ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ;ਮਨੀਸ਼ਾ ਪ੍ਰੀ ਕੁਆਰਟਰ ‘ਚ

ਮਨੀਸ਼ਾ ਦੋ ਮੁਕਾਬਲੇ ਜਿੱਤ ਕੇ ਪ੍ਰੀ ਕੁਆਰਟਰ ਫਾਈਨਲ ‘ਚ

ਨਵੀਂ ਦਿੱਲੀ, 16 ਨਵੰਬਰ 
ਭਾਰਤ ‘ਚ ਪਿਛਲੀ ਵਾਰ ਹੋਈ ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਸਰਿਤਾ ਦੇਵੀ (60ਕਿਗ੍ਰਾ) ਅਤੇ ਲੈਅ ‘ਚ ਚੱਲ ਰਹੀ ਭਾਰਤੀ ਬੈਂਟਮਵੇਟ ਮੁੱਕੇਬਾਜ਼ ਮਨੀਸ਼ਾ ਮੋਨ (54ਕਿਗ੍ਰਾ) ਨੇ ਇੱਥੇ ਕੇਡੀ ਜਾਧਵ ਏਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ ਪ੍ਰੀ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਸਰਿਤਾ ਨੇ ਦੂਸਰੇ ਗੇੜ ‘ਚ ਸਵਿਟਜ਼ਰਲੈਂਡ ਦੀ ਡਾਇਨਾ ਸਾਂਡਾ ਬਰੁਗਰ ਨੂੰ 4-0 ਨਾਲ ਹਰਾ ਕੇ ਅਗਲੇ ਗੇੜ ‘ਚ ਜਗ੍ਹਾ ਬਣਾਈ, ਜਿੱਥੇ ਉਹਨਾਂ ਦਾ ਮੁਕਾਬਲਾ 18 ਨਵੰਬਰ ਨੂੰ ਆਇਰਲੈਂਡ ਦੀ ਹੈਰਿੰਗਟਨ ਨਾਲ ਹੋਵੇਗਾ ਜਿਸ ਨੇ ਨਿਊਜ਼ੀਲੈਂਡ ਦੀ ਟਰਾਏ ਗਾਰਟਨ ਨੂੰ ਹਰਾਇਆ
ਮਨੀਸ਼ਾ ਨੇ ਸ਼ੁਰੂਆਤੀ ਗੇੜ ਦੇ ਮੁਕਾਬਲੇ ‘ਚ ਅਮਰੀਕਾ ਦੀ ਤਜ਼ਰਬੇਕਾਰ 2016 ਦੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਕ੍ਰਿਸਟੀਨਾ ਨੂੰ 5-0 ਨਾਲ ਸ਼ਾਨਦਾਰ ਢੰਗ ਨਾਲ ਹਰਾਇਆ ਸੀ ਮਨੀਸ਼ਾ ਹੁਣ ਕੁਆਰਟਰ ਫ਼ਾਈਨਲ ਲਈ 18 ਨਵੰਬਰ ਨੂੰ ਕਜ਼ਾਖਿਸਤਾਨ ਦੀ ਜੋਲਾਮੈਨ ਨਾਲ ਭਿੜੇਗੀ

 

ਵਿਰੋਧੀ ਨੂੰ ਪਰਖ਼ ਕੇ ਕੀਤਾ ਹਮਲਾ

ਜਿੱਤ ਤੋਂ ਬਾਅਦ ਮਨੀਸ਼ਾ ਨੇ ਕਿਹਾ ਕਿ ਮੈਂ ਪਹਿਲੇ ਗੇੜ ‘ਚ ਆਪਣੀ ਵਿਰੋਧੀ ਨੂੰ ਪਰਖ਼ਿਆ ਅਤੇ ਫਿਰ ਤੀਸਰੇ ਗੇੜ ‘ਚ ਉਸ ‘ਤੇ ਜ਼ੋਰਦਾਰ ਅਟੈਕ ਕੀਤਾ ਅਤੇ ਮੈਨੂੰ ਹਮਲਾਵਰ ਖੇਡਣ ਦਾ ਫ਼ਾਇਦਾ ਮਿਲਿਆ  ਮੈਂ ਕਾਫ਼ੀ ਚੰਗੀ ਤਿਆਰੀ ਕੀਤੀ ਸੀ ਅਤੇ ਆਪਣੇ ਘਰੇਲੂ ਦਰਸ਼ਕਾਂ ਦੀ ਹੌਂਸਲਾ ਅਫ਼ਜ਼ਾਈ ਦਰਮਿਆਨ ਮੈਂ ਚੰਗੀ ਸ਼ੁਰੂਆਤ ਕੀਤੀ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।