Kota : ਮੁਕਾਬਲੇਬਾਜ਼ੀ ਦੇ ਦਬਾਅ ਹੇਠ ਬੇਵਕਤੇ ਬੁਝਦੇ ਚਿਰਾਗ

Kota

ਕੋਚਿੰਗ ਹੱਬ ਕੋਟਾ ਬਣਿਆ ਵਪਾਰ ਕੇਂਦਰ : ਹਰ ਸਾਲ ਕਰੀਬ ਸੱਤ ਲੱਖ ਲੋਕ ਕਰ ਰਹੇ ਖੁਦਕੁਸ਼ੀ | Kota

ਦੇਸ਼ ’ਚ ਕੋਚਿੰਗ ਹੱਬ ਦੇ ਰੂਪ ’ਚ ਪ੍ਰਸਿੱਧ ਰਾਜਸਥਾਨ ਦੇ ਕੋਟਾ ’ਚ ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਮਾਮਲੇ ਰੁਕ ਨਹੀਂ ਰਹੇ ਹਨ ਬੀਤੇ ਸੋਮਵਾਰ ਨੂੰ ਇੱਕ ਹੋਰ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ ਸਾਲ ਦੇ ਸ਼ੁਰੂਆਤੀ ਜਨਵਰੀ ਮਹੀਨੇ ’ਚ ਹੀ ਵਿਦਿਆਰਥੀ ਦੀ ਖੁਦਕੁਸ਼ੀ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ ਕੋਟਾ ਦੇ ਬੋਰਖੇੜਾ ਖੇਤਰ ’ਚ ਰਹਿਣ ਵਾਲੀ ਵਿਦਿਆਰਥਣ ਨਿਹਾਰਿਕਾ ਸਿੰਘ ਨੇ ਘਰੇ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਪੱਤਰ ’ਚ ਉਸ ਨੇ ਲਿਖਿਆ ‘ਮੰਮੀ-ਪਾਪਾ, ਮੈਂ ਜੇਈਈ ਨਹੀਂ ਕਰ ਸਕਦੀ, ਇਸ ਲਈ ਸੁਸਾਈਡ ਕਰ ਰਹੀ ਹਾਂ ਆਈ ਐੱਮ ਲੂਜਰ, ਇਹੀ ਲਾਸਟ ਆਪਸ਼ਨ ਹੈ’ ਜ਼ਾਹਿਰ ਹੈ ਬੱਚੀ ਇੰਨੀ ਡਰੀ ਹੋਈ ਸੀ ਕਿ ਪ੍ਰੀਖਿਆ ਤੋਂ ਪਹਿਲਾਂ ਹੀ ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ ਜ਼ਾਹਿਰ ਹੈ। (Kota)

ਬਦਹਾਲ ਹੋ ਰਿਹਾ ਪਾਕਿਸਤਾਨ

ਇਸ ਫੈਸਲੇ ’ਚ ਪਰਿਵਾਰ ਦੀਆਂ ਉਮੀਦਾਂ ਦਾ ਬੋਝ ਵੀ ਸ਼ਾਮਲ ਹੋਵੇਗਾ, ਜਿਸ ਕਾਰਨ ਪ੍ਰੀਖਿਆ ਦੀ ਅਸਫ਼ਲਤਾ ਨੂੰ ਉਸ ਨੇ ਜੀਵਨ ਦਾ ਅੰਤ ਮੰਨ ਲਿਆ ਇੱਕ ਅੰਕੜੇ ਮੁਤਾਬਕ ਕੋਟਾ ’ਚ ਜ਼ਿਆਦਾਤਰ ਵਿਦਿਆਰਥੀਆਂ ਦੀ ਉਮਰ 15 ਤੋਂ 17 ਸਾਲ ਦਰਮਿਆਨ ਹੈ। ਉਨ੍ਹਾਂ ਲਈ ਸ਼ਹਿਰ ’ਚ ਇਕੱਲੇ ਰਹਿਣਾ, ਪਰਿਵਾਰਾਂ ਦੀਆਂ ਉਮੀਦਾਂ, ਰੋਜ਼ਾਨਾ 13-14 ਘੰਟਿਆਂ ਦੀ ਪੜ੍ਹਾਈ, ਟਾਪਰਸ ਨਾਲ ਸਖ਼ਤ ਮੁਕਾਬਲੇਬਾਜ਼ੀ ਦੇ ਦਬਾਅ ਨਾਲ ਰਹਿਣਾ ਸੌਖਾ ਨਹੀਂ ਸਰਕਾਰੀ ਅੰਕੜਿਆਂ ਮੁਤਾਬਕ, ਭਾਰਤ ’ਚ ਸਾਲ 2021 ’ਚ ਲਗਭਗ 13 ਹਜ਼ਾਰ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਸੀ ਇਹ ਅੰਕੜਾ ਸਾਲ 2020 ਦੇ ਅੰਕੜੇ ਤੋਂ 4.5 ਫੀਸਦੀ ਜ਼ਿਆਦਾ ਹੈ ਵਿਸ਼ਵ ਸਿਹਤ ਸੰਗਠਨ ਮੁਤਾਬਕ, ਹਰ ਸਾਲ ਕਰੀਬ ਸੱਤ ਲੱਖ ਲੋਕ ਖੁਦਕੁਸ਼ੀ ਕਰਦੇ ਹਨ। (Kota)

