ਵਿਜੇ ਹਜਾਰੇ ਇੱਕ ਰੋਜ਼ਾ ਟੂਰਨਾਮੈਂਟ; ਫਾਈਨਲ ‘ਚ ਭਿੜਨਗੇ ਘਰੇਲੂ ਕ੍ਰਿਕਟ ਦੇ ਪਾਵਰ ਹਾਊਸ ਦਿੱਲੀ-ਮੁੰਬਈ

ਟੂਰਨਾਮੈਂਟ ‘ਚ ਅਜੇਤੂ ਹੈ ਮੁੰਬਈ ਅਜੇ ਤੱਕ, ਦਿੱਲੀ ਨੇ ਇੱਕ ਮੈਚ ਹਾਰਿਆ

ਬੰਗਲੁਰੂ, 19 ਅਕਤੂਬਰ 
ਘਰੇਲੂ ਕ੍ਰਿਕਟ ਦੇ ਪਾਵਰ ਹਾਊਸ ਕਹੇ ਜਾਣ ਵਾਲੇ ਦਿੱਲੀ ਅਤੇ ਮੁੰਬਈ ਅੱਜ ਇੱਥੇ ਵਿਜੇ ਹਜਾਰੇ ਟਰਾਫ਼ੀ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਆਮ੍ਹਣੇ-ਸਾਹਮਣੇ ਹੋਣਗੇ

 
ਦਿੱਲੀ ਨੇ ਸੈਮੀਫਾਈਨਲ ‘ਚ ਝਾਰਖੰਡ ਨੂੰ ਸਖ਼ਤ ਸੰਘਰਸ਼ ‘ਚ ਦੋ ਵਿਕਟਾਂ ਨਾਲ ਅਤੇ ਮੁੰਬਈ ਨੇ ਹੈਦਰਾਬਾਦ ਨੂੰ ਇੱਕਤਰਫ਼ਾ ਅੰਦਾਜ਼ ‘ਚ 60 ਦੌੜਾਂ ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾਈ ਦਿੱਲੀ ਨੇ ਤੀਸਰੀ ਵਾਰ ਵਿਜੇ ਹਜਾਰੇ ਟਰਾਫ਼ੀ ਦੇ ਫਾਈਨਲ ‘ਚ ਜਗ੍ਹਾ ਬਣਾਈ ਹੈ ਦਿੱਲੀ 2012-13 ‘ਚ ਜੇਤੂ ਰਹੀ ਸੀ ਜਦੋਂਕਿ 2015-16 ‘ਚ ਉਸਨੂੰ ਉਪਜੇਤੂ ਰਹਿ ਕੇ ਸੰਤੋਸ਼ ਕਰਨਾ ਪਿਆ ਸੀ

 
ਮੁੰਬਈ ਦੀ ਟੀਮ ਛੇ ਸਾਲ ਬਾਅਦ ਵਿਜੇ ਹਜਾਰੇ ਟਰਾਫ਼ੀ ਦੇ ਫਾਈਨਲ ‘ਚ ਪਹ੍ਰੁੰਚੀ ਹੈ ਉਸਨੂੰ 2011-12 ਦੇ ਫਾਈਨਲ ‘ਚ ਬੰਗਾਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮੁੰਬਈ ਨੇ ਇਸ ਤੋਂ ਪਹਿਲਾਂ 2006-07 ‘ਚ ਰਾਜਸਥਾਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ

