਿਹਾ ਨਹੀਂ ਜਾਂਦਾ ਇਹ ਤਾਂ ਇਨਸਾਨੀਅਤ ਹੈ ਜੋ ਗੁੱਸਾ ਕਰਕੇ ਜਲਦੀ ਮੰਨ ਜਾਂਦੇ ਹਨ, ਉਨ੍ਹਾਂ ਦੇ ਅੰਦਰ ਇਨਸਾਨੀਅਤ ਜ਼ਿਆਦਾ ਹੁੰਦੀ ਹੈ ਜਾਂ ਭਾਵੁਕਤਾ ਹੁੰਦੀ ਹੈ ਤਾਂ ਤੁਸੀਂ ਗੁੱਸੇ ਹੀ ਨਾ ਹੋਵੋ ਬਾਅਦ ’ਚ ਜਲਦੀ ਬੋਲਣਾ ਹੀ ਹੈ ਤਾਂ ਕੀ ਫਾਇਦਾ ਗੁੱਸੇ ਹੋਣ ਦਾ ਇਸ ਲਈ ਸ਼ਾਂਤ ਚਿੱਤ ਰਹੋ ਸਿਮਰਨ ਦੇ ਨਾਲ

ਸਵਾਲ : ਪਿਤਾ ਜੀ ਜੇਕਰ ਕੋਈ ਆਤਮਾ ਬਿਨਾਂ ਨਾਮ ਦੇ ਚਲੀ ਜਾਵੇ ਤਾਂ ਉਸ ਲਈ ਕੀ ਕਰੀਏ?
ਪੂਜਨੀਕ ਗੁਰੂ ਜੀ: ਸਿਮਰਨ ਕਰੋ, ਮਾਲਕ ਅੱਗੇ ਦੁਆ ਕਰੋ ਤਾਂ ਕਿ ਭਗਵਾਨ ਉਸ ਆਤਮਾ ਦਾ ਭਲਾ ਕਰੇ

ਸਵਾਲ: ਪਿਤਾ ਜੀ ਤੁਹਾਨੂੰ ਜੰਕ ਫੂਡ ਪਸੰਦ ਹੈ ਜਾਂ ਕੀ ਖਾਣਾ ਪਸੰਦ ਹੈ?
ਪੂਜਨੀਕ ਗੁਰੂ ਜੀ: ਬੇਟਾ ਅਸੀਂ ਲੋਕ ਤਾਂ ਦੇਸੀ ਲੋਕ ਹਾਂ ਚਟਣੀ ਖਾਣ ਵਾਲੇ ਅਤੇ ਨਾਲ ਮੱਖਣ ਵਗੈਰਾ ਤਾਂ ਜ਼ਰੂਰ ਖਾਂਦੇ ਸਾਂ ਘਿਓ, ਮੱਖਣ ਜਾਂ ਮੱਠੀਆਂ, ਗੁਲਗੁਲੇ ਇਹ ਚੀਜ਼ਾਂ ਬਣਾਉਣਾ ਜਾਂ ਪਿਆਜ਼ ਦੇ ਪਕੌੜੇ ਵਗੈਰਾ ਬਣਾ ਲਿਆ ਕਰਦੇ ਸੀ ਘਰਾਂ ’ਚ ਅਤੇ ਸਭ ਤੋਂ ਵਧੀਆ ਦਿਨ ਹੁੰਦਾ ਸੀ ਜਦੋਂ ਕੜਾਹ ਬਣਾਇਆ ਜਾਂਦਾ ਸੀ, ਕਿ ਯਾਰ ਕਮਾਲ ਹੋ ਗਈ ਜਾਂ ਖੀਰ ਬਣ ਗਈ ਜਾਂ ਸੇਵੀਆਂ ਬਣ ਗਈਆਂ, ਇਹ ਡਿਸ਼ ਹੁੰਦੀ ਸੀ ਮਿੱਠੀ ਜ਼ਿਆਦਾ ਹੀ ਕਈ ਵਾਰ ਹੁੰਦਾ ਸੀ ਕਿ ਕੰਮ-ਧੰਦਾ ਕਰਕੇ ਥੱਕ ਜਾਂਦੇ ਸਾਂ ਤਾਂ ਗੁੜ ਖਾਣਾ, ਦੁੱਧ ਪੀਣਾ ਅਤੇ ਇੱਕਦਮ ਫਰੈਸ਼ਨੈੱਸ (ਤਾਜ਼ਗੀ) ਆ ਜਾਂਦੀ ਸੀ, ਤਾਂ ਇਹ ਚੀਜ਼ਾਂ ਅਸੀਂ ਲੋਕ ਜ਼ਿਆਦਾ ਖਾਇਆ ਕਰਦੇ ਸੀ ਤਾਂ ਉਹੀ ਚੀਜ਼ਾਂ ਅੱਜ ਵੀ ਉਸੇ ਤਰ੍ਹਾਂ ਹੀ ਪਸੰਦ ਹਨ ਜੰਕ ਫੂਡ ਇਹ ਕਦੇ ਹੀ ਖਾਂਦੇ ਹਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