ਸਾਡੇ ਨਾਲ ਸ਼ਾਮਲ

Follow us

25.2 C
Chandigarh
Monday, February 16, 2026
More
    Home Breaking News ਟੋਕੀਓ ਓਲੰਪਿਕ ...

    ਟੋਕੀਓ ਓਲੰਪਿਕ ਫਾਈਨਲ ਮੁਕਾਬਲੇ ’ਚ ਪਹਿਲਵਾਨ ਰਵੀ ਦਹੀਆ ਸੋਨ ਤਮਗੇ ਤੋਂ ਖੁੰਝੇ, ਚਾਂਦੀ ਤਮਗਾ ਜਿੱਤਿਆ

    ਫਾਈਨਲ ’ਚ ਰੂਸੀ ਪਹਿਲਵਾਨ ਤੋਂ ਹਾਰੇ

    ਟੋਕੀਓ ਓਲੰਪਿਕ। ਟੋਕੀਓ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪਹਿਲਵਾਨ ਰਵੀ ਦਹੀਆਂ ਅੱਜ ਫਾਈਨਲ ਮੁਕਾਬਲੇ ’ਚ ਰੂਸੀ ਖਿਡਾਰੀ ਤੋਂ ਹਾਰ ਗਏ ਇਸ ਹਾਰ ਨਾਲ ਉਨ੍ਹਾਂ ਓਲੰਪਿਕ ’ਚ ਚਾਂਦੀ ਦਾ ਤਮਗਾ ਮਿਲਿਆ, ਉਹ ਓਲੰਪਿਕ ’ਚ ਸੋਨ ਤਮਗਾ ਜਿੱਤਣ ਤੋਂ ਖੁੰਝ ਗਏ ਉਨ੍ਹਾਂ 57 ਕਿੱਲੋਗ੍ਰਾਮ ਭਾਰ ਵਰਗ ’ਚ ਰੂਸੀ ਪਹਿਲਵਾਨ ਜਾਵੁਰ ੲੁਗੁਏਵ ਦਾ ਡੱਟ ਕੇ ਮੁਕਾਬਲਾ ਕੀਤਾ ਭਾਰਤੀ ਪਹਿਲਵਾਨ ਰਵੀ ਦਹੀਆ ਨੂੰ ਜਾਵੁਰ ੲੁਗੁਏਵ ਨੇ 4-7 ਨਾਲ ਹਰਾਇਆ।

    ਰਵੀ ਦਹੀਆ ਨੂੰ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਉਹ ਚਾਂਦੀ ਤਮਗਾ ਪ੍ਰਾਪਤ ਕਰਨ ਵਾਲੇ ਭਾਰਤ ਦੇ ਦੂਜੇ ਪਹਿਲਵਾਨ ਹਨ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਨੇ 2012 ’ਚ ਓਲੰਪਿਕ ’ਚ ਦੇ ਫਾਈਨਲ ’ਚ ਪਹੁੰਚ ਕੇ ਚਾਂਦੀ ਤਮਗਾ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਰਵੀ ਦਹੀਆ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਨਾਹਰੀ ਪਿੰਡ ਤੋਂ ਹਨ ਉਹ ਆਪਣੀ ਸਖ਼ਤ ਮਿਹਨਤ ਦੇ ਸਦਕਾ ਅੱਜ ਇਸ ਮੁਕਾਮ ’ਤੇ ਪਹੁੰਚੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