ਸਾਧ-ਸੰਗਤ ਨੇ ਗਰੀਬ ਪਰਿਵਾਰ ਨੂੰ ਬਣਾ ਕੇ ਦਿੱਤਾ ਪੱਕਾ ਮਕਾਨ (Winter)
ਸਤੀਸ਼ ਜੈਨ/ਰਾਮਾਂ ਮੰਡੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ‘ਚ ਸ਼ਾਮਲ ‘ਅਸ਼ਿਆਨਾ ਮੁਹਿੰਮ’ ਤਹਿਤ ਬਲਾਕ ਨਸੀਬਪੁਰਾ-ਰਾਮਾਂ ਦੀ ਸਾਧ-ਸੰਗਤ ਵੱਲੋਂ ਇੱਕ ਗਰੀਬ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਹੈ । (Winter)
ਸਰਦੀਆਂ ਦਾ ਮੌਸਮ ਲਗਭਗ ਸ਼ੁਰੂ ਹੋ ਚੁੱਕਾ ਹੈ ਕੁਝ ਪਰਿਵਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਸਿਰ ‘ਤੇ ਪੱਕੀ ਛੱਤ ਨਾ ਹੋਣ ਕਰਕੇ ਸਰਦੀ ਦੇ ਮੌਸਮ ‘ਚ ਠਰੂੰ-ਠਰੂੰ ਕਰਨਾ ਪੈਂਦਾ ਹੈ ਪਰ ਹੁਣ ਇਸ ਗਰੀਬ ਪਰਿਵਾਰ ਨੂੰ ਸਰਦੀ ‘ਚ ਰਾਹਤ ਮਿਲ ਜਾਵੇਗੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮਾਂ ਦੇ ਰਹਿਣ ਵਾਲੇ ਬੁੱਧ ਰਾਮ ਦਾ ਮਕਾਨ ਪੁਰਾਣਾ ਹੋਣ ਕਾਰਨ ਡਿੱਗ ਪਿਆ ਸੀ ਤੇ ਉਸ ਦੀ ਮਾਲੀ ਹਾਲਤ ਕਮਜੋਰ ਹੋਣ ਕਾਰਨ ਉਹ ਨਵਾਂ ਮਕਾਨ ਬਣਾਉਣ ਤੋਂ ਅਸਮਰਥ ਸੀ ਜਿਸ ਦਾ ਪਰਿਵਾਰ ਬਗੈਰ ਛੱਤ ਦੇ ਰਹਿਣ ਲਈ ਮਜ਼ਬੂਰ ਸੀ। (Winter)
ਜਦ ਇਸ ਗੱਲ ਦਾ ਪਤਾ ਬਲਾਕ ਨਸੀਬਪੁਰਾ-ਰਾਮਾਂ ਦੇ ਜਿੰਮੇਵਾਰਾਂ ਤੇ ਸਾਧ-ਸੰਗਤ ਨੂੰ ਲੱਗਾ ਤਾਂ ਉਨ੍ਹਾਂ ਇੱਕਠੇ ਹੋ ਕੇ ਸਲਾਹ ਮਸ਼ਵਰਾ ਕਰਕੇ ਦੋ ਦਿਨਾਂ ਵਿੱਚ ਹੀ ਉਕਤ ਪਰਿਵਾਰ ਨੂੰ ਪੱਕਾ ਮਕਾਨ ਬਣਾ ਦੇ ਦਿੱਤਾ ਸਾਧ-ਸੰਗਤ ਵੱਲੋਂ ਕੀਤੇ ਗਏ ਇਸ ਕਾਰਜ ਤੇ ਹਿੰਮਤ ਦੀ ਇਲਾਕੇ ‘ਚ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ ਬੁੱੱਧ ਰਾਮ ਦੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ। ਅਜਿਹੇ ਮੁਰਸ਼ਿਦ ਜੋ ਆਪਣੇ ਸ਼ਰਧਾਲੂਆਂ ਨੂੰ ਮਾਨਵਤਾ ਭਲਾਈ ਦੀ ਅਜਿਹੀ ਪਾਕ ਪਵਿੱਤਰ ਸਿੱਖਿਆ ਦਿੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।