ਨਹੀਂ ਬੰਦ ਹੋਵੇਗਾ ਮਹਿਲਾਵਾਂ ਦਾ ਬੱਸਾਂ ’ਚ ਮੁਫ਼ਤ ਸਫਰ : ਟਰਾਂਸਪੋਰਟ ਮੰਤਰੀ

free bus

ਸ਼ੋਸ਼ਲ਼ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਹਨ ਝੂਠੀਆਂ ਅਫਵਾਹਾਂ 

  • ਕਿਹਾ, ਬੱਸਾਂ ’ਚ ਔਰਤਾਂ ਦਾ ਮੁਫ਼ਤ ਸਫਰ ਰਹੇਗਾ ਜਾਰੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮਹਿਲਾਵਾਂ ਦੇ ਬੱਸਾਂ ’ਚ ਮੁਫ਼ਤ ਸਫਰ ਬੰਦ (Free Bus Journey) ਹੋਣ ਦੀਆਂ ਸ਼ੋਸ਼ਲ਼ ਮੀਡੀਆ ’ਤੇ ਫੈਲਾਈ ਜਾ ਰਹੀ ਅਫਵਾਹਾਂ ਕੋਰਾ ਝੂਠੀਆਂ ਹਨ। ਪਿਛਲੇ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆਂ ’ਤੇ ਮਹਿਲਾਵਾਂ ਦਾ ਬੱਸਾਂ ’ਚ ਸਫ਼ਰ ਹੁਣ ਪੰਜਾਬ ਸਰਕਾਰ ਬੰਦ ਕਰਨ ਜਾ ਰਹੀ ਹੈ, ਇਸ ਤਰ੍ਹਾਂ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਹਨ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲ਼ਰ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਪੂਰ ਜ਼ੋਰ ਖੰਡਨ ਕਰਦਿਆਂ ਕਿਹਾ ਕਿ ਸਰਕਾਰ ਏਦਾਂ ਦਾ ਕੁਝ ਨਹੀਂ ਕਰਨ ਜਾ ਰਹੀ। ਇਹ ਨਿਰਾ ਝੂਠ ਹੈ। ਸਰਕਾਰ ਵੱਲੋਂ ਮਹਿਲਾਵਾਂ ਦਾ ਮੁਫ਼ਤ ਬੱਸ ਸਫ਼ਰ ਪਹਿਲਾਂ ਵਾਂਗ ਜਾਰੀ ਰਹੇਗਾ। ਪੰਜਾਬ ਦੀਆਂ ਮਹਿਲਾਵਾਂ ਬਿਨਾ ਕਿਸੇ ਡਰ ਦੇ ਬੱਸਾਂ ’ਚ ਮੁਫ਼ਤ ਸਫਰ ਕਰ ਸਕਦੀਆਂ ਹਨ।

ਜਿਕਰਯੋਗ ਹੈ ਕਿ ਸੂਬੇ ਵਿੱਚ ਔਰਤਾਂ ਤੇ ਲੜਕੀਆਂ ਲਈ ਕੈਪਟਨ ਸਰਕਾਰ ਵੱਲੋਂ ਮਹਿਲਾਵਾਂ ਨੂੰ ਬੱਸਾਂ ’ਚ ਮੁਫ਼ਤ ਸਫਰ (Free Bus Journey) ਕਰਨ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਦੀ ਸਕੀਮ ਤਹਿਤ ਪੰਜਾਬ ਦੀਆਂ ਵਸਨੀਕ ਔਰਤਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਵਿੱਚ ਮੁਫਤ ਸਫਰ ਕਰ ਸਕਦੀਆਂ ਹਨ, ਜਿਸ ਵਿੱਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.), ਪੰਜਾਬ ਰੋਡਵੇਜ਼ ਬੱਸਜ਼ (ਪਨਬੱਸ) ਤੇ ਸਥਾਨਕ ਸਰਕਾਰਾਂ ਵੱਲੋਂ ਚਲਾਈ ਜਾਂਦੀ ਸਿਟੀ ਬੱਸ ਸਰਵਿਸਜ਼ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here