ਮੈਰਾਥਨ ਸੰਘਰਸ਼ ਤੋਂ ਬਾਅਦ ਨਡਾਲ, ਜੋਕੋਵਿਚ ਸੈਮੀਫਾਈਨਲ
ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਕਰਿਸ਼ਮਾਈ ਪ੍ਰਦਰਸ਼ਨ ਕਰਦੇ ਹੋਏ ਅੱਠ ਵਾਰ ਦੇ ਚੈਂਪਿਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਪਸੀਨਾ ਕੱਢ ਦੇਣ ਵਾਲੇ ਕੁਆਰਟਰ ਫਾਈਨਲ ਂਚ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ਚ 2-6, 6-7, 7-5, 6-4, 13-11 ਨਾਲ ਹਰਾ ਕੇ ਬਾਹਰ ਕਰ ਦਿੱਤਾ ਅਤੇ ਵਿੰਬਲਡਨ ਟੈਨਿਸ ਚੈਂਪਿਅਨਸਿ਼ਪ ਦੇ ਸੈਮੀਫਾਈਨਲ ਚ ਜਗ੍ਾ ਬਣਾ ਲਈ। ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਨੇ ਇਹ ਮੁਕਾਬਲਾ ਚਾਰ ਘੰਟੇ 13 ਮਿੰਟ ‘ਚ ਜਿੱਤਿਆ ਅਤੇ ਫੈਡਰਰ ਦਾ ਨੌਂਵੀਂ ਵਾਰ ਇਹ ਖ਼ਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ।
4 ਘੰਟੇ 13 ਮਿੰਟ ਦੇ ਮੈਰਾਥਨ ਸੰਘਰਸ਼ ਤੋਂ ਬਾਅਦ ਜਿੱਤਿਆ ਐਂਡਰਸਨ | Wimbledon
ਮੁਕਾਬਲਾ ਐਨਾ ਜ਼ਬਰਦਸਤ ਸੀ ਕਿ ਦਰਸ਼ਕਾਂ ਦੇ ਸਾਹ ਰੁਕਣ ਹੋ ਗਏ ਜਦੋਂ ਵੀ ਲੱਗਦਾ ਕਿ ਫੈਡਰਰ ਮੈਚ ਖ਼ਤਮ ਕਰਨ ਜਾ ਰਿਹਾ ਹੈ ਤਾਂ ਐਂਡਰਸਨ ਇੱਕ ਬਿਹਤਰੀਨ ਸਰਵਿਸ ਕਰ ਦਿੰਦਾ ਜਾਂ ਫਿਰ ਹੈਰਾਨੀਜਨਕ ਸ਼ਾੱਟ ਲਗਾ ਦਿੰਦਾ ਫੈਡਰਰ ਨੇ ਦੋ ਸੈੱਟ ਜਿੱਤ ਕੇ ਵਾਧਾ ਬਣਾ ਲਿਆ ਸੀ ਪਰ ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਆਸਾਨੀ ਨਾਲ ਮੈਚ ਦੇਣ ਦੇ ਰੌਂਅ ‘ਚ ਨਹੀਂ ਸੀ ਐਂਡਰਸਨ ਨੇ ਵੀ ਅਗਲੇ ਦੋ ਸੈੱਟ ਜਿੱਤ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਫੈਸਲਾਕੁੰਨ ਸੈੱਟ ‘ਚ ਦੋਵਾਂ ਖਿਡਾਰੀਆਂ ਨੇ ਉੱਚ ਪੱਧਰੀ ਟੈਨਿਸ ਦਾ ਪ੍ਰਦਰਸ਼ਨ ਕੀਤਾ 11-11 ਦੀ ਬਰਾਬਰੀ ਹੋ ਚੁੱਕੀ ਸੀ ਅਤੇ ਕੋਈ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। (Wimbledon)
ਮੈਚ ਚਾਰ ਘੰਟੇ ਪਾਰ ਕਰ ਚੁੱਕਾ ਸੀ ਆਖ਼ਰ ਐਂਡਰਸਨ ਨੇ 23ਵੇਂ ਗੇਮ ‘ਚ ਫੈਡਰਰ ਦੀ ਸਰਵਿਸ ਤੋੜੀ ਅਤੇ 24ਵੇਂ ਗੇਮ ‘ਚ ਆਪਣੀ ਸਰਵਿਸ ਬਰਕਰਾਰ ਰੱਖ ਕੇ ਇਤਿਹਾਸਕ ਜਿੱਤ ਹਾਸਲ ਕਰ ਲਈ ਇੱਕ ਹੋਰ ਕੁਆਰਟਰ ਫਾਈਨਲ ‘ਚ ਸਾਬਕਾ ਨੰਬਰ ਇੱਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਚਾਰ ਘੰਟੇ ‘ਚ 6-3, 3-6, 6-2, 6-2 ਨਾਲ ਹਰਾ ਕੇ ਅੱਠਵੀਂ ਵਾਰ ਵਿੰਬਲਡਨ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਸਰਬਿਆਈ ਖਿਡਾਰੀ ਸੱਟਾਂ ਅਤੇ ਖ਼ਰਾਬ ਲੈਅ ਕਾਰਨ ਵਿਸ਼ਵ ਰੈਂਕਿੰਗ ‘ਚ ਟਾਪ 20 ਤੋਂ ਬਾਹਰ ਹੋ ਗਏ ਸਨ ਪਰ ਵਿੰਬਲਡਨ ‘ਚ ਉਹਨਾਂ ਜ਼ਬਰਦਸਤ ਵਾਪਸੀ ਕਰਦਿਆਂ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਦਿਨ ਦੇ ਆਖ਼ਰੀ ਕੁਆਰਟਰ ਫਾਈਨਲ ‘ਚ ਸਪੇਨ ਦੇ ਰਾਫੇਲ ਨਡਾਲ ਨੇ ਇੱਕ ਹੋਰ ਜ਼ਬਰਦਸਤ ਮੁਕਾਬਲੇ ‘ਚ ਅਰਜਨਟੀਨਾ ਦੇ ਡੇਲ ਪੋਤਰੋ ਨੂੰ ਸੰਘਰਸ਼ਪੂਰਨ ਮੈਚ ‘ਚ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ। (Wimbledon)