ਵਿਸ਼ਵ ਕੁਸ਼ਤੀ ਟੂਰਨਾਮੈਂਟ:ਸੁਸ਼ੀਲ ਦਾ ਇਤਿਹਾਸ ਦੁਹਰਾਉਣ ਨਿੱਤਰੇਗਾ ਬਜ਼ਰੰਗ

ਬਜ਼ਰੰਗ 21 ਅਕਤੂਬਰ ਨੂੰ ਰੱਖਣਗੇ ਆਪਣੀ ਚੁਣੌਤੀ

 ਪਹਿਲੇ ਦਿਨ ਭਾਰਤ ਦੇ ਜਤਿੰਦਰ, ਪਵਨ ਅਤੇ ਸੁਮਿਤ ਨਿੱਤਰਣਗੇ

ਮੁੱਖ ਕੋਚ ਜਗਮਿੰਦਰ ਸਿੰਘ ਨੇ ਵੀ ਭਾਰਤੀ ਪਹਿਲਵਾਨਾਂ ਦੀਆਂ ਤਿਆਰੀਆਂ ‘ਤੇ ਸੰਤੋਸ਼ ਜਿਤਾਉਂਦਿਆਂ ਕਿਹਾ ਕਿ ਭਾਰਤੀ ਪਹਿਲਵਾਨ ਟੂਰਨਾਮੈਂਟ ‘ਚ ਨਵਾਂ ਇਤਿਹਾਸ ਰਚ ਸਕਦੇ ਹਨ ਭਾਰਤ ਨੇ ਫ੍ਰੀਸਟਾਈਲ, ਮਹਿਲਾ ਵਰਗ ਅਤੇ ਗ੍ਰੀਕੋ ਰੋਮਨ ਵਰਗ ‘ਚ ਕੁੱਲ 30 ਪਹਿਲਵਾਨ ਭੇਜੇ ਹਨ
ਬੁਡਾਪੇਸਟ, 19 ਅਕਤੂਬਰ

ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜੇਤੂ ਪਹਿਲਵਾਨ ਬਜ਼ਰੰਗ ਪੂਨੀਆ 20 ਤੋਂ 28 ਅਕਤੂਬਰ ਤੱਕ ਇੱਥੇ ਸ਼ੁਰੂ ਹੋ ਰਹੇ ਵਿਸ਼ਵ ਕੁਸ਼ਤੀ ਟੂਰਨਾਮੈਂਟ ‘ਚ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਦਾ ਇਤਿਹਾਸ ਦੁਹਰਾਉਣ ਦੇ ਟੀਚੇ ਨਾਲ ਨਿੱਤਰਣਗੇ
ਸੁਸ਼ੀਲ ਵਿਸ਼ਵ ਕੁਸ਼ਤੀ ਟੂਰਨਾਮੈਂਟ ਦੇ ਇਤਿਹਾਸ ‘ਚ ਸੋਨ ਤਮਗਾ ਜਿੱਤਣ ਵਾਲੇ ਇੱਕੋ ਇੱਕ ਭਾਰਤੀ ਪਹਿਲਵਾਨ ਹਨ ਸੁਸ਼ੀਲ ਨੇ 2010 ‘ਚ ਮਾਸਕੋ ‘ਚ ਇਹ ਕਾਰਨਾਮਾ ਕੀਤਾ ਸੀ ਭਾਰਤ ਨੇ ਵਿਸ਼ਵ ਚੈਂਪੀਅਨਸਿਪ ‘ਚ ਹੁਣ ਤੱਕ ਕੁੱਲ 7 ਤਮਗੇ ਜਿੱਤੇ ਹਨ ਬਜਰੰਗ ਨੇ 2013 ‘ਚ ਬੁਡਾਪੇਸਟ ‘ਚ ਹੀ ਕਾਂਸੀ ਤਮਗਾ ਜਿੱਤਿਆ ਸੀ ਅਤੇ ਇਸ ਸਾਲ ਉਹ ਜਿਸ ਲੈਅ ‘ਚ ਹਨ ਉਹ ਸੁਸ਼ੀਲ ਦਾ ਇਤਿਹਾਸ ਦੁਹਰਾ ਸਕਦੇ ਹਨ

 

 
ਬਜ਼ਰੰਗ ਇਸ ਟੂਰਨਾਮੈਂਟ ‘ਚ ਪਹਿਲੇ ਅਜਿਹੇ ਭਾਰਤੀ ਬਣੇ ਹਨ, ਜਿੰਨ੍ਹਾਂ ਨੂੰ ਉੱਚ ਰੈਂਕਿੰਗ ਵਾਲੇ ਖਿਡਾਰੀਆਂ ‘ਚ ਸ਼ਾਮਲ ਕੀਤਾ ਗਿਆ ਹੈ ਬਜ਼ਰੰਗ 65 ਕਿਲੋਗ੍ਰਾਮ ਭਾਰ ਵਰਗ ‘ਚ ਆਪਣੀ ਚੁਣੌਤੀ ਪੇਸ਼ ਕਰਣਗੇ ਅਤੇ ਇਸ ਲਈ ਉਹਨਾਂ ਤੀਸਰੀ ਸੀਡ ਦਿੱਤੀ ਗਈ ਹੈ ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਡ ਵਿਸ਼ਵ ਰੈਸਲਿੰਗ ਲਿਸਟ ਜਾਰੀ ਕੀਤੀ ਹੈ, ਉਸ ਵਿੱਚ ਬਜ਼ਰੰਗ ਦੇ 45 ਅੰਕ ਹਨ

 
ਕੁਸ਼ਤੀ ਦੇ ਵਿਸ਼ਵ ਸੰਗਠਨ ਨੇ ਪਹਿਲਵਾਨਾਂ ਦੀ ਰੈਂਕਿੰਗ ਜਾਰੀ ਕਰਨ ਲਈ ਪ੍ਰੀ ਚੈਂਪੀਅਨਸ਼ਿਪ ਕਾਰਗੁਜਾਰੀ ਰੈਂਕਿੰਗ ਅੰਕਾਂ ਦਾ ਇਸਤੇਮਾਲ ਕਰਦੇ ਹੋਏ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਲਈ ਰੈਂਕਿੰਗ ਜਾਰੀ ਕੀਤੀ ਹੈ ਤੁਰਕੀ ਦੇ ਸੇਹਾਤਿਨ ਕਿਲਿਸਾਲਿਆਨ ਨੂੰ 65 ਕਿਗ੍ਰਾ ਵਰਗ ‘ਚ 50 ਅੰਕਾਂ ਨਾਲ ਅੱਵਲ ਦਰਜਾ ਮਿਲਿਆ ਹੈ ਰੂਸ ਦੇ ਇਲਿਆ ਬੇਕਬੁਲਾਤੋਵ ਨੂੰ ਦੂਸਰਾ ਅਤੇ ਬਜਰੰਗ ਨੂੰ ਤੀਸਰਾ ਦਰਜਾ ਮਿਲਿਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।