Whether Punjab | ਮੌਸਮ ਕੇਂਦਰ ਨੇ ਅਗਲੇ 5 ਦਿਨਾਂ ਲਈ ਜਾਰੀ ਕੀਤਾ ਅਲਰਟ

Whether Punjab

ਤੇਜ਼ ਹਵਾਵਾਂ ਚੱਲਣ, ਗਰਜ ਨਾਲ ਛਿੱਟੇ ਪੈਣ, ਗੜੇਮਾਰੀ ਤੇ ਦਰਮਿਆਨੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਮੌਸਮ ਕੇਂਦਰ (Whether Punjab) ਨੇ ਅਗਲੇ ਕੁੱਝ ਦਿਨਾਂ ਅੰਦਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਇਸਾਰਾ ਦਿੰਦਿਆਂ ਅਲਰਟ ਜਾਰੀ ਕੀਤਾ ਹੈ। 27 ਅਪਰੈਲ ਨੂੰ ਜਾਰੀ ਰਿਪੋਰਟ ਅਨੁਸਾਰ ਮੌਸਮ ਕੇਂਦਰ ਨੇ ਸੰਭਾਵਨਾ ਜਤਾਈ ਹੈ ਕਿ ਗੜਬੜੀ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਵੀਰਵਾਰ ਬਾਅਦ ਦੁਪਿਹਰ ਤੋਂ ਸ਼ੁੱਕਰਵਾਰ ਤੱਕ ਪੰਜਾਬ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਸਮੇਤ ਗਰਜ ਤੇ ਚਮਕ ਹੋ ਸਕਦੀ ਹੈ।

ਇਸ ਤੋਂ ਇਲਾਵਾ 29 ਅਪਰੈਲ ਤੋਂ 1 ਮਈ ਤੱਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਸਮੇਤ ਗਰਜ- ਚਮਕ, ਛਿੱਟੇ ਪੈਣ, ਬੂੰਦਾਬਾਂਦੀ ਤੇ ਹਲਕੀ ਤੋਂ ਦਰਮਿਆਨੀ ਬਾਰਿਸ ਹੋਣ ਦੀ ਵੀ ਸੰਭਾਵਨਾ ਹੈ। ਜਦਕਿ 29 ਤੇ 30 ਅਪਰੈਲ ਨੂੰ ਗੜੇਮਾਰੀ ਹੋਣ ਦਾ ਵੀ ਸੰਕੇਤ ਦਿੱਤਾ ਹੈ।

ਮੌਸਮ ਕੇਂਦਰ (Whether Punjab) ਮੁਤਾਬਕ ਉਕਤ ਹਾਲਾਤ 27 ਅਪਰੈਲ ਤੋਂ ਲੈ ਕੇ ਅਗਲੇ ਪੰਜ ਦਿਨਾਂ ਲਈ 1 ਮਈ ਤੱਕ ਰਹਿ ਸਕਦੇ ਹਨ। ਰਿਪੋਰਟ ਅਨੁਸਾਰ ਪੰਜਾਬ ਅੰਦਰ 27 ਅਪਰੈਲ ਨੂੰ ਗੁਰਦਾਸਪੁਰ ਦਾ ਤਾਪਮਾਨ ਘੱਟ ਤੋਂ ਘੱਟ 17.5 ਤੇ ਸਿਰਸਾ (ਹਰਿਆਣਾ) ਦਾ ਤਾਪਮਾਨ 20.8 ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਜਦਕਿ 26 ਅਪਰੈਲ ਨੂੰ ਪੰਜਾਬ ਦੇ ਬਠਿੰਡਾ ਦਾ ਤਾਪਮਾਨ ਵੱਧ ਤੋਂ ਵੱਧ 39.0 ਤੇ ਹਰਿਆਣਾ ਦੇ ਸਿਰਸਾ ਦਾ ਤਾਪਮਾਨ 39.4 ਸੈਲਸੀਅਸ ਰਿਕਾਰਡ ਹੋਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