ਪੰਪ ‘ਤੇ ਸੁੱਤੇ ਪਏ ਮੈਨੇਜਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Swarming, Managers, Swamp, Manager, Assaulted, With, Weapons

ਮੋਗਾ, (ਲਖਵੀਰ ਸਿੰਘ/ਸੱਚ ਕਹੂੰ ਨਿਊਜ਼)। ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ‘ਚ ਐਚ.ਪੀ. ਕੰਪਨੀ ਦੇ ਪੰਪ ‘ਤੇ ਸੁੱਤੇ ਪਏ ਪੰਪ ਦੇ ਮੈਨੇਜਰ ਦਾ ਰਾਤ ਨੂੰ ਅਣਪਛਾਤੇ ਵਿਅਕਤੀ ਤੇਜਧਾਰ ਹਥਿਆਰਾਂ ਨਾਲ ਕਤਲ ਕਰਕੇ ਫਰਾਰ ਹੋ ਗਏ। ਇਸ ਕਤਲ ਦੀ ਘਟਨਾ ਨਾਲ ਆਸ-ਪਾਸ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। (Murder)

ਜਾਂਚ ਅਧਿਕਾਰੀ ਥਾਣਾ ਸਦਰ ਦੇ ਮੁੱਖ ਅਫਸਰ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਰਿਸਤੇਦਾਰ ਰਾਹੁਲ ਸਿੰਘ ਪੁੱਤਰ ਫੂਲ ਸਿੰਘ ਵਾਸੀ ਕਿਰਤੀਪੁਰ ਜ਼ਿਲਾ ਉਟਾਵਾ (ਉਤਰ ਪ੍ਰਦੇਸ) ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਉਸ ਦਾ ਜੀਜਾ ਰਾਮ ਗੋਪਾਲ (40 ਸਾਲ) ਪੁੱਤਰ ਰਾਮ ਸਰੂਪ ਵਾਸੀ ਉਟਾਵਾ (ਉਤਰ ਪ੍ਰਦੇਸ਼) ਦਾ ਪਰਿਵਾਰ ਲੁਧਿਆਣਾ ਵਿਖੇ ਰਹਿੰਦਾ ਹੈ। ਰਾਮ ਗੋਪਾਲ ਤੇ ਉਸ ਦਾ ਭਰਾ ਗੋਬਿੰਦ ਕੁਮਾਰ ਤੇ ਉਹ ਪਿੰਡ ਖੋਸਾ ਪਾਂਡੋ ਵਿੱਚ ਐਚ.ਪੀ. ਕੰਪਨੀ ਦੇ ਪਟਰੋਲ ਪੰਪ ‘ਤੇ ਕੰਮ ਕਰਦੇ ਹਨ ਤੇ ਰਾਮ ਗੋਪਾਲ ਪੰਪ ‘ਤੇ ਬਤੌਰ ਮੈਨੇਜਰ ਕੰਮ ਕਰਦਾ ਸੀ।

ਮ ਗੋਪਾਲ ਪੰਪ ‘ਤੇ ਬਤੌਰ ਮੈਨੇਜਰ ਕੰਮ ਕਰਦਾ ਸੀ | Murder

ਰੋਜਾਨਾ ਦੀ ਤਰ੍ਹਾਂ ਉਹਨਾਂ ਨੇ ਰਾਤ ਨੂੰ 10 ਵਜੇ ਪੰਪ ਬੰਦ ਕਰਕੇ ਉਹ ਤੇ ਗੋਬਿੰਦ ਕੁਮਾਰ ਪੰਪ ਪਿੱਛੇ ਬਣੇ ਕਮਰਿਆਂ ਵਿੱਚ ਸੌਂ ਗਏ ਤੇ ਉਸ ਦਾ ਜੀਜਾ ਰਾਮ ਗੋਪਾਲ ਬਾਹਰ ਮੰਜੇ ‘ਤੇ ਸੌਂ ਗਿਆ। ਜਦੋਂ ਉਹ ਸਵੇਰੇ 5 ਵਜੇ ਉਠ ਕੇ ਪੰਪ ਖੋਲ੍ਹਣ ਲੱਗਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਜੀਜਾ ਰਾਮਗੋਪਾਲ ਆਪਣੇ ਮੰਜੇ ‘ਤੇ ਖੂਨ ਨਾਲ ਲੱਥ ਪੱਥ ਪਿਆ ਹੈ, ਜਿਸ ਦਾ ਰਾਤ ਨੂੰ ਕੋਈ ਅਣਪਛਾਤੇ ਵਿਅਕਤੀ ਤੇਜਧਾਰ ਹਥਿਆਰਾਂ ਨਾਲ ਕਤਲ ਕਰਕੇ ਫਰਾਰ ਹੋ ਗਏ। ਉਸ ਨੇ ਰੌਲਾ ਪਾਇਆ ਤੇ ਪੁਲਿਸ ਨੂੰ ਸੂਚਿਤ ਕੀਤਾ। (Murder)

ਘਟਨਾ ਦਾ ਪਤਾ ਚੱਲਦਿਆਂ ਹੀ ਡੀ.ਐਸ.ਪੀ. ਪਿਰਥੀਪਾਲ ਸਿੰਘ, ਡੀ.ਐਸ.ਪੀ. ਕੇਸ਼ਰ ਸਿੰਘ, ਥਾਣਾ ਸਦਰ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਤੇ ਜਾਂਚ ਪੜਤਾਲ ਸ਼ੁਰੂ ਕੀਤੀ। ਪੁਲਿਸ ਨੇ ਪੰਪ ‘ਤੇ ਲੱਗੇ ਸੀਟੀਵੀ ਕੈਮਰੇ ਦੀ ਫੁਟੇਜ਼ ਨੂੰ ਵੀ ਖੰਗਾਲ ਰਹੀ ਹੈ। ਇਸ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਸਾਲੇ ਰਾਹੁਲ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਦਰ ਮੋਗਾ ਵਿੱਚ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। (Murder)