ਬੈਂਗਲੁਰੂ ਹਾਰਿਆ ਤਾਂ ਫਾਈਨਲ ਦੀ ਦੌੜ ਤੋਂ ਬਾਹਰ
ਮੁੰਬਈ। ਮਹਿਲਾ ਪ੍ਰੀਮੀਅਰ ਲੀਗ ਵਿੱਚ ਅੱਜ ਯੂਪੀ ਵਾਰੀਅਰਜ਼ ਦੀ ਟੱਕਕ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਹੋਵੇਗੀ। ਇਹ ਮੈਚ ਬੈਂਗਲੁਰੂ ਲਈ ਅਹਿਮ ਹੋਵੇਗਾ। ਇਹ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਜੇਕਰ ਯੂਪੀ ਵਾਰੀਆਅਰਜ਼ ਦੀ ਗੱਲ ਕੀਤਾ ਜਾਵੇ ਤਾਂ ਉਸ ਨੇ ਹੁਣ ਤੱਕ 4 ਮੈਚ ਖੇਡੇ ਹਨ। ਇਸ ‘ਚ ਉਸ ਨੇ 2 ਜਿੱਤੇ ਹਨ ਅਤੇ 2 ਹਾਰੇ ਹਨ। ਦੂਜੇ ਪਾਸੇ, ਬੈਂਗਲੁਰੂ ਨੇ ਅਜੇ ਤੱਕ ਇੱਕ ਵੀ ਮੈਚ ਨਹੀਂ ਜਿੱਤਿਆ ਹੈ। ਮੰਧਾਨਾ ਦੀ ਟੀਮ ਆਪਣੇ ਸਾਰੇ ਪੰਜ ਮੈਚ ਹਾਰ ਚੁੱਕੀ ਹੈ। ਉਸ ਦੇ ਟੇਬਲ ਵਿੱਚ 0 ਅੰਕ ਹਨ। ਬੈਂਗਲੁਰੂ ਨੂੰ ਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਇਹ ਮੈਚ ਜਿੱਤਣਾ ਹੋਵੇਗਾ।
ਦੋਵੇਂ ਟੀਮਾਂ ਟੂਰਨਾਮੈਂਟ ‘ਚ ਦੂਜੀ ਵਾਰ ਇਕ-ਦੂਜੇ ਖਿਲਾਫ ਖੇਡਣਗੀਆਂ। ਪਿਛਲੇ ਮੈਚ ਵਿੱਚ ਯੂਪੀ ਨੇ ਬਰੇਬੋਰਨ ਸਟੇਡੀਅਮ ਵਿੱਚ ਬੈਂਗਲੁਰੂ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਮੈਚ ‘ਚ ਯੂਪੀ ਨੇ ਬੈਂਗਲੁਰੂ ਨੂੰ 138 ਦੌੜਾਂ ‘ਤੇ ਆਊਟ ਕਰ ਦਿੱਤਾ ਅਤੇ ਫਿਰ ਬਿਨਾਂ ਕੋਈ ਵਿਕਟ ਗੁਆਏ ਟੀਚੇ ਦਾ ਪਿੱਛਾ ਕਰ ਲਿਆ।
ਯੂਪੀ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ
ਯੂਪੀ ਵਾਰੀਅਰਜ਼ ਹੁਣ ਤੱਕ 4 ਵਿੱਚੋਂ 2 ਮੈਚ ਜਿੱਤੇ ਹਨ। ਫਿਲਹਾਲ ਯੂਪੀ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਹੈ। ਉਥੇ ਹੀ ਮੁੰਬਈ 10 ਅੰਕਾਂ ਨਾਲ ਪਹਿਲੇ ਅਤੇ ਦਿੱਲੀ 8 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਜੇਕਰ ਯੂਪੀ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ 6 ਅੰਕਾਂ ਨਾਲ ਤਾਲਿਕਾ ਵਿੱਚ ਤੀਜੇ ਨੰਬਰ ‘ਤੇ ਰਹੇਗੀ। ਪਰ, ਫਿਰ ਉਸਦੇ ਅਤੇ ਗੁਜਰਾਤ ਵਿਚਕਾਰ 4 ਅੰਕਾਂ ਦਾ ਅੰਤਰ ਹੋਵੇਗਾ। ਇਸ ਦੇ ਨਾਲ ਹੀ ਇਹ ਦਿੱਲੀ ਤੋਂ ਸਿਰਫ਼ 2 ਅੰਕ ਪਿੱਛੇ ਰਹੇਗੀ।
ਪਿਛਲੇ ਮੈਚ ਵਿੱਚ ਯੂਪੀ ਨੂੰ ਮੁੰਬਈ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੁੰਬਈ ਇੰਡੀਅਨਜ਼ ਨੇ ਯੂਪੀ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂਪੀ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 159 ਦੌੜਾਂ ਬਣਾਈਆਂ। ਐਲੀਸਾ ਹੀਲੀ ਨੇ 58 ਅਤੇ ਟਾਹਲੀਆ ਮੈਕਗ੍ਰਾ ਨੇ 50 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਨੇ 17.3 ਓਵਰਾਂ ‘ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਦੋਵੇਂ ਟੀਆਂ ਇਸ ਪ੍ਰਕਾਰਨ ਹਨ
ਰਾਇਲ ਚੈਲੇਂਜਰਜ਼ ਬੈਂਗਲੁਰੂ: ਸਮ੍ਰਿਤੀ ਮੰਧਾਨਾ (ਸੀ), ਸੋਫੀ ਡਿਵਾਈਨ, ਐਲੀਸ ਪੇਰੀ, ਸੋਭਨਾ ਆਸ਼ਾ, ਰਿਚਾ ਘੋਸ਼ (ਡਬਲਯੂ.ਕੇ.), ਹੀਥਰ ਨਾਈਟ, ਸ਼੍ਰੇਅੰਕਾ ਪਾਟਿਲ, ਪ੍ਰੀਤੀ ਬੋਸ, ਮੇਗਨ ਸਕੂਟ, ਦਿਸ਼ਾ ਕਸਾਤ, ਰੇਣੁਕਾ ਸਿੰਘ।
ਯੂਪੀ ਵਾਰੀਅਰਜ਼: ਐਲੀਸਾ ਹੀਲੀ (ਕਪਤਾਨ), ਸ਼ਵੇਤਾ ਸਹਿਰਾਵਤ, ਕਿਰਨ ਨਵਗਿਰੇ, ਟਾਹਲੀਆ ਮੈਕਗ੍ਰਾ, ਦੀਪਤੀ ਸ਼ਰਮਾ, ਸਿਮਰਨ ਸ਼ੇਖ, ਦੇਵਿਕਾ ਵੈਦਿਆ, ਸ਼ਬਨੀਮ ਇਸਮਾਈਲ, ਸੋਫੀ ਏਕਲਸਟਨ, ਅੰਜਲੀ ਸਰਵਾਨੀ, ਰਾਜੇਸ਼ਵਰੀ ਗਾਇਕਵਾੜ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।