ਇਸ ਐਪ ਨਾਲ ਹੁਣ ਸਕਿੰਟਾਂ ’ਚ ਡਾਊਨਲੋਡ ਹੋਣਗੀਆਂ ਸ਼ਾਰਟ ਵੀਡੀਓਜ਼
ਸ਼ਾਰਟਸ ਵੀਡੀਓਜ਼ ਦਾ ਕਰੇਜ਼ ਕਾਫੀ ਜ਼ਿਆਦਾ ਵਧ ਗਿਆ ਹੈ ਟਿੱਕਟਾਕ ਤੋਂ ਸ਼ੁਰੂ ਹੋਇਆ ਇਹ ਸਫ਼ਰ ਹੁਣ?ਯੂ ਟਿਊਬ ਸ਼ਾਰਟਸ ਤੇ ਇੰਸਟਾਗ੍ਰਾਮ ਰੀਲਜ਼ ਦੇ ਰੂਪ ’ਚ ਮੌਜੂਦ ਹੈ ਉਜ ਤਾਂ ਟਿੱਕਟਾਕ ਭਾਰਤ ’ਚ ਬੈਨ ਹੋ ਗਿਆ ਹੈ, ਪਰ ਸ਼ਾਰਟਸ ਵੀਡੀਓਜ਼ ਐਪਸ ਦੀ ਭਰਮਾਰ ਹੈ ਹਰ ਦਿਨ ਇਹੋ-ਜਿਹੇ ਵੀਡੀਓਜ ਦੀ ਮੰਗ ਵਧ ਰਹੀ ਹੈ ਟਿੱਕਟਾਕ ਨੂੰ ਬੈਨ ਹੋਣ ਤੋਂ ਬਾਅਦ ਕਈ ਸ਼ਾਰਟਸ ਵੀਡੀਓਜ਼ ਪਲੇਟਫਾਰਮ ਆਏ, ਪਰ ਟਿੱਕਟਾਕ ਵਰਗੀ ਸਫ਼ਲਤਾ ਕਿਸੇ ਨੂੰ ਨਹੀਂ ਮਿਲੀ ਹਾਲਾਂਕਿ ਇਸ ਵਿੱਚੋਂ ਸਭ ਤੋਂ ਜ਼ਿਆਦਾ ਸਫ਼ਲਤਾ ਇੰਸਟਾਗ੍ਰਾਮ ਰੀਲਸ ਤੇ ਯੂ ਟਿਊਬ ਨੂੰ ਮਿਲੀ ਹੈ ਹੁਣ ਗੱਲ ਕਰੀਏ ਯੂਟਿਊਬ ਸ਼ਾਰਟਸ ਦੀ ਇਸ ਤਰ੍ਹਾਂ ਦੇ ਵੀਡੀਓ ਵਿਚ ਯੂਜਰਸ 30 ਸੈਕਿੰਡ ’ਚ ਆਪਣਾ ਕੰਟੈਂਟ ਤਿਆਰ ਕਰਦੇ ਹਨ ਘੱਟ ਸਮੇਂ ਵਾਲਾ ਕੰਟੈਂਟ ਹੋਣ ਕਰਕੇ ਲੋਕ ਇਨ੍ਹਾਂ ਨੂੰ ਦੇਖਣਾ ਪਸੰਦ ਕਰਦੇ ਹਨ
ਲੈਣੀ ਹੋਵੇਗੀ ਥਰਡ ਪਾਰਟੀ ਐਪ ਦੀ ਮੱਦਦ
ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਕੋਈ ਰੀਲ ਜਾਂ ਯੂਟਿਊਬ ਸ਼ਾਰਟਸ ਪਸੰਦ ਆ ਜਾਂਦਾ ਹੈ ਅਸੀਂ ਉਸ ਨੂੰ ਡਾਊਨਲੋਡ ਕਰਨਾ ਚਾਹੁੰਦੇ ਹਾਂ ਪਰ ਸਹੀ ਤਰੀਕਾ ਪਤਾ ਨਾ ਹੋਣ ਕਾਰਨ ਇਹ ਨਹੀਂ ਕਰ ਸਕਦੇ ਯੂਟਿਊਬ ਸ਼ਾਰਟਸ ਵੀਡੀਓਜ਼ ਨੂੰ ਡਾਊਨਲੋਡ ਕਰਨ ਦਾ ਕੋਈ ਅਧਿਕਾਰਕ ਤਰੀਕਾ ਨਹੀਂ ਹੈ ਇਸ ਲਈ ਤੁਹਾਨੂੰ ਥਰਡ ਪਾਰਟੀ ਐਪ ਦਾ ਹੀ ਸਹਾਰਾ ਲੈਣਾ ਹੋਵੇਗਾ ਅਜਿਹੇ ਹੀ ਇੱਕ ਐਪ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ, ਜਿਸ ਦੀ ਮੱਦਦ ਨਾਲ ਤੁਸੀਂ ਸ਼ਾਰਟਸ ਵੀਡੀਓਜ਼ ਨੂੰ ਡਾਊਨਲੋਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੇ ਫੋਨ ’ਚ ਸ਼ਾਰਟ ਡਾਊਨਲੋਡਰ ਡਾਊਨਲੋਡ ਕਰਨਾ ਹੋਵੇਗਾ ਤੁਹਾਨੂੰ ਕਈ ਦੂਸਰੇ ਹੋਰ ਵਿਕਲਪ ਵੀ ਮਿਲਣਗੇ ਪਰ ਇਹ ਇੱਕ ਚੰਗਾ ਵੈੱਬ ਟੂਲ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