World Vegetarian Day 2024: ਸ਼ਾਕਾਹਾਰ ਲਈ ਜਾਗਰੂਕ ਕਰ ਰਿਹੈ ਡੇਰਾ ਸੱਚਾ ਸੌਦਾ

Ram Rahim

Ram Rahim: ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਡੇਰਾ ਸ਼ਰਧਾਲੂ ਸਮਾਜ ਵਿਚ ਮਾਨਵਤਾ ਭਲਾਈ ਦੇ 167 ਕਾਰਜ ਲਗਾਤਾਰ ਕਰ ਰਹੇ ਹਨ ਜਿਸ ਵਿਚ ਵੱਖ-ਵੱਖ ਪਹਿਲੂਆਂ ਵਿਚ ਸੁਧਾਰ ਲਈ ਕੰਮ ਕਰ ਰਹੇ ਹਨ, ਜਿਨ੍ਹਾਂ ’ਚ ਵਾਤਾਵਰਨ ਸੁਰੱਖਿਆ, ਖੂਨਦਾਨ, ਨਸ਼ਾ ਮੁਕਤੀ ਅਤੇ ਸ਼ਾਕਾਹਾਰ ਨੂੰ ਹੱਲਾਸ਼ੇਰੀ ਦੇਣਾ ਵੀ ਸ਼ਾਮਲ ਹੈ ਇਸ ਸੰਦਰਭ ਵਿਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ। World Vegetarian Day 2024

ਕਿ ਕੁਝ ਲੋਕ ਕਹਿੰਦੇ ਹਨ ਕਿ ਮਾਸ, ਆਂਡਾ ਖਾਣਾ ਚਾਹੀਦਾ ਹੈ ਨਹੀਂ ਤਾਂ ਤਾਕਤ ਹੀ ਨਹੀਂ ਆਉਂਦੀ ਤਾਂ ਹਾਥੀ ਵਿਚਾਰਾ ਤਾਂ ਕਮਜ਼ੋਰ ਰਹਿ ਜਾਂਦਾ, ਕਿਉਂਕਿ ਉਹ ਤਾਂ ਮਾਸ, ਆਂਡਾ ਖਾਂਦਾ ਹੀ ਨਹੀਂ ਅਸੀਂ ਜਾਣਦੇ ਹਾਂ ਆਂਡੇ ਵਿਚ ਪ੍ਰੋਟੀਨ ਹੁੰਦਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਆਂਡੇ ਵਿਚ ਪ੍ਰੋਟੀਨ 12 ਤੋਂ 15 ਪ੍ਰਤੀਸ਼ਤ ਹੁੰਦਾ ਹੈ ਚਿਕਨ ਵਿਚ 22 ਤੋਂ 24 ਪ੍ਰਤੀਸ਼ਤ ਹੁੰਦਾ ਹੈ ਅਰਹਰ ਦੀ ਦਾਲ, ਮੂੰਗ, ਮਸਰ ਅਤੇ ਮੂੰਗਫ਼ਲੀ ਇਨ੍ਹਾਂ ਵਿਚ ਪ੍ਰੋਟੀਨ ਹੁੰਦਾ ਹੈ 22 ਤੋਂ 30 ਪ੍ਰਤੀਸ਼ਤ ਭਾਵ ਆਂਡੇ ਤੋਂ ਡਬਲ ਅਤੇ ਚਿਕਨ ਤੋਂ ਵੀ ਜ਼ਿਆਦਾ ਜੇਕਰ ਤੁਸੀਂ ਆਪਣੀ ਬਾਡੀ ਅਤੇ ਮਸਲਸ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ। World Vegetarian Day 2024

Read This : Saint Dr MSG: ਸੰਤ ਡਾ. ਐਮਐਸਜੀ ਨੇ ਬਦਲੀ ਨਸ਼ੇੜੀ ਦੀ ਜ਼ਿੰਦਗੀ, ਹਮੇਸ਼ਾ ਰਹਿੰਦਾ ਸੀ ਨਸ਼ੇ ’ਚ ਧੁੱਤ, ਪਿੰਡ ਵਾਲੇ ਕਹਿਣ ਲੱਗ ਪਏ ਸਨ ਸ਼ਰਾਬ ਦਾ ਠੇਕੇਦਾਰ

ਤਾਂ ਤੁਸੀਂ ਲੱਸੀ ਪੀਓ ਪਰਮਾਤਮਾ ਨੇ ਇਸ ਸ੍ਰਿਸ਼ਟੀ ਵਿਚ ਸ਼ਾਕਾਹਾਰੀ ਜੀਵ ਵੀ ਬਣਾਏ ਅਤੇ ਮਾਸਾਹਾਰੀ ਜੀਵ ਵੀ ਇਨਸਾਨ ਸ਼ਾਕਾਹਾਰੀ ਹੈ ਅਤੇ ਕੁਝ ਪਸ਼ੂ ਮਾਸਾਹਾਰੀ ਹਨ ਜਿਨ੍ਹਾਂ ਦੀਆਂ ਅੰਤੜੀਆਂ ਛੋਟੀਆਂ ਹੁੰਦੀਆਂ ਹਨ, ਜਿਸ ਨਾਲ ਮਾਸ ਛੇਤੀ ਪਚ ਜਾਂਦਾ ਹੈ ਅਤੇ ਉਨ੍ਹਾਂ ਨੂੰ ਰੋਗ ਨਹੀਂ ਲੱਗਦੇ ਆਦਮੀ ਜੇਕਰ ਮਾਸ ਖਾਂਦਾ ਹੈ ਇਸ ਦੀਆਂ ਅੰਤੜੀਆਂ ਬਹੁਤ ਲੰਮੀਆਂ ਹੁੰਦੀਆਂ ਹਨ ਜਿਸ ਕਾਰਨ ਬੈਕਟੀਰੀਆ ਅਤੇ ਵਾਇਰਸ ਪੈਦਾ ਹੁੰਦੇ ਹਨ, ਜੋ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਹਨ ਇਸ ਲਈ ਆਦਮੀ ਨੂੰ ਮਾਸ ਨਹੀਂ ਖਾਣਾ ਚਾਹੀਦਾ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਲੋਕ ਸ਼ਾਕਾਹਾਰੀ ਵਾਲੀ ਜੀਵਨਸ਼ੈਲੀ ਨੂੰ ਅਪਣਾਉਣ। World Vegetarian Day 2024

LEAVE A REPLY

Please enter your comment!
Please enter your name here