ਇਸ ਲਈ ਅਹਿਮ ਸਵਾਲ ਇਹ ਹੈ ਕਿ ਆਖਰ ਕਿਉਂ ਮਾਂ-ਬਾਪ ਬੱਚਿਆਂ ਨਾਲ ਅਜਿਹਾ ਸਹਿਜ਼ ਸੰਵਾਦ ਨਹੀਂ ਬਣਾ ਪਾਉਂਦੇ ਕਿ ਇਸ ਆਤਮਘਾਤੀ ਫੈਸਲੇ ਤੋਂ ਪਹਿਲਾਂ ਉਹ ਕਿਸੇ ਤਰ੍ਹਾਂ ਦੀ ਸਲਾਹ ਉਨ੍ਹਾਂ ਨਾਲ ਕਰ ਸਕਣ? ਕਿਉਂ ਅਸੀਂ ਬੱਚਿਆਂ ਸਾਹਮਣੇ ਅਜਿਹੇ ਹਾਲਾਤ ਪੈਦਾ ਕਰ ਦਿੰਦੇ ਹਾਂ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪ੍ਰੀਖਿਆ ’ਚ ਪਾਸ ਨਾ ਹੋਏ ਤਾਂ ਜੀਵਨ ਹੀ ਖ਼ਤਮ ਹੋ ਜਾਵੇਗਾ ਯਕੀਨਨ ਤੌਰ ’ਤੇ ਪ੍ਰੀਖਿਆ ਦਾ ਡਰ ਇਸ ਕਦਰ ਬੱਚਿਆਂ ’ਤੇ ਹਾਵੀ ਹੈ ਕਿ ਉਨ੍ਹਾਂ ਨੂੰ ਲੱਗਣ ਲੱਗਦਾ ਹੈ ਕਿ ਪ੍ਰੀਖਿਆ ’ਚ ਅਸਫ਼ਲਤਾ ਤੋਂ ਬਾਅਦ ਜੀਵਨ ’ਚ ਕੁਝ ਬਾਕੀ ਨਹੀਂ ਰਹੇਗਾ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਇਨ੍ਹਾਂ ਤਮਾਮ ਚੁਣੌਤੀਆਂ ਨੂੰ ਸੰਬੋਧਿਤ ਕੀਤਾ। (Kota)

ਵਿਧਾਇਕ ਨੇ ਪੰਜਾਬ ਦੇ ਗੋਰਵਮਈ ਇਤਿਹਾਸ ਨੂੰ ਬਿਆਨ ਕਰਦੀਆਂ ਝਾਕੀਆਂ ਨੂੰ ਜ਼ਿਲ੍ਹਾ ਬਰਨਾਲਾ ਲਈ ਕੀਤਾ ਰਵਾਨਾ

