ਸੌ ਦਿਨ ਦਾ ਸਾਥ, ਤਰੱਕੀ ਦਾ ਵਿਸ਼ਵਾਸ
ਉੱਤਰ ਪ੍ਰਦੇਸ਼ ਦੀ ਕਮਾਨ ਇੱਕ ਵਾਰ ਫਿਰ ਯੋਗੀ ਆਦਿੱਤਿਆਨਾਥ (Yogi Adityanath) ਦੇ ਹੱਥਾਂ ’ਚ ਹੈ ਸੱਤਾ ਬਦਲਾਅ ਦੀਆਂ ਸਾਰੀਆਂ ਕਿਆਸ-ਅਰਾਈਆਂ ਅਤੇ ਸੰਭਾਵਨਾਵਾਂ ’ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਉਨ੍ਹਾਂ ਕਿਹਾ ਕਿ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਦੇ ਚਾਰ ਦਹਾਕਿਆਂ ਦੇ ਸਿਆਸੀ ਇਤਿਹਾਸ ਨੂੰ ਬਾਬੇ ਨੇ ਪਲਟ ਦਿੱਤਾ ਹੈ ਯੋਗੀ ਨੇ ਇਸ ਮਿੱਥ ਨੂੰ ਤੋੜ ਦਿੱਤਾ ਹੈ ਕਿ ਤਿਆਗੀ ਸੂਬੇ ਦੀ ਸੱਤਾ ਸੰਚਾਲਨ ਜਿੰਮੇਵਾਰੀ ਪੂਰਵਕ ਨਹੀਂ ਕਰ ਸਕਦੇ ਹਨ ਯੋਗੀ ਹੁਣ ਤੱਕ ਦੇ ਸਭ ਤੋਂ ਸਫ਼ਲ ਅਤੇ ਹਰਮਨਪਿਆਰੇ ਮੁੱਖ ਮੰਤਰੀ ਸਾਬਤ ਹੋਏ ਹਨ ਸੂਬੇ ਦੀ ਜਨਤਾ ਦਾ ਉਨ੍ਹਾਂ ’ਤੇ ਅਟੁੱਟ ਵਿਸ਼ਵਾਸ ਅਤੇ ਭਰੋਸਾ ਹੈ।
ਮਾਫ਼ੀਆ ਅਤੇ ਗੁੰਡਾਰਾਜ ਖ਼ਤਮ ਕਰਨ ਸਬੰਧੀ ਉਨ੍ਹਾਂ ਦੀ ਇੱਕ ਵੱਖ ਛਵੀ ਬਣੀ ਹੈ ਹਿੰਸਾ ਅਤੇ ਮਾਫ਼ੀਆ ਰਾਜ ਖ਼ਤਮ ਕਰਨ ’ਚ ਉਨ੍ਹਾਂ ਨੇ ਭੋਰਾ ਵੀ ਸੰਕੋਚ ਨਹੀਂ ਕੀਤਾ ਨਤੀਜਾ ਕੀ ਹੋਵੇਗਾ ਇਸ ਦੀ ਚਿੰਤਾ ਕੀਤੇ ਬਗੈਰ ਉਨ੍ਹਾਂ ਨੇ ਬੁਲਡੋਜ਼ਰ ਚਲਵਾ ਦਿੱਤਾ ਫ਼ਿਰ ਤਾਂ ਸੂਬੇ ’ਚ ‘ਬੁਲਡੋਜ਼ਰ ਬਾਬਾ’ ਦੇ ਨਾਂਅ ਨਾਲ ਮਸ਼ਹੂਰ ਹੋ ਗਏ ਹੁਣ ਤਾਂ ਚੌਕਾਂ-ਸੱਥਾਂ ’ਚ ‘ਬੁਲਡੋਜ਼ਰ ਬਾਬਾ’ ਦਾ ਜੁਮਲਾ ਚੱਲ ਪਿਆ ਹੈ ਸੁੂਬੇ ਦੇ ਆਮ ਲੋਕਾਂ ਦੇ ਦਿਮਾਗ ’ਚ ਇਹ ਗੱਲ ਬੈਠ ਗਈ ਹੈ ਕਿ ਸੂਬੇ ’ਚ ਗੁੰਡੇ ਰਹਿਣਗੇ ਜਾਂ ਯੋਗੀ ਬੁਲਡੋਜ਼ਰ ਦਾ ਖੌਫ਼ ਐਨਾ ਹੈ ਕਿ ਅਪਰਾਧੀ ਖੁਦ ਥਾਣਿਆਂ ’ਚ ਆਤਮ ਸਮਰਪਣ ਕਰਨ ਲੱਗੇ ਹਨ।
