ਡੀਪ ਵੈੱਬ ਕੀ ਹੈ?

ਡੀਪ ਵੈੱਬ ਕੀ ਹੈ?

ਡੀਪ ਵੈੱਬ ਅਤੇ ਡਾਰਕ ਵੈੱਬ ਸ਼ਬਦਾਂ ਨੂੰ ਇੱਕ-ਦੂਜੇ ਦੀ ਥਾਂ ’ਤੇ ਵਰਤ ਲਿਆ ਜਾਂਦਾ ਹੈ ਪਰ ਇਨ੍ਹਾਂ ਦੋਵਾਂ ਦਾ ਅਰਥ ਵੱਖਰਾ ਹੈ। ਡੀਪ ਵੈੱਬ ਤੋਂ ਭਾਵ ਇੰਟਰਨੈਟ ਦੇ ਉਸ ਹਿੱਸੇ ਜਿਸ ਦੀ ਜਾਣਕਾਰੀ ਰਵਾਇਤੀ ਸਰਚ ਇੰਜਣਾਂ ਵੱਲੋਂ ਨਹੀਂ ਦਿਖਾਈ ਜਾਂਦੀ ਜਿਵੇਂ ਕਿ ਈਮੇਲ ਸੰਦੇਸ਼, ਚੈਟ ਮੈਸਜ, ਸੋਸ਼ਲ ਮੀਡੀਆ ਵੈੱਬਸਾਈਟਾਂ ਤੇ ਨਿੱਜੀ ਸਮੱਗਰੀ, ਇਲੈਕਟ੍ਰਾਨਿਕ ਵਿੱਤੀ ਸਟੈਟਮੈਟਾਂ, ਇਲੈਕਟ੍ਰਾਨਿਕ ਸਿਹਤ ਸਬੰਧੀ ਰਿਕਾਰਡ ਅਤੇ ਹੋਰ ਇਸ ਤਰ੍ਹਾਂ ਦੇ ਰਿਕਾਰਡ ਜੋ ਇੰਟਰਨੈਟ ’ਤੇ ਪਹੁੰਚਯੋਗ ਹਨ ਪਰ ਜੋ ਰਵਾਇਤੀ ਸਰਚ ਇੰਜਣਾਂ ਜਿਵੇਂ ਕਿ ਗੂਗਲ, ਯਾਹੂ, ਬਿੰਗ ਆਦਿ ’ਤੇ ਸੁਚੀਬੱਧ ਨਹੀਂ ਹਨ।

ਡੀਪ ਵੈੱਬ ਦੇ ਗੁਣ:

  • 1. ਡੀਪ ਵੈੱਬ ਰਾਹੀਂ ਸਰਚ ਕਰਨ ’ਤੇ ਸਾਨੂੰ ਰਵਾਇਤੀ ਸਰਚ ਇੰਜਣਾਂ ਤੋਂ ਜ਼ਿਆਦਾ ਨਤੀਜੇ ਪ੍ਰਾਪਤ ਹੁੰਦੇ ਹਨ।
  • 2. ਡੀਪ ਵੈੱਬ ਯੂਜ਼ਰ ਨੂੰ ਗੁੰਮਨਾਮਤਾ ਪ੍ਰਦਾਨ ਕਰਦੀ ਹੈ, ਯੂਜ਼ਰ ਦੀ ਪਹਿਚਾਣ ਕੋਈ ਜਾਣ ਨਹੀਂ ਸਕਦਾ।
  • 3. ਡੀਪ ਵੈੱਬ ਸੈਂਸਰਸ਼ਿਪ ਨੂੰ ਹਟਾ ਦਿੰਦੀ ਹੈ, ਡੀਪ ਵੈੱਬ ਰਾਹੀਂ ਯੂਜ਼ਰ ਕਿਸੇ ਵੀ ਵੈੱਬਸਾਈਟ ਨੂੰ ਦੇਖ ਸਕਦਾ ਹੈ।
  • 4. ਡੀਪ ਵੈੱਬ ਅਪਰਾਧੀਆਂ ਨੂੰ ਫੜਨ ਵਿੱਚ ਵੀ ਮੱਦਦ ਕਰਦਾ ਹੈ।
  • 5. ਡੀਪ ਵੈੱਬ ਸਾਡੀ ਪਹੁੰਚ ਕਈ ਤਰ੍ਹਾਂ ਦੀਆਂ ਵਰਚੁਅਲ ਲਾਇਬ੍ਰੇਰੀਆਂ ਤੱਕ ਕਰ ਦਿੰਦਾ ਹੈ ਜਿਸ ਨਾਲ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ।
  • 6. ਡੀਪ ਵੈੱਬ ਸਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਦਿੰਦਾ ਹੈ ਅਤੇ ਸਾਡੀ ਰਾਜਨੀਤਿਕ ਭਾਗੀਦਾਰੀ ਦੇ ਵਿੱਚ ਵਾਧਾ ਕਰਦਾ ਹੈ।

ਡੀਪ ਵੈੱਬ ਦੇ ਔਗੁਣ:

  • 1. ਡੀਪ ਵੈੱਬ ਰਾਹੀਂ ਨਸ਼ਾ ਅਸਾਨੀ ਨਾਲ ਖਰੀਦਿਆ ਜਾ ਸਕਦਾ ਹੈ।
  • 2. ਡੀਪ ਵੈੱਬ ਰਾਹੀਂ ਡਾਕਟਰ ਬੇਘਰੇ ਲੋਕਾਂ ਨੂੰ ਵਰਗਲਾ ਕੇ ਉਨ੍ਹਾਂ ’ਤੇ ਪ੍ਰਯੋਗ ਕਰ ਸਕਦੇ ਹਨ।
  • 3. ਡੀਪ ਵੈੱਬ ਅਪਰਾਧੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦਿੰਦਾ ਹੈ।
  • 4. ਡੀਪ ਵੈੱਬ ਰਾਹੀਂ ਵਾਇਰਸ ਦੇ ਹਮਲੇ ਅਤੇ ਹੈਕਿੰਗ ਦਾ ਡਰ ਵੀ ਬਣਇਆ ਰਹਿੰਦਾ ਹੈ।

ਅੰਮ੍ਰਿਤਬੀਰ ਸਿੰਘ, ਮੋ. 98770-94504

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