ਉਨ੍ਹਾਂ ਨੇ ਡੂੰਘੀ ਗੱਲ ਕਹੀ ਕਿ ‘ਬੱਚਿਆਂ ਦੇ ਰਿਪੋਰਟ ਕਾਰਡ ਨੂੰ ਆਪਣਾ ਵਿਜਟਿੰਗ ਕਾਰਡ ਨਾ ਬਣਾਓ’ ਇਹ ਇੱਕ ਹਕੀਕਤ ਹੈ ਕਿ ਆਪਣੇ ਜੀਵਨ ’ਚ ਵਿੱਦਿਅਕ ਤੇ ਰੁਜ਼ਗਾਰ ਮੁਖੀ ਟੀਚਿਆਂ ਨੂੰ ਹਾਸਲ ਨਾ ਕਰ ਸਕਣ ਵਾਲੇ ਮਾਪੇ ਆਪਣੇ ਬੱਚਿਆਂ ਤੋਂ ਆਈਏਐੱਸ, ਡਾਕਟਰ ਤੇ ਇੰਜੀਨੀਅਰ ਬਣਨ ਦੀ ਉਮੀਦ ਪਾਲ ਬੈਠਦੇ ਹਨ ਜ਼ਮੀਨੀ ਹਕੀਕਤ ਨੂੰ ਨਜ਼ਰਅੰਦਾਜ਼ ਕਰਦਿਆਂ ਇਹ ਨਹੀਂ ਸੋਚਦੇ ਕਿ ਬੱਚੇ ਦੀਆਂ ਸਮਰੱਥਾਵਾਂ ਕੀ ਹਨ ਤੇ ਸਾਡੀਆਂ ਉਮੀਦਾਂ ਦਾ ਬੋਝ ਉਹ ਕਿਸ ਹੱਦ ਤੱਕ ਬਰਦਾਸ਼ਤ ਕਰ ਸਕਣਗੇ ਬੀਤੇ ਦਿਨੀਂ ਸੰਗਰੂਰ ’ਚ ਮੈਰੀੀਟੋਰੀਅਸ ਸਕੂਲ ਦੇ ਹੋਸਟਲ ’ਚੋਂ ਇੱਕ ਵਿਦਿਆਰਥੀ ਦੇ ਪਿਤਾ ਨੂੰ ਫੋਨ ਜਾਂਦਾ ਹੈ ਕਿ ਤੁਹਾਡੇ ਬੱਚੇ ਦੇ ਨੰਬਰ ਘੱਟ ਆਏ ਹਨ ਉਸ ਨੂੰ ਹੋਸਟਲ ’ਚੋਂ ਕੱਢ ਦਿੱਤਾ ਜਾਵੇਗਾ ਇਸ ਤੋਂ ਤਿੰਨ ਘੰਟੇ ਬਆਦ ਖਬਰ ਆਈ ਕਿ ਵਿਦਿਆਰਥੀ ਨੇ ਹੋਸਟਲ ਦੇ ਕਮਰੇ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਇੱਥੋਂ ਇਸ ਫੋਨ ਕਰਨ ਵਾਲੇ ਅਧਿਆਪਕ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਕਿ ਉਸ ਨੇ ਅਜਿਹਾ ਸੰਵੇਦਨਹੀਣ ਵਿਹਾਰ ਕਿਉਂ ਕੀਤਾ? ਕੀ ਨੰਬਰ ਘੱਟ ਆਉਣ ਲਈ ਵਿਦਿਆਰਥੀ ਨੂੰ ਹੋਸਟਲ ’ਚੋਂ ਕੱਢ ਦੇਣਾ ਸਮੱਸਿਆ ਦਾ ਹੱਲ ਹੈ? ਇਹ ਦਬਾਅ ਮਾਪਿਆਂ ’ਤੇ ਬਣਿਆ ਤਾਂ ਵਿਦਿਆਰਥੀ ਤਣਾਅ ’ਚ ਆ ਗਿਆ ਕੀ ਉਨ੍ਹਾਂ ਕਾਰਨਾਂ ਦੀ ਪੜਤਾਲ ਨਹੀਂ ਕੀਤੀ ਜਾਣੀ ਚਾਹੀਦੀ ਸੀ ਜਿਸ ਦੀ ਵਜ੍ਹਾ ਨਾਲ ਵਿਦਿਆਰਥੀ ਦੇ ਨੰਬਰ ਘੱਟ ਆਏ? ਨਵੇਂ ਗੇੜ ’ਚ ਸੰਕਰਮਣ ਕਾਲ ਤੋਂ ਗੁਜ਼ਰ ਰਹੇ ਵਿਦਿਆਰਥੀਆਂ ਨੂੰ ਸਮਝਣ ’ਚ ਕੀ ਅਧਿਆਪਕ ਜ਼ਿਮੇਵਾਰ ਭੂਮਿਕਾ ਨਿਭਾ ਰਹੇ ਹਨ? ਮਨੋਵਿਗਿਆਨੀਆਂ ਅਨੁਸਾਰ ਸਟੂਡੈਂਟ ਇੰਜੀਨੀਅਰ ਤੇ ਡਾਕਟਰ ਦੀ ਕੋਚਿੰਗ ਕਰਨ ਆਉਂਦੇ ਹਨ ਉਹ ਜਦੋਂ ਇਹ ਦੇਖਦੇ ਹਨ ਕਿ ਇੱਕ ਤੋਂ ਵਧ ਕੇ ਇੱਕ ਹੋਣਹਾਰ ਵਿਦਿਆਰਥੀ-ਵਿਦਿਆਰਥਣਾਂ ਹਨ। (Kota)

ਜੇਕਰ ਤੁਸੀਂ ਹਿਮਾਚਲ ਘੁੰਮਣ ਜਾ ਰਹੇ ਹੋਂ ਤਾਂ ਮੌਸਮ ਵਿਭਾਗ ਦੀ ਇਹ ਖਬਰ ਜ਼ਰੂਰ ਪੜ੍ਹੋ…..

