ਮੋਹਰੀ ਰਹਿਣ ਲਈ ਭਿੜਨਗੇ ਭਾਰਤ-ਅਸਟਰੇਲੀਆ

 ਗਰੁੱਪ ਬੀ ‘ਚ ਦੋਵੇਂ ਟੀਮਾਂ ਅਜੇ ਤੱਕ ਅਜੇਤੂ ਹਨ

 ਜੇਤੂ ਟੀਮ ਗਰੁੱਪ ‘ਚ ਅੱਵਲ ਰਹਿ ਕੇ ਖੇਡੇਗੀ ਸੈਮੀਫਾਈਨਲ ‘ਚ

ਏਜੰਸੀ
ਪ੍ਰੋਵਿਡੇਂਸ, 16 ਨਵੰਬਰ
ਭਾਰਤ ਅਤੇ ਅਸਟਰੇਲੀਆ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਤੇ ਦੋਵੇਂ ਟੀਮਾਂ ਸ਼ਨਿੱਚਰਵਾਰ ਨੂੰ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਰਮਿਆਨ ਗਰੱਪ ਬੀ ‘ਚ ਅੱਵਲ ਸਥਾਨ ਹਾਸਲ ਕਰਨ ਦੀ ਜੰਗ ਹੋਵੇਗੀ ਗਰੁੱਪ ਏ’ਚ ਪਹਿਲੇ ਦੋ ਸਥਾਨਾ ਲਈ ਪਿਛਲੀ ਚੈਂਪੀਅਨ ਵੈਸਟਇੰਡੀਜ਼, ਇੰਗਲੈਂਡ, ਸ੍ਰੀਲੰਕਾ ਤੇ ਦੱਖਣੀ ਅਫਰੀਕਾ ਦਰਮਿਆਨ ਮੁਕਾਬਲਾ ਹੈ ਵੈਸਟਇੰਡੀਜ਼ ਦੇ ਚਾਰ, ਇੰਗਲੈਂਡ ਦੇ ਤਿੰਨ, ਸ੍ਰੀਲੰਕਾ ਦੇ ਤਿੰਨ ਅਤੇ ਦੱਖਣੀ ਅਫਰੀਕਾ ਦੇ ਦੋ ਅੰਕ ਹਨ

 

ਭਾਰਤ ਵਿਰੁੱਧ ਮੁਕਾਬਲੇ ‘ਚ ਆਸਟਰੇਲੀਆਈ ਟੀਮ ਨੂੰ ਪਿਛਲੇ ਸਾਲ ਇੰਗਲੈਂਡ ‘ਚ ਖੇਡਿਆ ਗਿਆ ਇੱਕ ਰੋਜ਼ਾ ਵਿਸ਼ਵ ਕੱਪ ਦਾ ਸੈਮੀਫਾਈਨਲ ਯਾਦ ਹੋਵੇਗਾ ਜਿਸ ‘ਚ ਮੌਜ਼ੂਦਾ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਨਾਬਾਦ 171 ਦੌੜਾ ਬਣਾ ਕੇ ਅਸਟਰੇਲੀਆ ਨੂੰ ਹਰਾ ਦਿੱਤਾ ਸੀ ਤੇ  ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਹਰਮਨਪ੍ਰੀਤ ਨੂੰ ਕਾਬੂ ਕੀਤਾ ਜਾਵੇ ਹਰਮਨ ਨੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਮੈਚ ‘ਚ ਵੀ ਧਾਕੜ 103 ਦੌੜਾਂ ਦੀ ਪਾਰੀ ਖੇਡੀ ਸੀ ਇਸ ਤੋਂ ਬਾਅਦ ਅਗਲੇ ਦੋ ਮੈਚਾਂ ‘ਚ ਸਾਬਕਾ ਕਪਤਾਨ ਅਤੇ ਓਪਨਰ ਮਿਤਾਲੀ ਰਾਜ ਨੇ  ਪਾਕਿਸਤਾਨ ਅਤੇ ਆਇਰਲੈਂਡ ਵਿਰੁੱਧ ਲਗਾਤਾਰ ਅਰਧ ਸੈਂਕੜੇ ਬਣਾਏ

 
ਭਾਰਤੀ ਸਪਿੱਨਰਾਂ ਦਾ ਵੀ ਟੂਰਨਾਮੈਂਟ ‘ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਆਇਰਲੈਂਡ ਵਿਰੁੱਧ ਛੋਟੇ ਸਕੋਰ ਦਾ ਬਚਾਅ ਕਰਦਿਆਂ ਭਾਰਤੀ ਸਪਿੱਨਰਾਂ ਰਾਧਾ ਯਾਦਵ, ਦੀਪਤੀ ਸ਼ਰਮਾ, ਹਰਮਨਪ੍ਰੀਤ ਅਤੇ ਪੂਨਮ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਰਾਧਾ ਨੇ ਤਾਂ 25 ਦੌੜਾਂ ‘ਤੇ ਤਿੰਨ ਵਿਕਟਾਂ ਝਟਕਾਈਆਂ ਸਨ ਟੂਰਨਾਮੈਂਟ ‘ਚ ਪੂਨਮ ਯਾਦਵ ਹੁਣ ਤੱਕ ਛੇ ਵਿਕਟਾਂ ਲੈ ਕੇ ਸਾਂਝੇ ਤੌਰ ‘ਤੇ ਸਭ ਤੋਂ ਅੱਗੇ ਹੈ

 

ਟੀਮ ਅੱਠ ਸਾਲ ਬਾਅਦ ਖੇਡੇਗੀ ਸੈਮੀਫਾਈਨਲ

ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ(51) ਦੇ ਲਗਾਤਾਰ ਦੂਸਰੇ ਅਰਧ ਸੈਂਕੜੇ ਦੇ ਬਾਅਦ ਸਪਿੱਨਰਾਂ ਦੇ ਕਸੇ ਪ੍ਰਦਰਸ਼ਨ ਨਾਲ ਭਾਰਤ ਨੇ ਵੀਰਵਾਰ ਰਾਤ ਆਇਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਅਤੇ ਅੱਠ ਸਾਲ ਦੇ ਲੰਮੇ ਅਰਸੇ ਬਾਅਦ ਮਹਿਲਾ ਟੀ20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਆਇਰਲੈਂਡ ਨੇ ਭਾਰਤ ਨੂੰ 20 ਓਵਰਾਂ ‘ਚ 6 ਵਿਕਟਾਂ ‘ਤੇ 145 ਦੌੜਾਂ ‘ਤੇ ਰੋਕਿਆ ਪਰ ਆਇਰਲੈਂਡ ਦੀ ਟੀਮ ਭਾਰਤੀ ਸਪਿੱਨਰਾਂ ਤੋਂ ਪਾਰ ਨਾ ਪਾ ਸਕੀ ਅਤੇ 8 ਵਿਕਟਾਂ ‘ਤੇ ਸਿਰਫ਼ 93 ਦੌੜਾਂ ਹੀ ਬਣਾ ਸਕੀ ਭਾਰਤ ਇਸ ਤੋਂ ਪਹਿਲਾਂ 2010 ‘ਚ ਸੈਮੀਫਾਈਨਲ ‘ਚ ਪਹੁੰਚਿਆ ਸੀ 2017 ‘ਚ ਇੰਗਲੈਂਡ ‘ਚ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚ ਕੇ ਭਾਰਤੀ ਟੀਮ ਉਪ ਜੇਤੂ ਰਹੀ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।