Punjab

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ

Thailand Open: ਸਾਤਵਿਕ-ਚਿਰਾਗ ਥਾਈਲੈਂਡ ਓਪਨ ਦੇ ਫਾਈਨਲ ’ਚ ਪਹੁੰਚੇ, ਸੈਮੀਫਾਈਨਲ ’ਚ ਮਲੇਸ਼ੀਆਈ ਜੋੜੀ ਨੂੰ ਹਰਾਇਆ

ਤੀਜੀ ਵਾਰ ਥਾਈਲੈਂਡ ਓਪਨ ਦਾ ਫਾਈਨਲ ਖੇਡਣਗੇ ਸਾਤਵਿਕ ਤੇ ਚਿਰਾਗ

Khushdeep Singh Picture
Published On

ਸਪੋਰਟਸ ਡੈਸਕ। ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚੀ। ਸਾਤਵਿਕ ਤੇ ਚਿਰਾਗ ਨੇ ਸ਼ਨਿੱਚਰਵਾਰ ਨੂੰ ਸੈਮੀਫਾਈਨਲ ’ਚ ਮਲੇਸ਼ੀਆ ਦੇ ਗੋਹ ਜ਼ੀ ਫੀ ਤੇ ਨੂਰ ਇਜ਼ੂਦੀਨ ਨੂੰ ਹਰਾਇਆ। ਦੁਨੀਆ ਦੀ ਚੌਥੀ ਨੰਬਰ ਦੀ ਜੋੜੀ, ਸਾਤਵਿਕ ਤੇ ਚਿਰਾਗ ਨੇ 2019 ਤੇ 2024 ’ਚ ਇੱਥੇ ਖਿਤਾਬ ਜਿੱਤਿਆ ਸੀ।

ਇਸ ਸੀਜ਼ਨ ’ਚ ਪਹਿਲੀ ਵਾਰ ਫਾਈਨਲ ’ਚ ਪਹੁੰਚੇ ਸਾਤਵਿਕ ਤੇ ਚਿਰਾਗ

ਭਾਰਤੀ ਜੋੜੀ ਨੇ ਸੈਮੀਫਾਈਨਲ ’ਚ ਦੁਨੀਆ ਦੀ ਨੌਵੀਂ ਨੰਬਰ ਦੀ ਮਲੇਸ਼ੀਅਨ ਜੋੜੀ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ, 82 ਮਿੰਟ ਦੇ ਮੈਚ ’ਚ 19-21, 22-20, 21-16 ਨਾਲ ਜਿੱਤ ਹਾਸਲ ਕੀਤੀ। ਇਹ ਤੀਜੀ ਵਾਰ ਹੈ ਜਦੋਂ ਸਾਤਵਿਕ ਤੇ ਚਿਰਾਗ ਥਾਈਲੈਂਡ ਓਪਨ ਦੇ ਫਾਈਨਲ ’ਚ ਪਹੁੰਚੇ ਹਨ, ਤੇ ਇਹ ਇਸ ਸੀਜ਼ਨ ’ਚ ਕਿਸੇ ਵੀ ਟੂਰਨਾਮੈਂਟ ਦਾ ਉਨ੍ਹਾਂ ਦਾ ਪਹਿਲਾ ਖਿਤਾਬ ਮੈਚ ਹੋਵੇਗਾ।

Read Also : Bribery Case Punjab: ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਮਹਿਲਾ ਪੀਸੀਐਸ ਅਧਿਕਾਰੀ ਗ੍ਰਿਫ਼ਤਾਰ 

ਮਲੇਸ਼ੀਆਈ ਜੋੜੀ ਦੇ ਖਿਲਾਫ ਮਜ਼ਬੂਤ ਰਿਕਾਰਡ

ਸਾਤਵਿਕ-ਚਿਰਾਗ ਜੋੜੀ ਦਾ ਗੋਹ ਜ਼ੀ ਫੇਈ ਤੇ ਨੂਰ ਇਜ਼ੂਦੀਨ ਖਿਲਾਫ 8-2 ਦਾ ਰਿਕਾਰਡ ਹੈ। ਹਾਲਾਂਕਿ, ਮਲੇਸ਼ੀਆਈ ਜੋੜੀ ਨੇ ਪਿਛਲੇ ਸਾਲ ਇੰਡੀਆ ਓਪਨ ਸੁਪਰ 750 ਟੂਰਨਾਮੈਂਟ ’ਚ ਸਾਤਵਿਕ-ਚਿਰਾਗ ਨੂੰ ਹਰਾਇਆ ਸੀ। ਸਾਤਵਿਕ-ਚਿਰਾਗ ਦਾ ਫਾਈਨਲ ’ਚ ਪ੍ਰਵੇਸ਼ ਭਾਰਤ ਲਈ ਇੱਕ ਸਵਾਗਤਯੋਗ ਰਾਹਤ ਹੈ, ਕਿਉਂਕਿ ਮਹਿਲਾ ਸਿੰਗਲਜ਼ ’ਚ ਪੀਵੀ ਸਿੰਧੂ ਤੇ ਪੁਰਸ਼ ਸਿੰਗਲਜ਼ ’ਚ ਲਕਸ਼ਿਆ ਸੇਨ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ’ਚ ਬਾਹਰ ਹੋ ਗਏ ਸਨ। ਸਾਤਵਿਕ-ਚਿਰਾਗ ਦੇ ਹੁਣ ਇਸ ਟੂਰਨਾਮੈਂਟ ’ਚ ਖਿਤਾਬ ਜਿੱਤਣ ਦੀ ਉਮੀਦ ਹੈ।

About The Author

Latest News

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

Related Posts