ਯੋਗੀ ਆਦਿੱਤਿਆਨਾਥ (Yogi Adityanath) ਰਾਮਰਾਜ ਦੀ ਕਲਪਨਾ ਸਾਕਾਰ ਕਰਨ ’ਚ ਲੱਗੇ ਹਨ ਪਰ ਉਨ੍ਹਾਂ ਨੂੰ ਕਈ ਮੋਰਚਿਆਂ ’ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੂੰ ਸਭ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਕਿਉਂਕਿ 2024 ’ਚ ਲੋਕ ਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ ਇਹ ਚੋਣਾਂ ਯੋਗੀ ਆਦਿੱਤਿਆਨਾਥ ਦੀ ਅਗਨੀ-ਪ੍ਰੀਖਿਆ ਹੋਵੇਗੀ ਸੱਤਾ ਦੀ ਅਗਵਾਈ ਕਰਦਿਆਂ ਵੀ ਉਹ ਆਪਣੇ ਤਮਾਮ ਧੁਰ ਵਿਰੋਧੀਆਂ ਨਾਲ ਘਿਰੇ ਹਨ ਪਰ ਯੋਗੀ ਨੂੰ ਮੁੱਖ ਮੰਤਰੀ ਬਣਾਉਣਾ ਭਾਜਪਾ ਦੀ ਮਜ਼ਬੂਰੀ ਸੀ ਜੇਕਰ ਉਹ ਅਜਿਹਾ ਨਾ ਕਰਦੀ ਤਾਂ ਸੀਨੀਅਰ ਅਗਵਾਈ ਲਈ ਮੁਸ਼ਕਲ ਖੜ੍ਹੀ ਹੁੰਦੀ ਕਿਉਂਕਿ ਸੂਬੇ ਦੀ ਰਾਜਨੀਤੀ ’ਚ ਯੋਗੀ ਆਦਿੱਤਿਆਨਾਥ ਸਭ ਤੋਂ ਹਰਮਨਪਿਆਰੇ ਮੁੱਖ ਮੰਤਰੀ ਦੇ ਰੂਪ ’ਚ ਉੱਭਰੇ ਹਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਪਣੇ ਦੂਜੇ ਕਾਰਜਕਾਲ ਨੂੰ ਲੈ ਕੇ ਬੇਹੱਦ ਸੰਜੀਦਾ ਦਿਸ ਰਹੇ ਹਨ ਉਨ੍ਹਾਂ ਸਾਰੇ ਮੰਤਰੀਆਂ ਅਤੇ ਮੰਤਰਾਲਿਆਂ ਨੂੰ 100 ਦਿਨ ਦੀ ਕਾਰਜਯੋਜਨਾ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ ਸੂਬੇ ’ਚ ਬੇਰੁਜ਼ਾਗਾਰੀ ਸਭ ਤੋਂ ਵੱਡਾ ਮੁੱਦਾ ਹੈ ਮੁਕਾਬਲਾ ਪ੍ਰੀਖਿਆਵਾਂ ਦਾ ਪੇਪਰ ਲੀਕ ਹੋਣਾ ਵੀ ਇੱਕ ਵੱਡੀ ਚੁਣੌਤੀ ਹੈ।
