ਸਪੇਨ ਦੀ ਜਿੱਤ ਨਾਲ ਗਰੁੱਪ ਬੀ ਬਣਿਆ ਗਰੁੱਪ ਆਫ ਡੈੱਥ

ਡਿਏਗੋ ਕੋਸਟਾ ਦਾ ਟੂਰਨਾਮੈਂਟ ਦਾ ਤੀਸਰਾ ਗੋਲ

  • ਨਾਕਆਊਟ ‘ਚ ਜਾਣ ਵਾਲੀਆਂ ਦੋ ਟੀਮਾਂ ਦਾ ਫੈਸਲਾ ਗਰੁੱਪ ਦੇ ਆਖ਼ਰੀ ਮੈਚਾਂ ਨਾਲ ਹੋਵੇਗਾ
  • ਇਰਾਨ ਦਾ ਆਖ਼ਰੀ ਗਰੁੱਪ ਮੁਕਾਬਲਾ ਰੋਨਾਡਲੋ ਦੀ ਪੁਰਤਗਾਲ ਫੌਜ ਨਾਲ

ਕਜ਼ਾਨ (ਏਜੰਸੀ) ਸਪੇਨ ਨੇ ਇਰਾਨ ਦੀ ਮਜ਼ਬੂਤ ਰੱਖਿਆ ਕਤਾਰ ਨੂੰ ਦੂਸਰੇ ਅੱਧ ‘ਚ ਡਿਏਗੋ ਕੋਸਟਾ ਦੇ ਗੋਲ ਨਾਲ ਭੰਨਦਿਆਂ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੰਘਰਸ਼ਪੂਰਨ ਮੁਕਾਬਲੇ ‘ਚ 1-0 ਨਾਲ ਜਿੱਤ ਹਾਸਲ ਕੀਤੀ ਅਤੇ ਗਰੁੱਪ ਬੀ ਨੂੰ ਗਰੁੱਪ ਆਫ ਡੈੱਥ ਬਣਾ ਦਿੱਤਾ ਹੈ ਸਾਬਕਾ ਚੈਂਪੀਅਨ ਸਪੇਨ ਦੇ ਇਸ ਜਿੱਤ ਤੋਂ ਬਾਅਦ ਦੋ ਮੈਚਾਂ ‘ਚ ਚਾਰ ਅੰਕ ਹੋ ਗਏ ਹਨ ਜਦੋਂਕਿ ਪੁਰਤਗਾਲ ਦੇ ਵੀ ਦੋ ਮੈਚਾਂ ਤੋਂ ਚਾਰ ਅੰਕ ਹਨ ਇਰਾਨ ਦੇ ਦੋ ਮੈਚਾਂ ਤੋਂ ਤਿੰਨ ਅੰਕ ਹਨ ਅਤੇ ਇਸ ਗਰੁੱਪ ਚੋਂ ਨਾਕਆਊਟ ‘ਚ ਜਾਣ ਵਾਲੀਆਂ ਦੋ ਟੀਮਾਂ ਦਾ ਫੈਸਲਾ ਗਰੁੱਪ ਦੇ ਆਖ਼ਰੀ ਮੈਚਾਂ ਤੋਂ ਬਾਅਦ ਹੀ ਹੋ ਸਕੇਗਾ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੇ ਹੋਸਟਲ ’ਚ ਗੋਲੀਬਾਰੀ, ਸੱਤ ਦੀ ਮੌਤ

ਗਰੁੱਪ ‘ਚ ਸਪੇਨ ਨੇ ਇਸ ਤੋਂ ਪਹਿਲਾਂ ਪੁਰਤਗਾਲ ਨਾਲ ਡਰਾਅ ਖੇਡਿਆ ਸੀ ਅਤੇ ਹੁਣ ਉਸਨੇ ਇਰਾਨ ਨੂੰ 1-0 ਨਾਲ ਹਰਾਇਆ ਇਰਾਨ ਨੇ ਇਸ ਤੋਂ ਪਹਿਲਾਂ ਮੋਰੱਕੋ ਨੂੰ 1-0 ਨਾਲ ਹਰਾਇਆ ਸੀ ਪੁਰਤਗਾਲ ਦੀ ਟੀਮ ਮੋਰੱਕੋ ਨੂੰ 1-0 ਨਾਲ ਹਰਾ ਚੁੱਕੀ ਹੈ ਮੋਰੱਕੋ ਟੂਰਨਾਮੈਂਟ ਤੋਂ ਬਾਹਰ ਹੋ ਚੁੱਕਾ ਹੈ ਇਰਾਨ ਦਾ ਆਖ਼ਰੀ ਗਰੁੱਪ ਮੁਕਾਬਲਾ ਕ੍ਰਿਸਟਿਆਨੋ ਰੋਨਾਡਲੋ ਦੀ ਪੁਰਤਗਾਲ ਫੌਜ ਨਾਲ ਹੋਣਾ ਹੈ ਜਦੋਂਕਿ ਸਪੇਨ ਦੀ ਟੀਮ ਮੋਰੱਕੋ ਨਾਲ ਭਿੜੇਗੀ ਗਰੁੱਪ ਏ ਚੋਂ ਪੁਰਤਗਾਲ, ਸਪੇਨ ਅਤੇ ਇਰਾਨ ਤਿੰਨਾਂ ਕੋਲ ਦੂਸਰੇ ਗੇੜ ‘ਚ ਜਾਣ ਦਾ ਮੌਕਾ ਬਣਿਆ ਹੋਇਆ ਹੈ।

