ਯਸ਼ਸਵੀ ਜਾਇਸਵਾਲ ਨੇ ਖੇਡੀ 209 ਦੌੜਾਂ ਦੀ ਪਾਰੀ | IND v ENG
- ਸ਼ੋਏਬ ਬਸ਼ੀਰ, ਰੇਹਾਨ ਅਹਿਮਦ ਅਤੇ ਐਂਡਰਸਨ ਨੂੰ ਮਿਲੀਆਂ 3-3 ਵਿਕਟਾਂ | IND v ENG
ਵਿਸ਼ਾਖਾਪਟਨਮ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ’ਚ ਖੇਡਿਆ ਜਾ ਰਿਹਾ ਹੈ। ਜਿਸ ਦੇ ਅੱਜ ਦੂਜੇ ਦਿਨ ਦੇ ਪਹਿਲੇ ਸੈਸ਼ਨ ’ਚ ਭਾਰਤੀ ਟੀਮ 396 ਦੌੜਾਂ ਬਣਾ ਕੇ ਆਲਆਊਟ ਹੋ ਗਈ ਹੈ। ਭਾਰਤੀ ਟੀਮ ਵੱਲੋਂ ਸਿਰਫ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਹੀ ਸਿਰਫ ਦੂਹਰਾ ਸੈਂਕੜਾ ਜੜਿਆ। ਉਹ 209 ਦੌੜਾਂ ਬਣਾ ਕੇ ਆਊਟ ਹੋਏ। ਪਰ ਉਹ ਟੀਮ ਨੂੰ 400 ਦੌੜਾਂ ਤੋਂ ਪਾਰ ਨਹੀਂ ਪਹੁੰਚਾ ਸਕੇ। ਉਨ੍ਹਾਂ ਨੂੰ ਐਂਡਰਸਨ ਨੇ ਜਾਨੀ ਬੇਅਰਸਟੋ ਦੇ ਹੱਥੋਂ ਕੈਚ ਕਰਵਾਇਆ। (IND v ENG)
Kota : ਮੁਕਾਬਲੇਬਾਜ਼ੀ ਦੇ ਦਬਾਅ ਹੇਠ ਬੇਵਕਤੇ ਬੁਝਦੇ ਚਿਰਾਗ
ਇਸ ਤੋਂ ਇਨਾਵਾ ਹੋਰ ਕੋਈ ਵੀ ਬੱਲੇਬਾਜ਼ ਅਰਧਸੈਂਕੜਾ ਵੀ ਨਹੀਂ ਜੜ ਸਕਿਆ। ਇੰਗਲੈਂਡ ਵੱਲੋਂ ਗੇਂਦਬਾਜ਼ਾਂ ਦੀ ਸੂਚੀ ’ਚ ਤੇਜ਼ ਗੇਂਦਬਾਜ਼ ਜੈਮਸ ਐਂਡਰਸਨ ਤੇ ਡੈਬਿਊ ਕਰਨ ਵਾਲੇ ਸ਼ੋਏਬ ਬਸ਼ੀਰ ਅਤੇ ਸਪਿਨਰ ਰੇਹਾਨ ਅਹਿਮਦ ਨੇ 3-3 ਵਿਕਟਾਂ ਹਾਸਲ ਕੀਤੀਆਂ। ਜਦਕਿ ਪਹਿਲੇ ਮੈਚ ’ਚ ਡੈਬਿਊ ਕਰਨ ਵਾਲੇ ਟਾਮ ਹਾਰਟਲੇ ਨੂੰ 1 ਵਿਕਟ ਮਿਲੀ। ਪਿਛਲੇ ਮੈਚ ’ਚ ਵਿਕਟ ਲੈਣ ਵਾਲੇ ਜੋ ਰੂਟ ਨੂੰ ਇਸ ਵਾਰ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ’ਚ ਵਿਕਟ ਨਹੀਂ ਮਿਲੀ। ਹੁਣ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ’ਚ ਸ਼ੁਰੂਆਤ ਕੀਤੀ ਹੈ। ਲੰਚ ਤੱਕ ਇੰਗਲੈਂਡ ਨੇ ਬਿਨਾਂ ਕੋਈ ਵਿਕਟ ਗੁਆਏ 32 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਇੰਗਲੈਂਡ ਨੇ ਜੈਕ ਕ੍ਰਾਊਲੀ 15 ਦੌੜਾਂ ਜਦਕਿ ਬੇਨ ਡਕੇਟ 17 ਦੌੜਾਂ ਬਣਾ ਕੇ ਕ੍ਰੀਜ ‘ਤੇ ਹਨ। (IND v ENG)