ਜਲੰਧਰ ਐਫਆਈਆਰ ਸਬੰਧੀ ਪੰਜਾਬ ਸਰਕਾਰ ਨੂੰ ਨੋਟਿਸ

High Court

ਡੇਰਾ ਸੱਚਾ ਸੌਦਾ ਵੱਲੋਂ ਐਫਆਈਆਰ ਨੂੰ ਦੱਸਿਆ ਗਿਆ ਝੂਠਾ | Jalandhar FIR

ਚੰਡੀਗੜ੍ਹ (ਅਸ਼ਵਨੀ ਚਾਵਲਾ)। ਜਲੰਧਰ ਦੇ ਪਤਾਰਾ ਪੁਲਿਸ ਥਾਣੇ ’ਚ ਦਰਜ ਹੋਈ ਐਫਆਈਆਰ ਨੂੰ ਡੇਰਾ ਸੱਚਾ ਸੌਦਾ ਵੱਲੋਂ ਝੂਠਾ ਤੇ ਮਨਘੜਤ ਦੱਸਦੇ ਹੋਏ ਰੱਦ ਕਰਨ ਦੀ ਮੰਗ ਕੀਤੀ ਹੈ। ਡੇਰਾ ਸੱਚਾ ਸੌਦਾ ਵੱਲੋਂ ਇਸ ਮਾਮਲੇ ’ਚ ਪੰਜਾਬ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ’ਤੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਜਲੰਧਰ ਦੇ ਪਤਾਰਾ ਥਾਣੇ ’ਚ ਇੱਕ ਵਿਅਕਤੀ ਵੱਲੋਂ 7 ਮਾਰਚ ਨੂੰ 17 ਨੰਬਰ ਐਫਆਈਆਰ ਦਰਜ (Jalandhar FIR) ਕਰਵਾਈ ਗਈ ਸੀ ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਸਤਿਸੰਗ ਦੌਰਾਨ ਇੱਕ ਸਾਖੀ ਨੂੰ ਲੈ ਕੇ ਗਲਤ ਬਿਆਨਬਾਜ਼ੀ ਕੀਤੀ ਗਈ ਹੈ। ਇਸ ਐਫਆਈਆਰ ਨੂੰ ਡੇਰਾ ਸੱਚਾ ਸੌਦਾ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੰਦੇ ਹੋਏ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

ਸਾਰੇ ਧਰਮਾਂ ਦਾ ਸਤਿਕਾਰ ਕਰਦੈ ਡੇਰਾ ਸੱਚਾ ਸੌਦਾ, ਤੱਥਾਂ ਤੋਂ ਦੂਰ ਹੈ ਅਫਆਈਆਰ : ਜਤਿੰਦਰ ਖੁਰਾਣਾ

ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਖੁਰਾਣਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਹਮੇਸ਼ਾ ਹੀ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਕਦੇ ਵੀ ਡੇਰਾ ਸੱਚਾ ਸੌਦਾ ’ਚ ਹੋਣ ਵਾਲੇ ਸਤਿਸੰਗ ਦੌਰਾਨ ਕਿਸੇ ਦਾ ਅਪਮਾਨ ਨਹੀਂ ਕੀਤਾ ਜਾਂਦਾ। ਜਲੰਧਰ ’ਚ ਦਰਜ ਹੋਈ ਐਫਆਈਆਰ ਤੱਥਾਂ ਤੋਂ ਦੂਰ ਹੈ। ਇਸ ਐਫਆਈਆਰ ’ਚ ਜਿਸ ਵੀਡੀਓ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਸ ਵੀਡੀਓ ਕਲਿੱਪ ਨੂੰ ਸ਼ਾਰਟ ’ਚ ਦਿਖਾਇਆ ਗਿਆ ਹੈ ਅਤੇ ਪੂਰੀ ਵੀਡੀਓ ਕਿਸੇ ਨੇ ਵੀ ਨਹੀਂ ਦੇਖੀ। ਸੰਤ ਕਬੀਰ ਦਾਸ ਜੀ ਦੀ ਜਿਸ ਸਾਖੀ ਦਾ ਵਰਨਣ ਕੀਤਾ ਗਿਆ ਹੈ। ਉਹ ਪੁਰਾਤਣ ਗਰੰਥਾਂ ’ਚ ਦਰਜ਼ ਹੈ ਅਜਿਹੇ ’ਚ ਐਫਆਈਆਰ ਦਾ ਕੋਈ ਆਧਾਰ ਹੀ ਨਹੀਂ ਬਣਦਾ। ਇਸ ਲਈ ਡੇਰਾ ਸੱਚਾ ਸੌਦਾ ਵੱਲੋਂ ਹਾਈਕੋਰਟ ’ਚ ਪਟੀਸ਼ਨ ਪਾਉਂਦੇ ਹੋਏ ਇਸ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।