ਪੇਪਰ ’ਚ ਆਪਣੇ ਘੱਟ ਨੰਬਰ ਦੇਖਦੇ ਹਨ ਤਾਂ ਇੰਨੇ ਵੱਡੇ ਕਦਮ ਚੁੱਕ ਲੈਂਦੇ ਹਨ ਕਾਰਨ ਇਹੀ ਹੈ ਕਿ ਮਾਂ-ਬਾਪ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਦੇ ਇਸ ਲਈ ਬਿਲਡਿੰਗ ਤੋਂ ਛਾਲ ਮਾਰ ਕੇ ਜਾਂ ਫਿਰ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਂਦੇ ਹਨ ਦੂਜੇ ਪਾਸੇ ਮਾਹਿਰ ਇਹ ਸਲਾਹ ਵੀ ਦਿੰਦੇ ਹਨ ਕਿ ਕੋਚਿੰਗ ਪ੍ਰਸ਼ਾਸਨ ਨੂੰ ਇਨ੍ਹਾਂ ਬੱਚਿਆਂ ਦਾ ਪਹਿਲਾਂ ਹੀ ਟੈਸਟ ਲੈ ਲੈਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਬੱਚਾ ਡਾਕਟਰ ਜਾਂ ਇੰਜੀਨੀਅਰ ਬਣਨ ਦੇ ਲਾਇਕ ਹੈ ਵੀ ਜਾਂ ਨਹੀਂ ਦੂਜੀ ਗੱਲ ਹਰ ਮਾਂ-ਬਾਪ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਸਾਡਾ ਬੱਚਾ ਜੀਵਨ ’ਚ ਡਾਕਟਰ ਜਾਂ ਇੰਜੀਨੀਅਰ ਹੀ ਬਣੇ, ਹੋਰ ਵੀ ਕਈ ਰਸਤੇ ਹਨ। (Kota)

ਜਿਸ ਨਾਲ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ ਹਰ ਪੇਰੈਂਟਸ ਨੂੰ ਅਜਿਹਾ ਨਹੀਂ ਸੋਚਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਕੋਟਾ ਭੇਜ ਦਿਓ ਤਾਂ ਇੰਜੀਨੀਅਰ ਜਾਂ ਡਾਕਟਰ ’ਚ ਸਿਲੈਕਸ਼ਨ ਹੋ ਜਾਵੇਗਾ ਹਾਂ ਪਰ ਬੱਚੇ ਨੂੰ ਆਪਣੀ ਸੌ ਫੀਸਦੀ ਪਰਫਾਰਮੈਂਸ ਦੇਣੀ ਚਾਹੀਦੀ ਹੈ ਕਈ ਮਾਪੇ ਅਜਿਹੇ ਹਨ ਜੋ ਬੱਚਿਆਂ ’ਤੇ ਪੜ੍ਹਾਈ ਸਬੰਧੀ ਦਬਾਅ ਬਣਾਉਂਦੇ ਹਨ ਬਦਕਿਸਮਤੀ ਨਾਲ ਅਸੀਂ 21ਵੀਂ ਸਦੀ ਦੇ ਬੱਚਿਆਂ ਨੂੰ 19ਵੀਂ ਸਦੀ ਦੇ ਹੰਟਰ ਨਾਲ ਹੱਕ ਰਹੇ ਹਾਂ ਉਨ੍ਹਾਂ ਦੇ ਅਹਿਸਾਸਾਂ ਤੇ ਉਮੀਦਾਂ ਦਾ ਖਾਤਮਾ ਕਰ ਰਹੇ ਹਾਂ ਆਪਣੀਆਂ ਉਮੀਦਾਂ ਦੀ ਭਾਰੀ ਗੰਢ ਬੱਚਿਆਂ ਦੇ ਨਾਜ਼ੁਕ ਮੋਢਿਆਂ ’ਤੇ ਰੱਖਣ ਤੋਂ ਪਹਿਲਾਂ ਮਾਪਿਆਂ ਨੂੰ ਵੀ ਥੋੜ੍ਹਾ ਵਿਚਾਰ ਕਰਨਾ ਚਾਹੀਦਾ ਹੈ। (Kota)