ਇਰਾਨ ਨੇ ਆਪਣੀ ਮਜ਼ਬੂਤ ਰੱਖਿਆ ਕਤਾਰ ਦੇ ਦਮ ‘ਤੇ ਸਪੇਨ ਨੂੰ ਪਹਿਲੇ ਅੱਧ ‘ਚ ਗੋਲ ਕਰਨ ਤੋਂ ਰੋਕੀ ਰੱਖਿਆ ਛੋਟੇ-ਛੋਟੇ ਪਾਸਾਂ ਨਾਲ ਖੇਡ ਰਹੀ ਸਪੇਨ ਦੀ ਟੀਮ ਲਈ ਇਰਾਨ ਦੀ ਰੱਖਿਆ ਕਤਾਰ ਨੂੰ ਭੰਨਣਾ ਮੁਸ਼ਕਲ ਕੰਮ ਹੋ ਰਿਹਾ ਸੀ ਅਤੇ ਪਹਿਲਾ ਅੱਧ ਗੋਲ ਰਹਿਤ ਬਰਾਬਰੀ ‘ਤੇ ਸਮਾਪਤ ਹੋਇਆ ਦੂਸਰੇ ਅੱਧ ‘ਚ 54ਵੇਂ ਮਿੰਟ ‘ਚ ਸਪੇਨ ਨੂੰ ਉਸਦਾ ਇੱਕੋ ਇੱਕ ਜੇਤੂ ਗੋਲ ਇਰਾਨ ਦੀ ਗਲਤੀ ਤੋਂ ਮਿਲ ਗਿਆ। ਸਪੇਨ ਦੇ ਇੱਕ ਹਮਲੇ ‘ਚ ਰਾਮਿਨ ਰੇਜ਼ਿਅਨ ਦਾ ਗੇਂਦ ਕਲੀਅਰੈਂਸ ਕਰਨ ਦੀ ਕੋਸ਼ਿਸ਼ ਉਲਟੀ ਸਾਬਤ ਹੋਈ ਅਤੇ ਗੇਂਦ ਸਪੇਨ ਦੇ ਕੋਸਟਾ ਦੇ ਪੈਰਾਂ ਨਾਲ ਟਕਰਾ ਕੇ ਵਾਸਪ ਗੋਲ ‘ਚ ਚਲੀ ਗਈ ਅਤੇ ਸਪੇਨ ਨੂੰ ਹੈਰਾਨੀਜਨਕ ਢੰਗ ਨਾਲ ਵਾਧਾ ਮਿਲ ਗਿਆ ਕੋਸਟਾ ਦਾ ਇਹ ਟੂਰਨਾਮੈਂਟ ਦਾ ਤੀਸਰਾ ਗੋਲ ਸੀ।

ਇਰਾਨ ਨੇ ਵੀ ਗੋਲ ਕਰਕੇ ਜਸ਼ਨ ਮਨਾਇਆ ਪਰ…

ਇਰਾਨ ਨੇ ਹਾਲਾਂਕਿ 64ਵੇਂ ਮਿੰਟ ‘ਚ ਸਈਅਦ ਅਜਾਤੋਲਾਹੀ ਦੇ ਗੋਲ ਨਾਲ ਬਰਾਬਰੀ ਕਰ ਲਈ ਸੀ ਅਤੇ ਇਰਾਨੀ ਖਿਡਾਰੀਆਂ ਨੇ ਗੋਲ ਦਾ ਜ਼ਸ਼ਨ ਵੀ ਮਨਾ ਲਿਆ ਸੀ ਪਰ ਵੀਡੀਓ ਅਸਿਟੈਂਟ ਰੈਫਰੀ (ਵਾਰ) ਸਿਸਟਮ ਨੇ ਆਫ਼ ਸਾਈਡ ਦੇ ਕਾਰਨ ਇਸ ਗੋਲ ਨੂੰ ਗਲਤ ਕਰਾਰ ਦਿੱਤਾ ਪੰਜਵੀਂ ਵਾਰ ਵਿਸ਼ਵ ਕੱਪ ‘ਚ ਖੇਡ ਰਹੇ ਇਰਾਨ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਗੇੜ ‘ਚ ਜਾਣ ਲਈ ਹੁਣ ਆਪਣੇ ਆਖ਼ਰੀ ਮੈਚ ‘ਚ ਮਜ਼ਬੂਤ ਪੁਰਤਗਾਲ ਨੂੰ ਹਰਾਉਣਾ ਹੋਵੇਗਾ।

ਇਹ ਵੀ ਪੜ੍ਹੋ : ਬੁਰੀ ਖ਼ਬਰ : ਯਮਨਾ ਨਦੀ ’ਚ ਨਹਾਉਂਦੇ ਸਮੇਂ ਡੁੱਬੇ ਦੋ ਸਕੇ ਭਰਾ