ਸਰਕਾਰੀ ਯੋਜਨਾਵਾਂ ਦਾ ਲਾਭ ਅਸਾਨੀ ਨਾਲ ਆਮ ਲੋਕਾਂ ਨੂੰ ਮਿਲੇ ਇਸ ਲਈ ਸਰਕਾਰ ਪੂਰੀ ਤਰ੍ਹਾਂ ਰਣਨੀਤਿਕ ਤਿਆਰੀ ਕਰ ਰਹੀ ਹੈ ਪਹਿਲੇ ਕਾਰਜਕਾਲ ਦੇ ਤਜ਼ਰਬਿਆਂ ਤੋਂ ਸਬਕ ਲੈਂਦਿਆਂ ਮੁੱਖ ਮੰਤਰੀ ਦਾ ਦੂਜਾ ਕਾਰਜਕਾਲ ਬੇਹੱਦ ਤੇਵਰਦਾਰ ਦਿਸ ਰਿਹਾ ਹੈ ਜਿਸ ਦੀ ਵਜ੍ਹਾ ਹੈ ਕਿ 100 ਦਿਨ ’ਚ ਉਨ੍ਹਾਂ ਨੇ 10 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ । ਸਬੰਧਿਤ ਸਰਕਾਰੀ ਵਿਭਾਗਾਂ ਨੂੰ ਖਾਲੀ ਅਸਾਮੀਆਂ ਦੀ ਸੂਚਨਾ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ ਪੁਲਿਸ ਵਿਭਾਗ ’ਚ ਸਿੱਧੀ ਭਰਤੀ ਦਾ ਐਲਾਨ ਕੀਤਾ ਹੈ 50 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੀ ਗੱਲ ਕਹੀ ਗਈ ਹੈ ਪੰਜ ਸਾਲ ਦੇ ਪੂਰੇ ਕਾਰਜਕਾਲ ’ਚ ਪੰਜ ਕਰੋੜ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਦਾ ਵਾਅਦਾ ਵੀ ਹੈ ਸਰਕਾਰ ਦੇ ਐਲਾਨ ਕਿੰਨੇ ਅਸਰਦਾਰ ਹੋਣਗੇ ਇਹ ਤਾਂ ਸਮਾਂ ਦੱਸੇਗਾ ਯੋਗੀ ਸਰਕਾਰ ਅਤੇ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਨੀਤੀਆਂ ਤਿਆਰ ਕਰ ਰਹੀਆਂ ਹਨ ਇਸ ਲਈ ਮੰਤਰਾਲਿਆਂ ਅਤੇ ਵਿਭਾਗਾਂ ਦੇ ਬਟਵਾਰੇ ’ਚ ਵੀ ਜਾਤੀ ਗਣਿਤ ਦਾ ਪੂਰਾ ਖਿਆਲ ਰੱਖਿਆ ਗਿਆ ਹੈ।
ਵਿਧਾਨ ਸਭਾ ਚੋਣਾਂ ’ਚ ਅਵਾਰਾ ਜਾਨਵਰਾਂ ਦਾ ਮੁੱਦਾ ਖੁੁੁੂਬ ਚੱਲਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਦ ਇਸ ’ਤੇ ਸਫਾਈ ਦੇਣੀ ਪਈ ਸੀ ਜਿਸ ਦੀ ਵਜ੍ਹਾ ਨਾਲ ਸਰਕਾਰ ਗਊਸ਼ਾਲਾ ਖੋਲ੍ਹਣ ਲਈ ਚੰਗਾ ਸਾਧਨ ਮੁਹੱਈਆ ਕਰਵਾ ਰਹੀ ਹੈ ਯੋਗੀ (Yogi Adityanath) ਦੀ ਦੁਬਾਰਾ ਸੱਤਾ ਵਾਪਸੀ ਦੇ ਕਾਰਨ ਚਾਹੇ ਜੋ ਰਹੇ ਹੋਣ, ਪਰ ਇਹ ਮੰਨਿਆ ਗਿਆ ਹੈ ਕਿ ਮੁਫ਼ਤ ਰਾਸ਼ਨ ਵਿਵਸਥਾ ਦੀ ਵਜ੍ਹਾ ਨਾਲ ਸਰਕਾਰ ਨੂੰ ਦੂਜੀ ਵਾਰ ਸੱਤਾ ਮਿਲੀ ਹੈ ਇਹੀ ਕਾਰਨ ਹੈ ਕਿ ਮੁਫ਼ਤ ਰਾਸ਼ਨ ਯੋਜਨਾ ਨੂੰ ਕੇਂਦਰ ਅਤੇ ਸੂਬਾ ਦੋਵਾਂ ਸਰਕਾਰਾਂ ਨੇ ਵਧਾ ਦਿੱਤਾ ਹੈ ਉੱਤਰ ਪ੍ਰਦੇਸ਼ ਦੇ 15 ਕਰੋੜ ਲੋਕਾਂ ਨੂੰ ਮਹੀਨੇ ’ਚ ਦੋ ਵਾਰ ਮੁਫ਼ਤ ਰਾਸ਼ਨ ਦੀ ਸੁਵਿਧਾ ਮੁਹੱਈਆ ਰਹੇਗੀ ਮੁਫ਼ਤ ਰਾਸ਼ਨ ਯੋਜਨਾ ’ਤੇ 3270 ਕਰੋੜ ਰੁਪਏ ਦਾ ਬਜਟ ਹੈ ਉਜਵਲਾ ਯੋਜਨਾ ਤਹਿਤ ਹੋਲੀ ਅਤੇ ਦੀਵਾਲੀ ’ਤੇ ਮੁਫ਼ਤ ਸਿਲੰਡਰ ਵੀ ਮਿਲਣਗੇ ਸੂਬਾ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ’ਤੇ ਵਿਚਾਰ ਕਰ ਰਹੀ ਹੈ ਪੰਜ ਹਜ਼ਾਰ ਕਰੋੜ ਦੀ ਲਾਗਤ ਨਾਲ ਮੁਫ਼ਤ ਸਿੰਚਾਈ ਯੋਜਨਾ ਵੀ ਸ਼ੁਰੂ ਕੀਤੀ ਜਾਵੇਗੀ।
ਸਰਕਾਰ ਦਲਿਤਾਂ, ਪਛੜਿਆਂ ਅਤੇ ਘੱਟ-ਗਿਣਤੀਆਂ ਨੂੰ ਲਾਭਕਾਰੀ ਯੋਜਨਾਵਾਂ ਦੇ ਭਰੋਸੇ ਆਪਣੇ ਨਾਲ ਜੋੜੀ ਰੱਖਣਾ ਚਾਹੁੰਦੀ ਹੈ ਇਸ ਦੀ ਵਜ੍ਹਾ ਹੈ ਕਿ 80 ਫੀਸਦੀ ਲੋਕਾਂ ਨੂੰ ਸਰਕਾਰ ਦੀ ਅੱਛਾਈ ਅਤੇ ਬੁਰਾਈ ਨਾਲ ਕੋਈ ਮਤਲਬ ਨਹੀਂ ਰਹਿੰਦਾ ਉਹ ਕਿਸੇ ਮੁੱਦੇ ’ਤੇ ਬਹਿਸ ਨਹੀਂ ਕਰਨਾ ਚਾਹੰੁਦਾ ਹੈ ਜਦੋਂਕਿ ਸਰਕਾਰ ਬਦਲਣ ਦੀ ਤਾਕਤ ਇਸ ਕੋਲ ਹੁੰਦੀ ਹੈ ਉਹ ਜਾਨਣਾ ਚਾਹੁੰਦਾ ਹੈ ਕਿ ਸਰਕਾਰ ਵੱਲੋਂ ਉਸ ਨੂੰ ਕੀ ਸੁਵਿਧਾਵਾਂ ਮਿਲ ਰਹੀਆਂ ਹਨ ਜੇਕਰ ਉਸ ਨੂੰ ਮੁਫ਼ਤ ਰਾਸ਼ਨ, ਮੁਫ਼ਤ ਰਿਹਾਇਸ਼, ਸਿਹਤ ਬੀਮਾ, ਰਸੋਈ ਗੈਸ, ਬੁਢਾਪਾ, ਕਿਸਾਨ, ਅੰਗਹੀਣ ਪੈਨਸ਼ਨ ਨਾਲ ਕਿਸਾਨ ਪੀਐਮ ਯੋਜਨਾ ਦਾ ਲਾਭ ਮਿਲ ਰਿਹਾ ਹੈ ਤਾਂ ਫਿਰ ਉਹ ਦੂਜੀਆਂ ਪਾਰਟੀਆਂ ਵੱਲ ਕਿਉਂ ਜਾਵੇਗਾ ਸੂਬੇ ਦੀ ਰਾਜਨੀਤੀ ’ਚ ਦੁਬਾਰਾ ਭਾਜਪਾ ਦੀ ਵਾਪਸੀ ਦਾ ਕਰਨ ਇਹੀ ਰਿਹਾ ਹੈ ਭਾਜਪਾ ਨੇ ਰਾਮਰਾਜ ਵਾਂਗ ਸੰਕਲਪਿਤ ਸਮਾਨ ਨੀਤੀ ਬਣਾਈ ਹੈ ‘ਸਭ ਦਾ ਸਾਥ, ਸਭ ਦਾ ਵਿਕਾਸ’ ਵਰਗੇ ਮੁੂਲਮੰਤਰ ਨਾਲ ਯੋਗੀ ਅਦਿੱਤਿਆਨਾਥ (Yogi Adityanath) ਸਰਕਾਰ ਚਲਾ ਰਹੇ ਹਨ ਭਾਜਪਾ ਸ਼ਾਸਨ ’ਚ ਆਮ ਲੋਕਾਂ ਨੂੰ ਯੋਜਨਾਵਾਂ ਦਾ ਸਿੱਧਾ ਲਾਭ ਮਿਲਿਆ ਹੈ ਇਹੀ ਕਾਰਨ ਰਿਹਾ ਹੈ ਕਿ ਕੋਰੋਨਾ ਵਰਗੀ ਮਹਾਂਮਾਰੀ ’ਚ ਵੀ ਭੁੱਖ ਸਮੱਸਿਆ ਨਹੀਂ ਬਣ ਸਕੀ ।
ਸੂਬੇ ਦੇ ਅੰਗਹੀਣਾਂ ਨੂੰ ਬਿਹਤਰ ਸੁਵਿਧਾ ਮੁਹੱਈਆ ਕਰਵਾਉਣ ਲਈ ਸਰਕਾਰ ਦਿ੍ਰੜ ਸੰਕਲਪ ਹੈ ਇੱਕ ਕਰੋੜ ਅੰਗਹੀਣਾਂ ਨੂੰ ਇਸ ਦਾ ਲਾਭ ਦਿਵਾਉਣ ਦੀ ਯੋਜਨਾ ਬਣਾਈ ਗਈ ਹੁਣ ਤੱਕ 43 ਲੱਖ ਅੰਗਹੀਣਾਂ ਨੂੰ ਰਜਿਸ਼ਟੇ੍ਰਸ਼ਨ ਕੀਤਾ ਗਿਆ ਹੈ ਉੱਤਰ ਪ੍ਰਦੇਸ਼ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿੱਥੇ ਅੰਗਹੀਣਾਂ ਨੂੰ ਸਵੈ-ਚਾਲਿਤ ਟ੍ਰਾਈ ਸਾਈਕਲ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਸਰਕਾਰ ਯੋਜਨਾ ’ਤੇ 3500 ਕਰੋੜ ਰੁਪਏ ਦਾ ਬਜਟ ਦੇਵੇਗੀ ਮਛੇਰਿਆਂ ਨੂੰ ਇੱਕ ਲੱਖ ਰੁਪਏ ਦਾ ਬੇੜੀ ਲਈ ਕਰਜ਼ਾ ਦਿੱਤਾ ਜਾਵੇਗਾ ਇਸ ’ਤੇ 40 ਫੀਸਦੀ ਦੀ ਛੋਟ ਰਹੇਗੀ ਔਰਤਾਂ ਨੂੰ ਆਵਾਜਾਈ ਦੀਆਂ ਬੱਸਾਂ ’ਚ ਮੁਫ਼ਤ ਯਾਤਰਾ ਸੁਵਿਧਾ ਮੁਹੱਈਆ ਕਰਵਾਏਗੀ ਇਸ ਤੋਂ ਇਲਾਵਾ ਸਟੇਟ ਟੈਲੇਂਟ ਸਰਚ ਐਂਡ ਡਿਵੈਲਪਮੈਂਟ ਯੋਜਨਾ ’ਚ ਮਹਿਲਾ ਖਿਡਾਰਣਾਂ ਨੂੰ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ ਜਨਤਕ ਥਾਵਾਂ ’ਤੇ ਔਰਤਾਂ ਲਈ ਵਿਸੇਸ਼ ਤੌਰ ’ਤੇ ਪਿੰਕ ਟਾਇਲੈਟ ਦੀ ਸੁਵਿਧਾ ਸਰਕਾਰ ਦੇਣ ਜਾ ਰਹੀ ਹੈ ਇਸ ਤੋਂ ਇਲਾਵਾ ਪਿੰਕ ਪੁਲਿਸ ਬੂਥ ਵੀ ਸਥਾਪਿਤ ਕੀਤੇ ਜਾਣਗੇ ਬੇਸਹਾਰਾ ਵਿਧਵਾ ਔਰਤਾਂ ਦੀ ਪੈਨਸ਼ਨ ਪੰਦਰਾਂ ਸੌ ਰੁਪਏ ਕਰ ਦਿੱਤੀ ਗਈ ਹੈ। Yogi Adityanath
ਸੂਬੇ ’ਚ ਮੁੱਢਲੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਸਰਕਾਰ ਮੁਹਿੰਮ ਚਲਾ ਰਹੀ ਹੈ ਬੱਚਿਆਂ ਨੂੰ ਸਿੱਧਾ ਸਕੂਲ ਨਾਲ ਜੋੜਨ ਦਾ ਟੀਚਾ ਤੈਅ ਕੀਤਾ ਗਿਆ ਹੈ । ਸਰਕਾਰੀ ਸਕੂਲਾਂ ਨੂੰ ਨਿੱਜੀ ਮਾਡਲ ਸਕੂਲਾਂ ਤੋਂ ਬਿਹਤਰ ਬਣਾਇਆ ਜਾ ਰਿਹਾ ਹੈ ਸਕੂਲਾਂ ’ਚ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਪ੍ਰਾਇਮਰੀ ਸਕੂਲਾਂ ’ਚ ਸੋਲਰ ਪੰਪ ਵਰਗੀਆਂ ਸੁਵਿਧਾਵਾਂ ਵੀ ਲਾਈਆਂ ਜਾ ਰਹੀਆਂ ਹਨ ਬੱਚਿਆਂ ਲਈ ਵਿਸ਼ੇਸ਼ ਸੈਸ਼ਨ ਕਰਵਾਇਆ ਜਾ ਰਿਹਾ ਹੈ ਯੋਗੀ ਸਰਕਾਰ ਨੇ ਸਿਹਤ, ਸਿੱਖਿਆ, ਰੁਜ਼ਗਾਰ, ਮਹਿਲਾ ਸੁਰੱਖਿਆ ਅਤੇ ਆਮ ਲੋਕਾਂ ਦੇ ਪਾਲਣ-ਪੋਸ਼ਣ ਲਈ ਸਮੱੁਚਾ ਖਰੜਾ ਤਿਆਰ ਕੀਤਾ ਹੈ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ ਨੂੰ ਇੱਕ ਰੋਲ ਮਾਡਲ ਬਣਾਉਣਾ ਚਾਹੰੁਦੇ ਹਨ ਹੁਣ ਉਨ੍ਹਾਂ ਦੀ ਲਾਭਦਾਇਕ ਯੋਜਨਾਵਾਂ ਦੀ ਰਣਨੀਤੀ ਕਿੰਨੀ ਸਾਰਥਿਕ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ।
ਪ੍ਰਭੂਨਾਥ ਸ਼ੁਕਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