Holiday : ਇਸ ਜ਼ਿਲ੍ਹੇ ’ਚ 2 ਦਿਨਾਂ ਦੀ ਛੁੱਟੀ ਦਾ ਐਲਾਨ

Holiday

ਕੁੱਲੂ। ਪਿਛਲੇ 48 ਘੰਟਿਆਂ ਤੋਂ ਹਿਮਾਚਲ ਪ੍ਰਦੇਸ਼ ’ਚ ਪੈ ਰਹੇ ਮੀਂਹ ਤੇ ਬਰਫ਼ਬਾਰੀ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਸ਼ਿਮਲਾ ’ਚ ਠੰਢ ਕਾਰਨ ਨੇਪਾਲੀ ਮੂਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ ਦੀਆਂ ਸੜਕਾਂ ਕਾਫ਼ੀ ਹੱਦ ਤੱਕ ਬੰਦ ਹਨ। ਸ਼ੁੱਕਰਵਾਰ ਨੂੰ ਸੂਬੇ ਭਰ ’ਚ ਧੁੱਪ ਹੈ ਅਤੇ ਸਥਿਤੀ ’ਚ ਸੁਧਾਰ ਦੀ ਸੰਭਾਵਨਾ ਹੈ ਪਰ ਅੱਜ 3 ਫਰਵਰੀ ਲਈ ਫਿਰ ਰੈੱਡ ਅਲਟਰ ਜਾਰੀ ਕੀਤਾ ਗਿਆ ਹੈ। (Holiday)

ਜਾਣਕਾਰੀ ਅਨੁਸਾਰ ਮੀਂਹ ਤੇ ਬਰਫ਼ਬਾਰੀ ਕਾਰਨ ਸੂਬੇ ਦੇ 4 ਨੈਸ਼ਨਲ ਹਾਈਵੇਅ ਸਮੇਤ 411 ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਇਸ ਦੇ ਨਾਲ ਹੀ ਭੁੰਤਰ, ਗੱਗਲ ਅਤੇ ਸ਼ਿਮਲਾ ਤੋਂ ਕੋਈ ਉਡਾਣ ਨਹੀਂ ਸੀ। 1506 ਟਰਾਂਸਫਾਰਮਰ ਬੰਦ ਕਰ ਦਿੱਤੇ ਗਏ ਹਨ ਅਤੇ ਮਨਾਲੀ ਅਤੇ ਚੰਬਾ ਦੇ ਕਈ ਇਲਾਕਿਆਂ ’ਚ ਬਲੈਕਆਊਟ ਹੈ। ਹਿਮਾਚਲ ਵਿੱਚ ਲਾਹੌਲ-ਸਪੀਤੀ ਵਿੱਚ ਜ਼ਿਆਦਾਤਰ ਸੜਕਾਂ ਬੰਦ ਹਨ ਅਤੇ ਲੋਹ ਮਨਾਲੀ ਹਾਈਵੇਅ ਦੇ ਬੰਦ ਹੋਣ ਕਾਰਨ ਲਾਹੌਲ-ਸਪੀਤੀ ਦੇਸ਼ ਅਤੇ ਦੁਨੀਆਂ ਤੋਂ ਕੱਟੀ ਹੋਈ ਹੈ। (Holiday)

Also Read : Kota : ਮੁਕਾਬਲੇਬਾਜ਼ੀ ਦੇ ਦਬਾਅ ਹੇਠ ਬੇਵਕਤੇ ਬੁਝਦੇ ਚਿਰਾਗ

ਅਟਲ ਸੁਰੰਗ ਰੋਹਤਾਂਗ ਵਿੱਚ ਤਿੰਨ ਫੁੱਟ ਅਤੇ ਅਤੇ ਮਨਾਲੀ ਵਿੱਚ ਇੱਕ ਫੁੱਟ ਤੋਂ ਵੱਧ ਬਰਫ਼ਬਾਰੀ ਦਰਜ ਕੀਤੀ ਗਈ ਹੈ। ਸ਼ਿਮਲਾ ਦੇ ਉੱਪਰਲੇ ਇਲਾਕਿਆਂ ਨੂੰ ਜਾਣ ਵਾਲੀਆਂ ਸੜਕਾਂ ਬੰਦ ਹਨ। ਰੋਹੜੂ ਦੇ ਛਿੰਦਗਾਓਂ ’ਚ ਖਾਈ ਫੁੱਟ ਬਰਫ਼ ਪਈ ਹੈ। ਖਾਸ ਗੱਲ ਇਹ ਹੈ ਕਿ ਕੁੱਲੂ ਜ਼ਿਲ੍ਹੇ ’ਚ 2 ਤੇ 3 ਫਰਵਰੀ ਨੂੰ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ। ਕਿਹਾ ਜਾ ਰਿਹਾ ਹੈ ਕਿ ਜੇਕਰ ਮੌਸਮ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਇਹ ਛੁੱਟੀਆਂ ਵਧਾਈਆਂ ਵੀ ਜਾ ਸਕਦੀਆਂ ਹਨ।