 
ਮੁੰਬਈ ਨੇ ਆਪਣੇ ਗਰੁੱਪ ਮੈਚਾਂ ‘ਚ 8 ਵਿੱਚੋਂ 6 ਮੈਚ ਜਿੱਤੇ ਸਨ ਅਤੇ ਦੋ ‘ਚ ਕੋਈ ਨਤੀਜਾ ਨਹੀਂ ਨਿਕਲਿਆ ਸੀ ਦਿੱਲੀ ਨੇ 8 ਵਿੱਚੋਂ 6 ਮੈਚ ਜਿੱਤੇ ਸਨ, 1 ਹਾਰਿਆ ਸੀ ਅਤੇ 1 ‘ਚ ਨਤੀਜਾ ਨਹੀਂ ਨਿਕਲਿਆ ਸੀ ਮੁੰਬਈ ਨੂੰ ਫਾਈਨਲ ‘ਚ ਆਪਣੇ ਸਟਾਰ ਖਿਡਾਰੀ ਰੋਹਿਤ ਸ਼ਰਮਾ ਦੀਆਂ ਸੇਵਾਵਾਂ ਨਹੀਂ ਮਿਲ ਸਕਣਗੀਆਂ ਜੋ ਵੈਸਟਇੰਡੀਜ਼ ਵਿਰੁੱਧ 21 ਅਕਤੂਬਰ ਨੂੰ ਗੁਹਾਟੀ ‘ਚ ਹੋਣ ਵਾਲੇ ਪਹਿਲੇ ਇੱਕ ਰੋਜ਼ਾ ‘ਚ ਨਿੱਤਰਣਗੇ  ਦਿੱਲੀ ਦੇ ਨਿਤੀਸ਼ ਰਾਣਾ ਨੇ ਇਸ ਸੈਸ਼ਨ ‘ਚ 8 ਮੈਚਾਂ ‘ਚ 362 ਅਤੇ ਧਰੁਵ ਸ਼ੌਰੀ ਨੇ 9 ਮੈਚਾਂ ‘ਚ 301 ਦੌੜਾਂ ਬਣਾਈਆਂ ਹਨ

 
ਦਿੱਲੀ ਦੇ ਤੇਜ਼ ਗੇਂਦਬਾਜ਼ ਕੁਲਵੰਤ ਖੇਜਰੋਲਿਆ 4 ਮੈਚਾਂ ‘ਚ 14 ਵਿਕਟਾਂ ਲੈ ਚੁੱਕੇ ਹਨ ਜਿਸ ਵਿੱਚ ਹਰਿਆਣਾ ਵਿਰੁੱਧ ਹੈਟ੍ਰਿਕ ਸਮੇਤ 6 ਵਿਕਟਾਂ ਸ਼ਾਮਲ ਹਨ ਨਵਦੀਪ ਸੈਣੀ ਨੇ 7 ਮੈਚਾਂ ‘ਚ 13ਵਿਕਟਾਂ ਲਈਆਂ ਹਨ ਹਰਫ਼ਨਮੌਲਾ ਪਵਨ ਨੇਗੀ ਦਾ ਸੈਮੀਫਾਈਨਲ ‘ਚ ਮੈਚ ਜੇਤੂ ਪ੍ਰਦਰਸ਼ਨ ਦਿੱਲੀ ਦੀਆਂ ਆਸਾਂ ਨੂੰ ਮਜ਼ਬੂਤ ਕਰ ਸਕਦਾ ਹੈ

 
ਮੁੰਬਈ ਵੱਲੋਂ ਖੱਬੇ ਹੱਥ ਦੇ ਸਪਿੱਨਰ ਸ਼ਮਸ ਮੁਲਾਨੀ ਨੇ ਇਸ ਸੈਸ਼ਨ ‘ਚ 8 ਮੈਚਾਂ ‘ਚ 16 ਵਿਕਟਾਂ ਲਈਆਂ ਹਨ ਧਵਲ ਕੁਲਕਰਨੀ 8 ਮੈਚਾਂ ‘ਚ 15 ਵਿਕਟਾਂ ਲੈ ਚੁੱਕੇ ਹਨ ਦੋਵਾਂ ਟੀਮਾਂ ਦਰਮਿਆਨ ਦਿਲਚਸਪ ਟੱਕਰ ਹੋਣ ਦੀ ਪੂਰੀ ਆਸ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।